Breaking News

ਰੋਨਾਲਡੋ ‘ਤੇ ਇੱਕ ਮੈਚ ਦੀ ਪਾਬੰਦੀ,ਪਰ ਆਪਣੀ ਪਹਿਲੀ ਟੀਮ ਵਿਰੁੱਧ ਖੇਡ ਸਕਣਗੇ

ਵਿਰੋਧੀ ਖਿਡਾਰੀ ਨਾਲ ਕੀਤੀ ਸੀ ਝੜਪ

ਮੈਨਚੇਸਟਰ, 28 ਸਤੰਬਰ

 

ਸਟਾਰ ਫੁੱਟਬਾਲਰ ਜੁਵੇਂਟਸ ਦੇ ਕ੍ਰਿਸਟਿਆਨੋ ਰੋਨਾਲਡੋ ‘ਤੇ ਯੂਈਐਫਏ ਨੇ ਇੱਕ ਮੈਚ ਦੀ ਪਾਬੰਦੀ ਲਾਈ ਹੈ ਪਰ ਇਸ ਦੇ ਬਾਵਜ਼ੂਦ ਉਹ ਅਗਲੇ ਮਹੀਨੇ ਆਪਣੀ ਪੁਰਾਣੀ ਟੀਮ ਮੈਨਚੇਸਟਰ ਯੁਨਾਈਟਡ ਵਿਰੁੱਧ ਚੈਂਪੀਅੰਜ਼ ਲੀਗ ਮੈਚ ‘ਚ ਖੇਡ ਸਕਣਗੇ ਜੁਵੇਂਟਸ ‘ਚ ਸ਼ਾਮਲ ਹੋ ਚੁੱਕੇ ਸਟਾਰ ਫਾਰਵਰਡ ‘ਤੇ ਪਿਛਲੇ ਹਫ਼ਤੇ ਵੇਲੇਂਸ਼ਿਆ ਵਿਰੁੱਧ ਹੋਏ ਮੈਚ ‘ਚ ਜੇਈਸਨ ਮੁਰਿਲੋ ਨਾਲ ਸਿਰ ਦੇ ਨਾਲ ਸਿਰ ਮਿਲਾ ਕੇ ਝੜਪ ਕੀਤੀ ਸੀ ਜਿਸ ਕਾਰਨ ਉਹਨਾਂ ਨੂੰ ਇੱਕ ਮੈਚ ਦੀ ਪਾਬੰਦੀ ਦੀ ਸਜਾ ਸੁਣਾਈ ਗਈ ਸੀ ਇਸ ਮੈਚ ‘ਚ ਜੁਵੇਂਟਸ ਦੀ ਟੀਮ 2-0 ਨਾਲ ਜੇਤੂ ਰਹੀ ਸੀ ਪਰ ਰੋਨਾਲਡੋ ਦੇ ਵਤੀਰੇ ਕਾਰਨ ਯੂਰਪੀ ਫੁੱਟਬਾਲ ਸੰਸਥਾ ਯੂਈਐਫਏ ਨੇ ਉਹਨਾਂ ‘ਤੇ ਇੱਕ ਮੈਚ ਦੀ ਪਾਬੰਦੀ ਲਗਾ ਦਿੱਤੀ ਸੀ

 
33 ਸਾਲ ਦੇ ਫੁਟਬਾਲਰ ਹੁਣ ਘਰੇਲੂ ਮੈਦਾਨ ‘ਤੇ ਸਵਿਸ ਚੈਂਪੀਅਨ ਯੰਗ ਬੁਆਇਜ਼ ਵਿਰੁੱਧ ਮੈਚ ‘ਚ ਹਿੱਸਾ ਨਹੀਂ ਲੈ ਸਕਣਗੇ ਪਰ ਅਗਲੇ ਮਹੀਨੇ ਚੈਂਪੀਅੰਜ਼ ਲੀਗ ਦੇ ਆਪਣੀ ਪੁਰਾਣੀ ਟੀਮ ਮੈਨਚੇਸਟਰ ਯੂਨਾਈਟਡ ਵਿਰੁੱਧ ਮੈਚ ‘ਚ ਖੇਡ ਸਕਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top