Breaking News

ਪੈਸਿਆ ਦੇ ਲੈਣ-ਦੇਣ ਕਰਕੇ ਹੋਇਆ ਇਕ ਵਿਅਕਤੀ ਦਾ ਕਤਲ

Killed, Murder, Guruharsahai, Police, FIR, Money Laundering

ਮਾਮਲਾ ਦਰਜ, ਦੋਸ਼ੀਆਂ ਦੀ ਭਾਲ ਜਾਰੀ

ਵਿਜੈ ਇੰਸਾਂ, ਗੁਰੂਹਰਸਹਾਏ:ਬੀਤੀ ਰਾਤ ਗੁਰੂਹਰਸਹਾਏ ਵਿਖੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਗੁਰਚੇਤ ਸਿੰਘ ਪੁੱਤਰ ਤੁਲਸੀ ਰਾਮ ਵਾਸੀ ਮੁਕਤਸਰ ਰੋਡ ਗੁਰੂਹਰਸਹਾਏ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੋਵੇਂ ਭਰਾ ਮ੍ਰਿਤਕ ਕਾਲਾ ਸਿੰਘ ਤੇ ਉਹ ਰਾਤ 11 ਵਜੇ ਦੇ ਕਰੀਬ ਘੁੰੰਮਣ ਫਿਰਨ ਵਾਸਤੇ ਗਏ ਸੀ ਜਦੋਂ ਉਹ ਕਬਰਸਤਾਨ ਦੇ ਗੇਟ ਕੋਲ ਪੁਹੁੰਚੇ ਤਾਂ ਉਥੇ ਪਹਿਲਾਂ ਤੋਂ ਮੌਜੂਦ ਰੋਣਕੀ ਪੁੱਤਰ ਸੁਖਦੇਵ ਵਾਸੀ ਭੱਠਾ ਬਸਤੀ ਗੁਰੂਹਰਸਹਾਏ ਖੜਾ ਸੀ। ਜਿਸ ਨੇ ਉਸ ਦੇ ਭਰਾ ਨੂੰ ਅਵਾਜ ਦੇ ਕੇ ਬੁਲਾਇਆ ਅਤੇ ਉਸ ਦੀਆਂ ਅੱਖਾਂ ਵਿਚ ਮਿਰਚਾ ਪਾ ਦਿੱਤੀਆਂ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਲਿਆ ਅਤੇ ਚਾਕੂਆਂ ਨਾਲ ਉਸ ਦੇ ਪੇਟ ਅਤੇ ਸ਼ਾਂਤੀ ਉਤੇ ਕਈ ਵਾਰ ਕੀਤੇ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਚੇਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੈਸਿਆਂ ਦੇ ਲੈਣ-ਦੇਣ ਕਰਕੇ ਉਨ੍ਹਾਂ ਦਾ ਰੌਣਕੀ ਨਾਲ ਝਗੜਾ ਹੋਇਆ ਸੀ। ਝਗੜੇ ਦੀ ਰੰਜਿਸ਼ ਦਿਲ ਵਿੱਚ ਰੱਖ ਕੇ ਕਾਲੇ ਦਾ ਕਤਲ ਕੀਤਾ ਗਿਆ ਹੈ।

ਇਸ ਸਬੰਧੀ ਥਾਣਾ ਗੁਰੂਹਰਸਹਾਏ ਦੇ ਐਸ.ਐਚ.ਓ.ਭੁਪਿੰਦਰ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨਾਂ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਕਰਕੇ ਇਹ ਕਤਲ ਹੋਇਆ ਹੈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top