ਦੇਸ਼

ਊਧਮਪੁਰ ‘ਚ ਅੱਤਵਾਦੀ ਹਮਲਾ, ਅੱਤਵਾਦੀ ਢੇਰ

ਜੰਮੂ। ਜੰਮੂ ਕਸ਼ਮੀਰ ‘ਚ ਅਮਰਨਾਥ ਯਾਤਰਾ ਤੋਂ ਪਹਿਲਾਂ ਊਧਰਮਪੁਰ ਜ਼ਿਲ੍ਹੇ ਦੇ ਕੁਦ ‘ਚ ਅੱਜ ਇੱਕ ਬੱਸ ਦੀ ਤਲਾਸ਼ੀ ਦੌਰਾਨ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ ਜਦੋਂ ਕਿ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਦੋ ਹੋਰ ਨਾਗਰਿਕ ਜ਼ਖ਼ਮੀ ਹੋ ਗਏ।
ਜੰਮੂ ਦੇ ਪੁਲਿਸ ਅਧਿਕਾਰੀ ਦਾਨਿਸ਼ ਰਾਣਾ ਨੇ ਦੱਸਿਆ ਕਿ ਜੰਮੂ ਸ੍ਰੀਨਗਰ ਕੌਮੀ ਰਾਜ ਮਾਰਗ ‘ਤੇ ਸਥਿੱਤ ਕੁਦ ‘ਚ ਰਾਜ ਸੜਕ ਟਰਾਂਸਪੋਰਟ ਨਿਗਮ ਦੀ ਬੱਸ ਨੂੰ ਜਦੋਂ ਤਲਾਸ਼ੀ ਲਈ ਰੋਕਿਆ ਗਿਆ ਤਾਂ ਬੱਸ ‘ਚ ਸਵਾਰ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਜੰਮੂ ਕਸ਼ਮੀਰ ਦੇ ਜਵਾਨਾਂ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

ਪ੍ਰਸਿੱਧ ਖਬਰਾਂ

To Top