ਵਿਦਿਆਰਥੀਆਂ ਦਾ ਆਨਲਾਈਨ ਬਸਤਾ

0

ਪੰਜਾਬ ਐਜੂਕੇਅਰ ਐਪ    

ਸਿੱਖਿਆ ਵਿਭਾਗ ਪੰਜਾਬ, ਸਿੱਖਿਆ ਦੇ ਖੇਤਰ ‘ਚ ਕ੍ਰਾਂਤੀਕਾਰੀ ਤਬਦੀਲੀਆਂ ਲਈ ਲਗਾਤਾਰ ਯਤਨਸ਼ੀਲ ਹੈ। ਕੋਵਿਡ-19 ਮਹਾਂਮਾਰੀ ਦੇ ਸਮੇਂ ਔਕੜਾਂ ਦੇ ਬਾਵਜੂਦ ਵੀ ਵਿਭਾਗ ਅਣਥੱਕ ਉਪਰਾਲੇ ਕਰ ਰਿਹਾ ਹੈ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇਸ ਲਈ ਕਈ ਤਰ੍ਹਾਂ ਦੀਆਂ ਨਵੀਆਂ ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੀ ਹੀ ਇੱਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਐੱਸ.ਸੀ.ਈ.ਆਰ.ਟੀ. ਨੇ ‘ਪੰਜਾਬ ਐਜੂਕੇਅਰ ਐਪ’ ਦੇ ਰੂਪ ਵਿੱਚ ਇੱਕ ਆਨਲਾਈਨ ਬਸਤਾ ਤਿਆਰ ਕੀਤਾ ਹੈ।

ਪੰਜਾਬ ਐਜੂਕੇਅਰ ਐਪ ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਵਧਾਉਣ, ਵੱਖ-ਵੱਖ ਤਕਨੀਕਾਂ ਤੇ ਵਿਧੀਆਂ ਰਾਹੀਂ ਉਨ੍ਹਾਂ ਦੇ ਪਾਠਕ੍ਰਮ ਨੂੰ ਅਸਾਨ ਤਰੀਕੇ ਰਾਹੀਂ ਦੁਹਰਾਉਣ, ਤੇ ਗਿਆਨ ਵਿੱਚ ਵਾਧਾ ਕਰਨ ਦਾ ਵਿਲੱਖਣ ਯਤਨ ਕੀਤਾ ਗਿਆ ਹੈ। ਇਸ ਐਪ ਰਾਹੀਂ ਵਿਦਿਆਰਥੀਆਂ ਦੀ ਹਰ ਸਮੱਸਿਆ ਦਾ ਹੱਲ ਕਰਨ ਦੇ ਨਾਲ-ਨਾਲ ਅਧਿਆਪਕਾਂ ਦੀ ਵੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਆਨਲਾਈਨ ਪੜ੍ਹਾਈ ਲਈ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ। ਜੇਕਰ ਅਸੀਂ ਕਹੀਏ ਕਿ ਗਿਆਨ ਰੂਪੀ ਸਮੁੰਦਰ ਨੂੰ ਇਸ ਐਪ ਰੂਪੀ ਕੁੱਜੇ ਵਿੱਚ ਬੰਦ ਕੀਤਾ ਗਿਆ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਆਓ! ਇਸ ਐਪ ਦੇ ਵੱਖ-ਵੱਖ ਭਾਗਾਂ ਦੀ ਗੱਲ ਕਰੀਏ

ਜਦੋਂ ਅਸੀਂ ਇਸ ਐਪ ਨੂੰ ਖੋਲ੍ਹਦੇ ਹਾਂ ਤਾਂ ਸਾਡੇ ਸਾਹਮਣੇ ਬਹੁਤ ਸਾਰੇ ਵਿਕਲਪ ਆ ਜਾਂਦੇ ਹਨ। ਸਭ ਤੋਂ ਪਹਿਲਾਂ ਣਯਫਭਵਯਿਂ ਢੁਫੁੜਲ਼ਗ਼ ਖਾਨੇ ਨੂੰ ਖੋਲ੍ਹਣ ਤੇ ਹਰ ਵਿਸ਼ੇ ਦੇ ਅਧਿਆਪਕ ਲਈ ਹਰ ਜਮਾਤ ਦੀ ਸਮੱਗਰੀ ਇਸ ਵਿੱਚ ਉਪਲੱਬਧ ਹੈ। ਇਸ ਰਾਹੀਂ ਅਧਿਆਪਕ ਆਪਣੀ ਪੜ੍ਹਨ-ਪੜ੍ਹਾਉਣ ਪ੍ਰਕਿਰਿਆ ਨੂੰ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਬਣਾ ਸਕਦੇ ਹਨ ਅਤੇ ਆਪਣੇ ਵਿਸ਼ੇ ਦਾ ਕੰਮ ਅਸਾਨੀ ਨਾਲ ਵਿਦਿਆਰਥੀਆਂ ਤੱਕ ਪਹੁੰਚਾ ਸਕਦੇ ਹਨ ਇਸ ਤੋਂ ਬਾਅਦ ਅਗਲੀ ਵਾਰੀ ਆਉਂਦੀ ਹੈ Students’ Corner ਦੀ। ਇਸ ਵਿੱਚ ਸਭ ਤੋਂ ਪਹਿਲਾਂ Spoken English ਖਾਨੇ ਨੂੰ ਖੋਲ੍ਹਣ ‘ਤੇ ਸਾਡੇ ਕੋਲ ਅੱਗੇ ਹੋਰ ਤਿੰਨ ਚਾਰ ਵਿਕਲਪ ਆ ਜਾਂਦੇ ਹਨ, ਜਿਨ੍ਹਾਂ ਦੀ ਚੋਣ ਕਰਨ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਨੂੰ ਬੋਲਣ ਸਬੰਧੀ, ਅੰਗਰੇਜ਼ੀ ਸ਼ਬਦਾਵਲੀ, ਉਸ ਨਾਲ ਸਬੰਧਿਤ ਵੀਡੀਓਜ਼ ਆਦਿ ਬਹੁਤ ਕੁਝ ਸੁਣਨ ਅਤੇ ਦੇਖਣ ਨੂੰ ਮਿਲ ਜਾਂਦਾ ਹੈ।

ਫਿਰ ਅੱਗੇ ਵਿਦਿਆਰਥੀ ਕੋਨੇ ਵਿੱਚ ਹਰ ਜਮਾਤ ਲਈ ਹਰ ਵਿਸ਼ੇ ਨਾਲ ਸਬੰਧਤ ਬਹੁਤ ਸਾਰੀ ਸਮੱਗਰੀ ਉਪਲੱਬਧ ਹੈ। ਵਿਦਿਆਰਥੀਆਂ ਦੀ ਉਤਸੁਕਤਾ ਨੂੰ ਵਧਾਉਣ ਲਈ ਇਸ ਵਿੱਚ ਬਹੁਤ ਸਾਰੀ ਸਮੱਗਰੀ ਭਰੀ ਪਈ ਹੈ। ਉਨ੍ਹਾਂ ਲਈ ਹਰ ਵਿਸ਼ੇ ਦੇ ਹਰ ਇੱਕ ਉਪ-ਵਿਸ਼ੇ ਨਾਲ ਸਬੰਧਤ ਅਭਿਆਸੀ ਪ੍ਰਸ਼ਨ-ਉੱਤਰ, ਵੀਡੀਓਜ਼, ਐਜੂਸੈਟ ਲੈਕਚਰ, ਟੀ.ਵੀ. ਪ੍ਰੋਗਰਾਮ, ਸੁੰਦਰ ਲਿਖਾਈ ਅਤੇ ਹੋਰ ਸਮੱਗਰੀ ਇਸ ਵਿੱਚ ਉਪਲੱਬਧ ਹੈ। ਇਸ ਵਿੱਚ ਵਿਦਿਆਰਥੀ ਆਪਣੀ ਜਮਾਤ ਅਤੇ ਵਿਸ਼ੇ ਦੀ ਚੋਣ ਕਰਕੇ ਉਸ ਨਾਲ ਸਬੰਧਤ ਹਰ ਤਰ੍ਹਾਂ ਦੀ ਸਮੱਗਰੀ ਦੇਖ ਸਕਦੇ ਹਨ।

Online student bag

ਇਸ ਤੋਂ ਬਾਅਦ ਫਿਰ ਮੇਨ ਪੇਜ ‘ਤੇ ਵਾਪਸ ਜਾਣ ‘ਤੇ ਸਟੂਡੈਂਟ ਕਾਰਨਰ ਬੰਦ ਹੋ ਜਾਏਗਾ ਤੇ ਅਗਲੇ ਵਿਕਲਪ ਦਿਖਾਈ ਦੇਣਗੇ। ਅੱਗੇ  ਅਧੀਨ ਪੰਜਾਬ ਪ੍ਰਾਪਤੀ ਸਰਵੇਖਣ ਨਾਲ ਸਬੰਧਤ ਓ.ਐਮ.ਆਰ. ਸ਼ੀਟ ਦੇ ਨਮੂਨੇ, ਕੁਇਜ਼, ਅਭਿਆਸ ਸ਼ੀਟਾਂ, ਪਹਿਲਾਂ ਹੋ ਚੁੱਕੇ ਰਾਸ਼ਟਰੀ ਪ੍ਰਾਪਤੀ ਸਰਵੇਖਣ ਦੇ ਪੇਪਰ, ਮਾਡਲ ਟੈਸਟ ਪੇਪਰ ਆਦਿ ਬਹੁਤ ਕੁਝ ਇਸ ਭਾਗ ਵਿੱਚ ਮਿਲ ਜਾਵੇਗਾ। ਇਸ ਰਾਹੀਂ ਵਿਦਿਆਰਥੀ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਸਕਦੇ ਹਨ। ਅੱਗੇ Evaluation ਭਾਗ ਵਿੱਚ ਵਿਭਾਗ ਵੱਲੋਂ ਲਏ ਜਾ ਰਹੇ ਬਾਈ ਮੰਥਲੀ ਟੈਸਟਾਂ ਦੇ ਪ੍ਰਸ਼ਨ ਪੱਤਰ ਸ਼ਾਮਿਲ ਕੀਤੇ ਗਏ ਹਨ। Learning Outcomes ਸੈਕਸ਼ਨ ਵਿੱਚ ਐਨ.ਸੀ.ਈ.ਆਰ.ਟੀ. ਵੱਲੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਨੂੰ ਦਰਜ਼ ਕੀਤਾ ਗਿਆ ਹੈ।

ਉਂਜ ਤਾਂ ਵਿਭਾਗ ਵੱਲੋਂ ਹਰ ਰੋਜ਼ ਅੱਜ ਦਾ ਸ਼ਬਦ ਅਤੇ ਵੱਖ-ਵੱਖ ਜਮਾਤਾਂ ਦੇ ਉਡਾਣ ਸਬੰਧੀ ਪ੍ਰਸ਼ਨ ਭੇਜੇ ਜਾ ਰਹੇ ਹਨ ਪਰ ਫਿਰ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਐਜੂਕੇਅਰ ਐਪ ਵਿੱਚ ਇਸ ਸੈਸ਼ਨ ਤੋਂ ਸ਼ੁਰੂ ਹੋਏ ਵੱਖ-ਵੱਖ ਜਮਾਤਾਂ ਦੇ ਉਡਾਣ ਸਬੰਧੀ ਪ੍ਰਸ਼ਨ ਤੇ ਅੱਜ ਦਾ ਸ਼ਬਦ ਇਸ ਭਾਗ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ। ਵਿਦਿਆਰਥੀ ਕਿਸੇ ਵੀ ਸਮੇਂ ਕਿਸੇ ਵੀ ਦਿਨ ਦੇ ਪ੍ਰਸ਼ਨ ਉੱਤਰ ਜਾਂ ਅੱਜ ਦਾ ਸ਼ਬਦ ਦੇਖ ਸਕਦੇ ਹਨ। ਐਜੂਕੇਅਰ ਐਪ ਦੇ ਅੱਜ ਦਾ ਕੰਮ ਵਾਲਾ ਭਾਗ ਤਾਂ ਬਹੁਤ ਹੀ ਦਿਲਚਸਪ ਹੈ ਕਿਉਂਕਿ ਇਸ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਰੋਜ਼ਾਨਾ ਸਲਾਈਡਾਂ, ਵਿਗਿਆਨ ਦੇ ਮਹੱਤਵਪੂਰਨ ਤੱਥਾਂ, ਹਿਸਾਬ ਦੀ ਸ਼ਬਦਾਵਲੀ ਅਤੇ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਇਸ ਵਿੱਚ ਸ਼ਾਮਿਲ ਕੀਤੀ ਗਈ ਹੈ।

Online student bag

ਇਸ ਤਰ੍ਹਾਂ ਇਸ ਐਪ ਦੇ ਹਰ ਇੱਕ ਭਾਗ ਵਿੱਚ ਵਿਦਿਆਰਥੀਆਂ ਲਈ ਅਸੀਮਿਤ ਜਾਣਕਾਰੀ ਭਰੀ ਪਈ ਹੈ ਵਿਦਿਆਰਥੀ ਜਿੰਨਾ ਚਾਹੇ ਇਸ ਤੋਂ ਲਾਭ ਉਠਾ ਸਕਦੇ ਹਨ ਅਤੇ ਆਪਣੇ ਪਾਠਕ੍ਰਮ ਤੋਂ ਇਲਾਵਾ ਹੋਰ ਵੀ ਸੰਸਾਰ ਭਰ ਦੀ ਜਾਣਕਾਰੀ ਇਸ ਤੋਂ ਪ੍ਰਾਪਤ ਕਰ ਸਕਦੇ ਹਨ। ਸਿਰਫ਼ ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਸਾਡੇ ਸੁਝਾਵਾਂ ਦੀ ਵੀ ਮੰਗ ਕੀਤੀ ਗਈ ਹੈ ਜੇਕਰ ਅਸੀਂ ਇਸ ਵਿੱਚ ਕੋਈ ਬਦਲਾਅ ਚਾਹੁੰਦੇ ਹਾਂ ਜਾਂ ਕੁਝ ਹੋਰ ਜੋੜਨਾ ਚਾਹੁੰਦੇ ਹਾਂ ਤਾਂ ਗੂਗਲ ਫਾਰਮ ਦੇ ਰੂਪ ਵਿੱਚ ਅਸੀਂ ਆਪਣੇ ਸੁਝਾਅ ਪੇਸ਼ ਕਰ ਸਕਦੇ ਹਾਂ।

ਐਪ ਸਿੱਖਿਆ ਜਗਤ ਵਿੱਚ ਇੱਕ ਵਰਦਾਨ ਸਾਬਤ

ਇਸ ਨੂੰ ਤਿਆਰ ਕਰਨ ਵਾਲੀ ਟੀਮ ਦੇ ਸਿਰਤੋੜ ਤੇ ਅਣਥੱਕ ਯਤਨਾਂ ਸਦਕਾ ਸਾਡੇ ਕੋਲ ਸਾਰੀ ਦੁਨੀਆਂ ਦੇ ਗਿਆਨ ਦਾ ਖ਼ਜ਼ਾਨਾ ਇੱਕ ਐਪ ਦੇ ਵਿੱਚ ਰੂਪ ਵਿੱਚ ਮਿਲਦਾ ਹੈ ਇਹ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਿੰਨੀ ਕੁ ਲਾਹੇਵੰਦ ਹੈ ਇਸ ਦਾ ਸਬੂਤ ਸਾਨੂੰ ਇਸ ਦੇ ਮੀਡੀਆ ਕਵਰੇਜ ਸੈਕਸ਼ਨ ਵਿੱਚ ਵੱਖ-ਵੱਖ ਖਬਰਾਂ ਤੋਂ ਮਿਲਦਾ ਹੈ ਬਾਕੀ ਜਦੋਂ ਅਸੀਂ ਇਸ ਐਪ ਵਿੱਚ ਦਾਖਲ ਹੁੰਦੇ ਹਾਂ ਤਾਂ ਇੱਕ ਟੱਚ ਦੇ ਨਾਲ ਹੀ ਸਾਨੂੰ ਗਿਆਨ ਦਾ ਅਥਾਹ ਭੰਡਾਰ ਪ੍ਰਾਪਤ ਹੋ ਜਾਂਦਾ ਹੈ। ਇਹ ਐਪ ਸਿੱਖਿਆ ਜਗਤ ਵਿੱਚ ਇੱਕ ਵਰਦਾਨ ਸਾਬਤ ਹੋ ਰਹੀ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਅਜਿਹੇ ਅਣਥੱਕ ਉਪਰਾਲਿਆਂ ਸਦਕਾ ਇਸ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ।
-ਡਾ. ਬੂਟਾ ਸਿੰਘ ਸੇਖੋਂ
ਮੋ. 94177-60000  

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.