Breaking News

ਓਪਨਿੰਗ ਹੈ ਟੀਮ ਇੰਡੀਆ ਦਾ ਵੱਡਾ ਸਿਰਦਰਦ

ਭਾਰਤ-ਇੰਗਲੈਂਡ ਟੈਸਟ ਲੜੀ

 

ਏਜੰਸੀ, ਲੰਦਨ 28 ਜੁਲਾਈ

ਭਾਰਤ ਦੇ 11 ਸਾਲ ਬਾਅਦ ਇੰਗਲਿਸ਼ ਧਰਤੀ ‘ਤੇ ਟੈਸਟ ਲੜੀ ਜਿੱਤਣ ਦੇ ਸੁਪਨੇ ਅੱਗੇ ਉਸਦੀ ਓਪਨਿੰਗ ਜੋੜੀ ਸਭ ਤੋਂ ਵੱਡਾ ਸਿਰਦਰਦ ਬਣ ਗਈ ਹੈ ਵਿਦੇਸ਼ੀ ਧਰਤੀ ‘ਤੇ ਟੈਸਟ ਲੜੀ ਜਿੱਤਣ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਟੀਮ ਦੇ ਮੂਹਰਲੇ ਕ੍ਰਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਨ ਪਰ ਇਸ ਮਾਮਲੇ ‘ਚ ਭਾਰਤ ਦਾ ਰਿਕਾਰਡ ਕਾਫ਼ੀ ਖ਼ਰਾਬ ਹੈ ਅਤੇ ਇੰਗਲੈਂਡ ‘ਚ 2014 ‘ਚ ਖੇਡੀ ਗਈ ਪਿਛਲੀ ਲੜੀ ‘ਚ ਭਾਰਤੀ ਓਪਨਰਾਂ ਨੇ ਜਿਸ ਮੈਚ ‘ਚ ਕੁਝ ਚੰਗਾ ਪ੍ਰਦਰਸ਼ਨ ਕੀਤਾ ਉਸ ‘ਚ ਭਾਰਤ ਅਜੇਤੂ ਰਿਹਾ ਜਦੋਂਕਿ ਓਪਨਿੰਗ ਅਸਫ਼ਲ ਹੋਣ ‘ਤੇ ਭਾਰਤ ਮੈਚ ਹਾਰਿਆ 1 ਅਗਸਤ ਤੋਂ ਇੰਗਲੈਂਡ ਵਿਰੁੱਧ ਟੈਸਟ ਮੈਚਾਂ ਤੋਂ ਪਹਿਲਾਂ ਕਾਉਂਟੀ ਟੀਮ ਏਸਕਸ ਵਿਰੁੱਧ ਤਿੰਨ ਰੋਜ਼ਾ ਅਭਿਆਸ ਮੈਚ ‘ਚ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੀ ਨਾਕਾਮੀ ਨੇ ਕਪਤਾਨ ਵਿਰਾਟ ਕੋਹਲੀ ਦੀ ਪਰੇਸ਼ਾਨੀ ਵਧਾ ਦਿੱਤੀ ਹੈ

 

2014 ਦੀ ਪਿਛਲੀ ਲੜੀ ‘ਤੇ ਭਾਰਤ ਨੂੰ ਓਪਨਿੰਗ ਨਾਕਾਮੀ ਬਹੁਤ ਭਾਰੀ ਪਈ

 
ਜੇਕਰ ਭਾਰਤ ਦੀ 2014 ਦੀ ਪਿਛਲੀ ਲੜੀ ‘ਤੇ ਨਜ਼ਰ ਮਾਰੀਏ ਤਾਂ ਭਾਰਤ ਨੂੰ ਓਪਨਿੰਗ ਜੋੜੀ ਦੀ ਨਾਕਾਮੀ ਬਹੁਤ ਭਾਰੀ ਪਈ ਅਤੇ ਭਾਰਤ 1-3 ਨਾਲ ਲੜੀ ਹਾਰ ਗਿਆ ਭਾਰਤ ਨੇ ਮੁਰਲੀ ਵਿਜੇ ਅਤੇ ਸ਼ਿਖਰ ਧਵਨ ਨੂੰ ਲਗਾਤਾਰ ਅਜ਼ਮਾਇਆ ਹੈ ਪਰ ਦੋਵੇਂ ਬੱਲੇਬਾਜ਼ ਘਰੇਲੂ ਪਿੱਚਾਂ ‘ਤੇ ਤਾਂ ਬਿਹਤਰ ਪ੍ਰਦਰਸ਼ਨ ਕਰਦੇ ਹਨ ਪਰ ਵਿਦੇਸ਼ੀ ਧਰਤੀ ‘ਤੇ ਉਹਨਾਂ ਦਾ ਤਾਲਮੇਲ ਜਿਵੇਂ ਨਾ ਦੇ ਬਰਾਬਰ ਹੋ ਜਾਂਦਾ ਹੈ

2014 ਦੀ ਲੜੀ ‘ਚ ਪੰਜ ਮੈਚਾਂ ‘ਚ ਭਾਰਤ ਵੱਲੋਂ ਪਹਿਲੇ ਟੈਸਟ ‘ਚ 49 ਦੌੜਾਂ ਦੀ ਭਾਈਵਾਲੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ ਰਹੀ

2014 ਦੀ ਲੜੀ ‘ਚ ਪੰਜ ਮੈਚਾਂ ‘ਚ ਭਾਰਤ ਵੱਲੋਂ ਪਹਿਲੇ ਟੈਸਟ ‘ਚ 49 ਦੌੜਾਂ ਦੀ ਭਾਈਵਾਲੀ ਸਭ ਤੋਂ ਵੱਡੀ ਓਪਨਿੰਗ ਭਾਈਵਾਲੀ ਰਹੀ
2018 ‘ਚ ਦੱਖਣੀ ਅਫ਼ਰੀਕਾ ਦੌਰੇ ‘ਤੇ ਮੁਰਲੀ ਦਾ ਸਕੋਰ 1,13,46, 98 ਅਤੇ 25 ਸੀ ਜਦੋਂਕਿ ਸ਼ਿਖਰ ਧਵਨ ਨੂੰ ਪਹਿਲੇ ਟੈਸਟ ‘ਚ 16, 16 ਦੇ ਸਕੋਰ ਤੋਂ ਬਾਅਦ ਬਦਲ ਕੇ ਰਾਹੁਲ ਨੂੰ ਖਿਡਾਇਆ ਗਿਆ ਜਿਸ ਦਾ ਸਕੋਰ 10,4 ਰਿਹਾ ਤੀਸਰੇ ਟੈਸਟ ‘ਚ ਪਹਿਲੀ ਪਾਰੀ ‘ਚ ਰਾਹੁਲ ਦੇ 0 ਤੋਂ ਬਾਅਦ ਦੂਸਰੀ ਪਾਰੀ ‘ਚ ਪਾਰਥਿਵ ਓਪਨਿੰਗ ‘ਚ 16 ਦੌੜਾਂ ਬਣਾ ਸਕੇ ਜੂਨ ‘ਚ ਅਫ਼ਗਾਨਿਸਤਾਨ ਵਿਰੁੱਧ ਘਰੇਲੂ ਟੈਸਟ ‘ਚ ਵਿਜੇ ਅਤੇ ਸ਼ਿਖਰ ਨੇ ਸੈਂਕੜੇ ਲਗਾਏ ਜਿਸ ਤੋਂ ਸਾਫ਼ ਹੈ ਕਿ ਘਰੇਲੂ ਪਿੱਚਾਂ ‘ਤੇ ਓਪਨਿੰਗ ਚੱਲ ਰਹੀ ਹੈ ਪਰ ਵਿਦੇਸ਼ੀ ਪਿੱਚਾਂ ‘ਤੇ ਇਹ ਨਾਕਾਮ ਸਾਬਤ ਹੋ ਰਹੀ ਹੈ

 

 

ਏਸਕਸ ਵਿਰੁੱਧ ਵਿਜੇ ਨੇ 53, ਰਾਹੁਲ ਨੇ 36, ਸ਼ਿਖਰ0-0 ਰਹੇ ਅਤੇ ਇਹ ਸਥਿਤੀ ਉਸ ਸਮੇਂ ਦੀ ਹੈ ਜਦੋਂ ਇੰਗਲੈਂਡ ਦੇ ਦੋ ਚੋਟੀ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਤੇ ਸਟੁਅਰਟ ਬ੍ਰਾਡ ਅਜੇ ਮੁਕਾਬਲੇ ਲਈ ਭਾਰਤੀ ਬੱਲੇਬਾਜ਼ਾਂ ਸਾਹਮਣੇ ਨਹੀਂ ਆਏ ਹਨ
ਇਸ ਲਈ ਵਿਸ਼ਵ ਦੀ ਨੰਬਰ ਇੱਕ ਟੀਮ ਨੇ ਜੇਕਰ ਵਿਦੇਸ਼ੀ ਧਰਤੀ ‘ਤੇ ਆਪਣੀ ਦਿੱਖ ਸੁਧਾਰਨੀ ਹੈ ਤਾਂ ਉਸਨੂੰ ਓਪਨਿੰਗ ਦੀ ਸਮੱਸਿਆ ਤੋਂ ਛੇਤੀ ਨਿਜ਼ਾਪ ਪਾਉਣੀ ਪਵੇਗੀ ਵਿਰਾਟ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਕੀ ਉਹ ਮੁਰਲੀ ਨਾਲ ਸ਼ਿਖਰ ਦੇ ਖੱਬੂ ਹੋਣ ਦਾ ਫ਼ਾਇਦਾ ਲੈਣਾ ਚਾਹੁਣਗੇ ਜਾਂ ਸ਼ਿਖਰ ਨੂੰ ਬਾਹਰ ਕਰ ਰਾਹੁਲ ਨੂੰ ਮੁਰਲੀ ਨਾਲ ਉਤਾਰਿਆ ਜਾਵੇ ਰਾਹੁਲ ਟੈਸਟ ਟੀਮ ‘ਚ ਤੀਸਰੇ ਓਪਨਰ ਦੇ ਤੌਰ ‘ਤੇ ਸ਼ਾਮਲ ਹਨ ਇਹ ਪੰਜ ਟੈਸਟ ਮੈਚਾਂ ਦੀ ਲੜੀ ਹੈ ਅਤੇ ਜੇਕਰ ਭਾਰਤ ਨੇ ਲੜੀ ਜਿੱਤਣੀ ਹੈ ਤਾਂ ਬਿਨਾਂ ਸ਼ੱਕ ਉਸਦੇ ਓਪਨਰਾਂ ਨੂੰ ਬਿਹਤਰ ਖੇਡ ਦਿਖਾਉਣੀ ਹੋਵੇਗੀ ਨਹੀਂ ਤਾਂ ਉਸਦੇ ਜਿੱਤ ਦੇ ਆਸਾਰ ਜ਼ਿਆਦਾ ਨਹੀਂ ਦਿਸਦੇ

 

2014 ‘ਚ ਭਾਰਤੀ ਓਪਨਿੰਗ ਜੋੜੀ ਦਾ ਪ੍ਰਦਰਸ਼ਨ

 

ਟੈਸਟ                  ਜੋੜੀ          ਦੌੜਾਂ                    ਭਾਈਵਾਲੀ/                 ਨਤੀਜਾ
ਪਹਿਲਾ       ਮੁਰਲੀ-ਧਵਨ   146/52-12/29       33-49                    ਡਰਾਅ
ਦੂਸਰਾ        ਮੁਰਲੀ-ਧਵਨ      42/95-7/31         11-40                     ਜਿੱਤਿਆ
ਤੀਸਰਾ       ਮੁਰਲੀ-ਧਵਨ       35/12-6/37        17-26                     ਹਾਰਿਆ
ਚੌਥਾ           ਮੁਰਲੀ-ਗੰਭੀਰ       0/18-4/18          8-26                     ਹਾਰਿਆ
ਪੰਜਵਾਂ        ਮੁਰਲੀ-ਗੰਭੀਰ     18/2-0/3               3-6                       ਹਾਰਿਆ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

 

ਪ੍ਰਸਿੱਧ ਖਬਰਾਂ

To Top