Breaking News

ਪਾਕਿਸਤਾਨ ‘ਚ ਵਿਰੋਧੀਆਂ ਨੇ ਕੀਤੀ ਦੋਬਾਰਾ ਚੋਣਾਂ ਦੀ ਮੰਗ

Opposition, Demanded, Re-election, Pakistan

ਵੱਡੇ ਪੱਧਰ ‘ਤੇ ਧਾਂਦਲੀਆਂ ਦਾ ਦੋਸ਼

ਇਸਲਾਮਾਬਾਦ, ਏਜੰਸੀ। ਪਾਕਿਸਤਾਨ ‘ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀਐਮਐਲ-ਐਨ) ਸਮੇਤ ਵਿਰੋਧੀ ਪਾਰਟੀਆਂ ਨੇ ਸ਼ਨਿੱਚਰਵਾਰ ਨੂੰ ਆਮ ਚੋਣਾਂ ‘ਚ ਵੱਡੇ ਪੱਧਰ ‘ਤੇ ਧਾਂਦਲੀਆਂ ਦਾ ਆਰੋਪ ਲਾਉਂਦੇ ਹੋਏ ਇਸ ਦੇ ਨਤੀਜੇ ਨੂੰ ਖਾਰਜ ਕਰ ਦਿੱਤਾ ਹੈ ਅਤੇ ਦੋਬਾਰਾ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਬੀਬੀਸੀ ਅਨੁਸਾਰ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਫੌਜ ਦੀ ਮਿਲੀ  ਭੁਗਤ ਨਾਲ ਕ੍ਰਿਕਟਰ ਤੋਂ ਰਾਜਨੀਤੀ ‘ਚ ਆਏ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇੰਸਾਫ (ਪੀਟੀਆਈ) ਹੁਣ ਤੱਕ ਆਏ ਨਤੀਜਿਆਂ ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰ ਕੇ ਸਰਕਾਰ ਬਣਾਉਣ ਵੱਲ ਵਧ ਰਹੀ ਹੈ। ਸਾਂਝੀ ਗੱਲਬਾਤ ਤੋਂ ਬਾਅਦ ਇੱਕ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਦੋਬਾਰਾ ਚੋਣਾਂ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top