ਪੰਜਾਬ

ਔਰਬਿਟ ਮੁਲਾਜਮਾਂ ਨੇ ਪੀਆਰਟੀਸੀ ਦੇ ਕੰਡਕਟਰ ਦੀ ਕੀਤੀ ਕੁੱਟਮਾਰ

Orbit, Employees, PRTC, Conductor

ਬਠਿੰਡਾ (ਅਸ਼ੋਕ ਵਰਮਾ) | ਇੱਕ ਸਿਆਸੀ ਘਰਾਣੇ ਦੀ ਟਰਾਂਸਪੋਰਟ ਦੇ ਕਾਰਕੁੰਨਾਂ ਵੱਲੋਂ ਪੀਆਰਟੀਸੀ ਦੇ ਕੰਡਕਟਰ ਦੀ ਪਟਿਆਲਾ ‘ਚ ਕੀਤੀ ਖਿੱਚਧੂਹ ਦੀ ਚੰਗਿਆੜੀ ਬਠਿੰਡਾ ‘ਚ ਭਾਂਬੜ ਬਣਨ ਲੱਗੀ ਸੀ ਜਿਸ ਨੂੰ ਪੁਲਿਸ ਨੇ ਮੌਕੇ ਤੇ ਸੰਭਾਲ ਕੇ ਮਾਮਲਾ ਵਧਣ ਤੋਂ ਬਚਾਅ ਲਿਆ ਇਸ ਕੁਟਮਾਰ ਦੇ ਵਿਰੋਧ ‘ਚ ਪੀਆਰਟੀਸੀ ਦੀਆਂ ਮੁਲਾਜਮ ਯੂਨੀਅਨਾਂ ਵੱਲੋਂ ਬੱਸ ਅੱਡਾ ਬੰਦ ਕਰਕੇ ਔਰਬਿਟ ਮੁਲਾਜਮਾਂ ਤੇ ਕਥਿਤ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਅਤੇ ਚੌਂਕ ‘ਚ ਜਾਮ ਲਾ ਦਿੱਤਾ ਜਿਸ ਨੂੰ ਖੁਲ੍ਹਵਾਉਣ ‘ਚ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਭੜਕੇ ਮੁਲਾਜਮ ਆਗੂਆਂ ਨੇ ਮੰਗ ਕੀਤੀ ਕਿ ਕੰਡਕਟਰ ਦੀ ਕੁੱਟਮਾਰ ਕਰਨ ਵਾਲੇ ਪ੍ਰਾਈਵੇਟ ਬੱਸ ਸਟਾਫ ਖਿਲਾਫ ਪੁਲਿਸ ਕੇਸ ਦਰਜ ਕੀਤਾ ਜਾਏ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾਂ ਹੋਇਆ ਤਾਂ ਉਹ ਸੰਘਰਸ਼ ਨੂੰ ਤੇਜ ਕਰ ਦੇਣਗੇ ਇਸ ਮੌਕੇ ਪੀਆਰਟੀਸੀ ਦੇ ਕਰਮਚਾਰੀਆਂ ਨੇ ਰੋਹ ਭਾਰੀ ਨਆਰੇਬਾਜੀ ਕੀਤੀਓਧਰ ਸੜਕ ਜਾਮ ਹੋਣ ਕਾਰਨ ਆਵਾਜਾਈ ਨੂੰ ਕੁਝ ਸਮੇਂ ਲਈ ਬਦਲਵੇਂ ਰਸਤਿਆਂ ਰਾਹੀਂ ਲੰਘਾਉਣਾ ਪਿਆ ਅਤੇ ਸਵਾਰੀਆਂ ਨੂੰ ਵੀ ਮੁਸ਼ਕਲਾਂ ਆਈਆਂ ਖਾਸ ਤੌਰ ਤੇ ਛੋਟੇ ਬੱਚਿਆਂ ,ਔਰਤਾਂ ,ਬਜ਼ੁਰਗਾਂ ਤੇ ਮਰੀਜਾਂ ਵਾਸਤੇ ਤਾਂ ਜਾਮ ਮੁਸੀਬਤਾਂ ਲੈਕੇ ਆਇਆ ਬੱਸ ਅੱਡੇ ‘ਚ ਫਸੀਆਂ ਸਰਕਾਰੀ ਬੱਸਾਂ ਦੇ ਵੀ ਕਾਫੀ ਟਾਈਮ ਮਿੱਸ ਹੋ ਗਏ  ਵੇਰਵਿਆਂ ਮੁਤਾਬਕ ਵੀਰਵਾਰ ਨੂੰ ਪੀਆਰਟੀਸੀ ਦੇ ਕੰਡਕਟਰ ਅਤੇ ਇੱਕ ਆਰਬਿਟ ਬੱਸ ਦੇ ਸਟਾਫ ਵਿਚਕਾਰ ਟਾਈਮ ਨੂੰ ਲੈਕੇ ਝਗੜਾ ਹੋ ਗਿਆ ਪਤਾ ਲੱਗਿਆ ਹੈ ਕਿ ਪੀਆਰਟੀਸੀ ਦੇ ਕੰਡਕਟਰ ਨੂੰ ਨਿੱਜੀ ਬੱਸ ਦੇ ਸਟਾਫ ਵੱਲੋਂ ਕਥਿਤ ਤੌਰ ਤੇ ਕੁੱਟਿਆ ਮਾਰਿਆ ਗਿਆ ਪੀਆਰਟੀਸੀ ਦੇ ਸੁਖਪਾਲ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਕੰਡਕਟਰ ਬਲਵਿੰਦਰ ਸਿੰਘ ਦੀ ਟਾਈਮ ਟੇਬਲ ਨੂੰ ਲੈਕੇ  ਔਰਬਿਟ ਦੇ ਸਟਾਫ ਨਾਲ ਕਹਾਸੁਣੀ ਹੋ ਗਈ ਸੀ ਇਸ ਮੌਕੇ ਪ੍ਰਾਈਵੇਟ ਬੱਸ ਦੇ ਸਟਾਫ ਨੇ ਕੰਡਕਟਰ  ਦੀ ਕੁੱਟਮਾਰ ਕਰ ਦਿੱਤੀ ਜਿਸ ਬਾਰੇ ਪਟਿਆਲਾ ਪੁਲਿਸ ਨੂੰ ਸੂਚਤ ਕੀਤਾ ਹੋਇਆ ਹੈ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਔਰਬਿਟ ਦੇ ਵੱਡੀ ਗਿਣਤੀ ਮੁਲਾਜਮਾਂ ਨੇ ਪੀਆਰਟੀਸੀ ਦੇ ਸਟਾਫ ਨਾਲ ਬਦਸਲੂਕੀ ਕੀਤੀ ਜਿਸ ਦੇ ਵਿਰੋਧ ‘ਚ ਬੱਸ ਅੱਡਾ ਬੰਦ ਕਰਨਾ ਪਿਆ ਹੈ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਸੁਨੀਲ ਕੁਮਾਰ ਅਤੇ ਬੱਸ ਅੱਡਾ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਅਮਰਜੀਤ ਸਿੰਘ ਮੌਕੇ ਤੇ ਪੁੱਜੇ ਅਤੇ ਦੋਵਾਂ ਧਿਰਾਂ ਨੂੰ ਪੁਲਿਸ ਚੌਂਕੀ ਸੱਦ ਕੇ ਗੱਲਬਾਤ ਕੀਤੀ ਇਸ ਮੌਕੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਦੋਵਾਂ ਧਿਰਾਂ ਦੇ ਨੁਮਾਇੰਦਿਆਂ ‘ਚ ਕਾਫੀ ਤਿੱਖੀਆਂ ਝੜਪਾਂ ਹੋਈਆਂ ਅਤੇ ਦੋਵਾਂ ਧਿਰਾਂ ਨੇ ਇੱਕ ਦੂਸਰੇ ਤੇ ਧੱਕਾ ਕਰਨ ਦੇ ਇਲਾਜਮ ਲਾਏ ਕਾਫੀ ਦੇਰ ਦੀ ਗੱਲਬਾਤ ਉਪਰੰਤ ਪੁਲਿਸ ਅਧਿਕਾਰੀਆਂ ਨੇ ਦੋਨਾਂ ਧਿਰਾਂ ਵਿਕਚਾਰ ਸਮਝੌਤਾ ਕਰਵਾ ਦਿੱਤਾ ਓਧਰ ਔਰਬਿਟ ਦੇ ਅਧਿਕਾਰੀ ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਦੋਵਾਂ ਕੰਡਕਟਰਾਂ ‘ਚ ਧੱਕਾਮੁੱਕੀ ਹੋਈ ਹੈ ਉਨ੍ਹਾਂ ਦੱਸਿਆ ਕਿ ਰਾਤ ਵੇਲੇ ਦੋਵਾਂ ਧਿਰਾਂ ਦੀ ਤਸੱਲੀ ਕਰਵਾ ਦਿੱਤੀ ਸੀ ਪਰ ਸਵੇਰ ਵੇਲੇ ਕਿਸੇ ਨੇ ਮਾਮਲਾ ਭੜਕਾ ਦਿੱਤਾ ਉਨ੍ਹਾਂ ਦੱਸਿਆ ਕਿ ਕੁੱਟਮਾਰ ਨਹੀਂ ਕੀਤੀ ਬਲਕਿ ਬਹਿਸ ਹੀ ਹੋਈ ਸੀ ਪਰ ਹੁਣ ਸਮਝੌਤਾ ਹੋ ਗਿਆ ਹੈ ਚੌਂਕੀ ਇੰਚਾਰਜ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਮੰਨਿਆ ਕਿ ਚੌਂਕੀ ‘ਚ ਦੋਵਾਂ ਧਿਰਾਂ ‘ਚ ਤਲਖੀ ਹੋਈ ਸੀ ਪਰ ਬਾਅਦ ‘ਚ ਸਹਿਮਤੀ ਬਣ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top