ਵਿਰਾਟ ਟੀ-20 ਰੈਂਕਿੰਗ ‘ਚ ਟਾਪ-10 ਚੋਂ ਬਾਹਰ, ਬਾਬਰ ਨੰਬਰ-1 ‘ਤੇ ਬਰਕਰਾਰ

Jotest Rankings, Standing,Virat ,Number One

ਬਾਬਰ ਨੰਬਰ-1 ‘ਤੇ ਬਰਕਰਾਰ

(ਏਜੰਸੀ) ਨਵੀਂ ਦਿੱਲੀ। ਟੀ-20 ਵਿਸ਼ਵ ਕੱਪ ਅਤੇ ਨਿਊਜ਼ੀਲੈਂਡ ਖਿਲਾਫ ਘਰੇਲੂ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਓਪਨਰ ਬੱਲੇਬਾਜ਼ ਕੇਐੱਲ ਰਾਹੁਲ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ਦਾ ਫਾਇਦਾ ਹੋਇਆ ਹੈ। ਰਾਹੁਲ 6ਵੇਂ ਤੋਂ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦੋਂਕਿ ਰੋਹਿਤ ਸ਼ਰਮਾ ਦੋ ਸਥਾਨਾਂ ਦੀ ਛਲਾਂਗ ਲਗਾ ਕੇ 15ਵੇਂ ਤੋਂ 13ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

ਹਾਲਾਂਕਿ ਸਾਬਕਾ ਭਾਰਤੀ ਟੀ-20 ਕਪਤਾਨ ਵਿਰਾਟ ਕੋਹਲੀ ਟਾਪ-10 ਚੋਂ ਬਾਹਰ ਹੋ ਗਏ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਅਜੇ ਵੀ ਪਹਿਲੇ ਸਥਾਨ ‘ਤੇ, ਇੰਗਲੈਂਡ ਦੇ ਡੇਵਿਡ ਮਲਾਨ ਦੂਜੇ ਅਤੇ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ ਤੀਜੇ ਸਥਾਨ ‘ਤੇ ਹਨ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਵੀ ਇੱਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ‘ਤੇ ਪਹੁੰਚ ਗਏ ਹਨ।  ਨਿਊਜ਼ੀਲੈਂਡ ਦੇ ਤਜ਼ਰਬੇਕਾਰ ਓਪਨਰ ਬੱਲੇਬਾਜ਼ ਮਾਰਟਿਨ ਗੁਪਟਿਲ ਟਾਪ-10 ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਭਾਰਤ ਖਿਲਾਫ ਟੀ-20 ਸੀਰੀਜ਼ ‘ਚ ਦੋ ਅਰਧ ਸੈਂਕੜੇ ਲਗਾਏ ਸਨ। ਗੁਪਟਿਲ ਰੈਂਕਿੰਗ ‘ਚ 10ਵੇਂ ਨੰਬਰ ‘ਤੇ ਹਨ।

ਭਾਰਤੀ ਕਪਤਾਨ ਕੋਹਲੀ 11ਵੇਂ ਸਥਾਨ ‘ਤੇ ਪਹੁੰਚੇ

Kohli said Batting at number four proved to be wrong

ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ‘ਚ ਆਰਾਮ ਲੈਣ ਵਾਲੇ ਵਿਰਾਟ ਕੋਹਲੀ ਰੈਂਕਿੰਗ ‘ਚ ਟਾਪ-10 ਚੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਕੋਹਲੀ ਅੱਠਵੇਂ ਸਥਾਨ ‘ਤੇ ਸਨ ਅਤੇ ਹੁਣ 11ਵੇਂ ਸਥਾਨ ‘ਤੇ ਪਹੁੰਚ ਗਏ ਹਨ। ਟੀ-20 ਵਿਸ਼ਵ ਕੱਪ ‘ਚ ਕੋਹਲੀ ਨੇ ਪਾਕਿਸਤਾਨ ਖਿਲਾਫ ਅਰਧ ਸੈਂਕੜਾ ਲਗਾਇਆ ਸੀ, ਜਦੋਂਕਿ ਬਾਕੀ ਮੈਚਾਂ ‘ਚ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਸਨ।

ਗੇਂਦਬਾਜ਼-ਭੁਵੀ ਨੂੰ ਵੀ ਫਾਇਦਾ ਹੋਇਆ

ਗੇਂਦਬਾਜ਼ਾਂ ਦੀ ਸੂਚੀ ‘ਚ ਮਿਸ਼ੇਲ ਸੈਂਟਨਰ 10 ਸਥਾਨਾਂ ਦੇ ਫਾਇਦੇ ਨਾਲ 13ਵੇਂ ਨੰਬਰ ‘ਤੇ ਪਹੁੰਚ ਗਿਆ ਹੈ, ਜਦਕਿ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 5 ਸਥਾਨਾਂ ਦੇ ਫਾਇਦੇ ਨਾਲ 19ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਆਰ ਅਸ਼ਵਿਨ 129 ਸਥਾਨਾਂ ਦੇ ਵਾਧੇ ਨਾਲ 92ਵੇਂ ਸਥਾਨ ‘ਤੇ ਅਤੇ ਅਕਸ਼ਰ ਪਟੇਲ 160 ਸਥਾਨਾਂ ਦੇ ਵਾਧੇ ਨਾਲ 112ਵੇਂ ਸਥਾਨ ‘ਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ