ਪੰਜਾਬ

ਅਗਲੇ ਸਾਲ ਤੋਂ ਝੋਨੇ ਦੀ ਬਿਜਾਈ 15 ਦਿਨ ਪਹਿਲਾਂ ਕਰਵਾਈ ਜਾਵੇਗੀ : ਖਜ਼ਾਨਾ ਮੰਤਰੀ

Paddy transplantation, Done 15 Days, Before Next Year, Treasury Minister

ਮੇਵਾ ਸਿੰਘ, ਮਲੋਟ

ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਿਨਾ ਸਰਕਾਰੀ ਅਮਲੇ ਤੋਂ ਇੱਕ ਨਿੱਜੀ ਮੁਲਾਕਾਤ ਤਹਿਤ ਮੰਡੀਆਂ ‘ਚ ਝੋਨੇ ਦੀ ਵਿੱਕਰੀ ਸਬੰਧੀ ਜਾਣਕਾਰੀ ਲੈਣ ਦਾਣਾ ਮੰਡੀ ਮਲੋਟ ਵਿਖੇ ਪਹੁੰਚੇ। ਉਨ੍ਹਾਂ ਮੰਡੀ ਵਿੱਚ ਹੋ ਰਹੀ ਝੋਨੇ ਦੇ ਵਿਕਰੀ ਸਬੰਧੀ ਜਾਣਕਾਰੀ ਇਕੱਤਰ ਕਰਨ ਤੋਂ ਇਲਾਵਾ ਝੋਨੇ ਦੀ ਅਦਾਇਗੀ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਦਇਆ ਭੂਸ਼ਨ ਗਰਗ ਨੇ ਖਜਾਨਾ ਮੰਤਰੀ ਨੂੰ ਮੰਡੀਆ ਵਿਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਵੀ ਜਾਣੂੰ ਕਰਵਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਅਗਲੇ ਸਾਲ ਤੋਂ ਝੋਨੇ ਦੀ ਬਿਜਾਈ 15 ਦਿਨਾਂ ਪਹਿਲਾਂ ਕਰਵਾਈ ਜਾਵੇਗੀ ਤੇ ਕਿਸਾਨਾਂ ਨੂੰ 5 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ 30 ਨਵੰਬਰ ਤੱਕ ਝੋਨੇ ਦੀ ਖਰੀਦ ਦਾ ਸਾਰਾ ਕੰਮ ਸਰਕਾਰ ਮੁਕੰਮਲ ਕਰ ਲਵੇਗੀ। ਬਾਦਲ ਨੇ ਕਿਹਾ ਕਿ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਵਚਨਬੱਧ ਹੈ ਤੇ ਸਰਕਾਰ ਕਿਸਾਨਾਂ ਦੇ ਫਾਇਦੇ ਲਈ ਨਵੀਆਂ ਸਕੀਮਾਂ ਬਣਾਏਗੀ। ਇਸ ਮੌਕੇ ਹੇਮ ਰਾਜ ਗਰਗ, ਵਿਨੋਦ ਗਰਗ, ਹਿਤਾਸਨ ਗਰਗ, ਦੀਪਾਂਕਰ ਗਰਗ, ਰਵਿੰਦਰ ਸਿੰਘ ਭੀਟੀ, ਸੁਰੇਸ਼ ਕੁਮਾਰ, ਪ੍ਰਤਾਪ ਸੰਦੂ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਆਦਿ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top