ਪਾਕਿ ਵੱਲੋਂ ਗੋਲੀਬਾਰੀ ਜਾਰੀ

Pak, Firing, Continues

3 ਵਿਅਕਤੀ ਜ਼ਖ਼ਮੀ, 15 ਤੋਂ 20 ਚੌਂਕੀਆਂ ਨੂੰ ਬਣਾਇਆ ਨਿਸ਼ਾਨਾ

ਏਜੰਸੀ, ਜੰਮੂ।

ਪਾਕਿਸਤਾਨ ਵੱਲੋਂ ਅੱਜ ਜੰਮੂ-ਕਸ਼ਮੀਰ ਦੇ ਜੰਮੂ ਅਤੇ ਸਾਂਬਾ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਕੀਤੀ ਗਈ ਗੋਲਾਬਾਰੀ ‘ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ ਪਾਕਿਸਤਾਨ ਨੇ ਘਾਟੀ ਦੀ 20 ਸਰਹੱਦੀ ਮੋਹਰੀ ਚੌਂਕੀਆਂ ਅਤੇ 30 ਪਿੰਡਾਂ ‘ਤੇ ਗੋਲਾਬਾਰੀ ਕੀਤੀ ਹੈ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਹਾਲੇ ਤੱਕ ਆਰਐਸਪੁਰਾ ‘ਚ ਦੋ ਅਤੇ ਅਰਨੀਆ ਸੈਕਟਰ ‘ਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਦੱਸਿਆ ਜਾ ਰਿਹਾ ਹੈ। ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਅਰਨੀਆ ਦੇ ਬਿੰਦੀ ਚਾਕ ਤਾਲਾਬ ਨਿਵਾਸੀ  ਮੋਹਨਲਾਲ (48) ਦੇ ਰੂਪ ‘ਚ ਕੀਤੀ ਗਈ ਹੈ।

ਉਸ ਨੂੰ ਇਲਾਜ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਲਿਜਾਇਆ ਗਿਆ। ਗੋਲੀਬਾਰੀ ਕਾਰਨ ਜੰਮੂ ਦੇ ਅਰਨੀਆ ਅਤੇ ਆਰਐਸਪੁਰਾ ਸੈਕਟਰ ‘ਚ ਸਰਹੱਦ ਤੋਂ ਪੰਜ ਕਿਲੋਮੀਟਰ ਦੂਰ ਤੱਕ ਦੇ ਸਾਰੇ ਸਕੂਲ ਅੱਜ ਬੰਦੇ ਹਨ ਭਾਰਤ ਨੇ ਵੀ ਪਾਕਿਸਤਾਨੀ  ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ ਹੈ। ਜਵਾਬੀ ਕਾਰਵਾਈ ‘ਚ ਪਾਕਿਸਤਾਨੀ ਰੇਂਜਰ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀਆਂ ਕਈ ਚੌਂਕੀਆਂ ਨੁਕਸਾਨੀਆਂ ਗਈਆਂ ਹਨ।

ਸੋਮਵਾਰ ਨੂੰ ਵੀ ਪਾਕਿਸਤਾਨ ਨੇ ਸੁੱਟੇ ਸਨ 27 ਮੋਰਟਾਰ ਸ਼ੈਲ
ਪਾਕਿਸਤਾਨੀ ਰੇਂਜਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਛੇ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਦੇ ਦਰਜਨ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਹਨ ਪਾਕਿਸਤਾਨ ‘ਚ ਸਿਆਲਕੋਟ ਦੇ ਚਾਰਵਾਹ, ਸੁਚਾਤਗੜ੍ਹ, ਛਪਰਾ, ਅਤੇ ਬਾਜਰਾ ਗੜ੍ਹੀ ‘ਚ ਕਾਫੀ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਪਾਕਿਸਤਾਨ ਵੱਲੋਂ ਸਿਰਫ ਅਰਨੀਆ ਸ਼ਹਿਰ ‘ਚ ਪਿਛਲੇ 90 ਮਿੰਟਾਂ ‘ਚ ਪਾਕਿਸਤਾਨ ਦੇ 27 ਮੋਰਟਾਰ ਸ਼ੈਲ ਸੁੱਟੇ ਗਏ ਸਨ ਉੱਥੇ ਕੁਝ ਦਿਨ ਪਹਿਲਾਂ ਪਾਕਿਸਤਾਨ ਨੇ ਜੰਮੂ ‘ਚ ਰਿਹਾਇਸ਼ੀ ਇਲਾਕਿਆਂ ਅਤੇ ਬੀਐਸਐਫ ਦੀਆਂ ਚੌਂਕੀਆਂ ‘ਤੇ ਗੋਲੀਬਾਰੀ ਕੀਤੀ ਸੀ, ਜਿਸ ‘ਚ ਇੱਕ ਬੀਐਸਐਫ ਜਵਾਨ ਤੋਂ ਇਲਾਵਾ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋਈ ਸੀ।

ਪਾਕਿਸਤਾਨ ਦੀ ਹਰ ਗੋਲੀ ਦਾ ਕਰਾਰਾ ਜਵਾਬ ਦੇਵਾਂਗੇ: ਰਾਜਨਾਥ
ਨਵੀਂ ਦਿੱਲੀ ਜੰਮੂ-ਕਸ਼ਮੀਰ ‘ਚ ਸਰਹੱਦ ‘ਤੇ ਜੰਗਬੰਦੀ ਦੀ ਉਲੰਘਣਾ ਕਰਕੇ ਪਾਕਿਸਤਾਨ ਵੱਲੋਂ ਹੋ ਰਹੀ ਲਗਾਤਾਰ ਗੋਲੀਬਾਰੀ ‘ਤੇ ਸਖ਼ਤ ਪ੍ਰਤੀਕਿਰਆ ਪ੍ਰਗਟਾਉਂਦਿਆਂ ਗ੍ਰਹਿ ਮੰਤਰੀ ਰਾਜਥਾਨ ਸਿੰਘ ਨੇ ਅੱਜ ਸਰਹੱਦ ਸੁਰੱਖਿਆ ਫੋਰਸ ਨੂੰ ਕਿਹਾ ਕਿ ਸਰਹੱਦ ਪਾਰ ਤੋਂ ਆਉਣ ਵਾਲੀ ਹਰ ਗੋਲੀ ਦਾ ਕਰਾਰਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨਾ ਸਰਹੱਦ ਸੁਰੱਖਿਆ ਫੋਰਸ ਦਾ ਫਰਜ਼ ਹੈ ਅਤੇ ਇਸ ਫਰਜ਼ ਨੂੰ ਪੂਰਾ ਕਰਨ ‘ਚ ਕੋਈ ਰੁਕਾਵਟ ਜਾਂ ਸਰਹੱਦ ਅੜਿੱਕਾ ਨਹੀਂ ਲਾ ਸਕਦੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।