Breaking News

5 ਪਾਕਿ ਰੇਂਜਰ ਕੀਤੇ ਢੇਰ, 3 ਬੰਕਰ ਤਬਾਹ

Pakistan, Piles, Bunkers, Destroyed

ਪਾਕਿ ਫੌਜ ਦੇ ਲਗਾਤਾਰ ਤਿੰਨ ਦਿਨ ਦੇ ਸੀਜਫਾਇਰ ਉਲੰਘਣਾ ‘ਤੇ ਭਾਰਤੀ ਫੌਜ ਦੀ ਜਵਾਬੀ ਕਾਰਵਾਈ

ਏਜੰਸੀ, ਨਵੀਂ ਦਿੱਲੀ

ਭਾਰਤੀ ਫੌਜ ਨੇ ਰਾਜੌਰੀ ਤੇ ਪੁੰਛ ‘ਚ ਵੱਡੀ ਕਾਰਵਾਈ ਕਰਦਿਆਂ ਪੰਜ ਪਾਕਿਸਤਾਨੀ ਰੇਂਜਰਜ਼ ਨੂੰ ਢੇਰ ਕਰ ਦਿੱਤਾ ਤੇ ਤਿੰਨ ਪਾਕਿਸਤਾਨੀ ਬੰਕਰ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਗੋਲੀਬਾਰੀ ‘ਚ 20 ਪਾਕਿਸਤਾਨੀ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਸੂਤਰਾਂ ਨੇ ਦੱਸਿਆ ਕਿ ਸੁੰਦਰਬਨੀ ‘ਚ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਬਟਲ ਇਲਾਕੇ ਦੇ ਦੇਵਾ ਪਿੰਡ ‘ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਜਿੱਥੇ ਪਾਕਿਸਤਾਨ ਦੇ ਚਾਰ ਫੌਜੀ ਮਾਰੇ ਗਏ ਤੇ ਦਸ ਤੋਂ ਵੱਧ ਆਮ ਨਾਗਰਿਕ ਜ਼ਖਮੀ ਹੋਏ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁੱਛ ਜ਼ਿਲ੍ਹੇ ‘ਚ ਪਾਕਿਸਤਾਨ ਨੇ ਲਗਾਤਾਰ ਤਿੰਨ ਦਿਨ (ਸ਼ਨਿੱਚਰਵਾਰ, ਐਤਵਾਰ ਤੇ ਸੋਮਵਾਰ) ਜੰਗਬੰਦੀਦੀ ਉਲੰਘਣਾ ਕੀਤੀ, ਜਿਸ ਤੋਂ ਬਾਅਦ ਭਾਰਤੀ ਫੌਜ ਨੇ ਸੋਮਵਾਰ ਨੂੰ ਜਵਾਬੀ ਕਾਰਵਾਈ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top