ਅੱਤਵਾਦੀਆਂ ‘ਤੇ ‘ਨਵਾਂ ਐਕਸ਼ਨ’ ਲਵੇ ‘ਨਵਾਂ ਪਾਕਿਸਤਾਨ’ : ਭਾਰਤ

0
Pakistan, Terrorists, India

ਭਾਰਤ ਦਾ ਸਿਰਫ਼ ਇੱਕ ਮਿੱਗ-21 ਜਹਾਜ਼ ਡੇਗਿਆ ਸੀ

ਨਵੀਂ ਦਿੱਲੀ | ਭਾਰਤ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ ‘ਨਵੀਂ ਸੋਚ’ ਵਾਲੇ ‘ਨਵੇਂ ਪਾਕਿਸਤਾਨ’ ਦਾ ਦਾਅਵਾ ਕਰਦੇ ਹਨ ਤਾਂ ਉਨ੍ਹਾਂ ਅੱਤਵਾਦੀਆਂ ਦੇ ਖਿਲਾਫ਼ ਨਵੀਂ ਕਾਰਵਾਈ ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ  ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਪਾਕਿਸਤਾਨ ਆਪਣੀ ਆਦਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਤੇ ਲਗਾਤਾਰ ਝੂਠ ਬੋਲਦਿਆਂ ਕੂੜ ਪ੍ਰਚਾਰ ਫੈਲਾ ਰਿਹਾ ਹੈ ਉਹ ਅੱਤਵਾਦੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਦਾਅਵੇ ਨੂੰ ਵੀ ਠੁਕਰਾ ਰਿਹਾ ਹੈ

ਉਨ੍ਹਾਂ ਕਿਹਾ ਕਿ ਪਾਕਿਸਤਾਨ ਇਹ ਝੂਠ ਫੈਲਾ ਰਿਹਾ ਹੈ ਕਿ ਉਸ ਨੇ 27 ਫਰਵਰੀ ਨੂੰ ਭਾਰਤ ਦੇ ਦੋ ਮਿੱਗ ਜਹਾਜ਼ਾਂ ਨੂੰ ਮਾਰ ਸੁੱਟਿਆ ਜੇਕਰ ਪਾਕਿਸਤਾਨ ਕੋਲ ਜਹਾਜ਼ ਦੇ ਡਿੱਗਦੇ ਦੀ ਵੀਡੀਓ ਹੈ ਤਾਂ ਕੋਈ ਹੋਰ ਸਬੂਤ ਹੈ ਤਾਂ ਉਸ ਨੂੰ ਜਨਤਕ ਕਰਨਾ ਚਾਹੀਦਾ ਹੈ ਤੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਦੂਜੇ ਜਹਾਜ਼ ਦਾ ਪਾਇਲਟ ਕਿੱਥੇ ਹੈ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਦਾ ਸਿਰਫ਼ ਇੱਕ ਮਿੱਗ-21 ਜਹਾਜ਼ ਡਿੱਗਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।