Breaking News

ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਦੀ ਬੇਹੂਦਾ ਹਰਕਤ ਫਿਰ ਸਾਹਮਣੇ ਆਈ

Pakistan,  Futile, High Commission, Kulbhushan Jadhav

ਏਜੰਸੀ
ਇਸਲਾਮਾਬਾਦ, 27 ਦਸੰਬਰ 

ਪਾਕਿਸਤਾਨ ਦੀ ਇੱਕ ਵਾਰ ਫਿਰ ਬੇਹੁੱਦਾ ਹਰਕਤ ਪੂਰੇ ਵਿਸ਼ਵ ਸਾਹਮਣੇ ਆ ਗਈ ਹੈ। ਪਾਕਿਸਤਾਨ ਨੇ ਜਿਸ ਤਰ੍ਹਾਂ ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ਕਰਵਾਈ, ਉਸਦੀ ਚਾਰੇ ਪਾਸਿਓਂ ਸਖ਼ਤ ਆਲੋਚਨਾ ਹੋ ਰਹੀ ਹੈ। ਮੁਲਾਕਾਤ ਦੌਰਾਨ ਪਾਕਿਸਤਾਨ ਵੱਲੋਂ ਜਾਧਵ ਦੀ ਬੀਬੀ ਦੇ ਜੁੱਤੇ, ਮੰਗਲਸੂਤਰ ਤੇ ਚੂੜੀ-ਬਿੰਦੀ ਤੱਕ ਉਤਰਵਾ ਦਿੱਤੀ ਗਈ ਸੀ। ਕੁਲਭੂਸ਼ਣ ਨੂੰ ਮਿਲਣ ਗਈ ਉਨ੍ਹਾਂ ਦੀ ਮਾਂ ਤੇ ਪਤਨੀ ਨਾਲ ਜੋ ਵਿਹਾਰ ਕੀਤਾ ਉਸ ‘ਤੇ ਹੁਣ ਪਾਕਿ ਵੱਲੋਂ ਸਫ਼ਾਈ ਆਈ ਹੈ।

ਪਾਕਿਸਾਨ ਨੇ ਬੁੱਧਵਾਰ ਨੂੰ ਭਾਰਤ ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਹੈ ਕਿ ਜਾਧਵ ਦੀ ਪਤਨੀ ਦੇ ਜੁੱਤਿਆਂ ‘ਚ ਕੁਝ ਸੀ, ਇਸ ਲਈ ਸੁਰੱਖਿਆ ਦੇ ਅਧਾਰ ‘ਤੇ ਜੁੱਤੇ ਜ਼ਬਤ ਕੀਤੇ ਗਏ ਸਨ। ਵਿਦੇਸ਼ ਵਿਭਾਗ ਵੱਲੋਂ ਜਾਰੀ ਇੱਕ ਬਿਆਨ ‘ਚ ਪਾਕਿਸਤਾਨ ਨੇ ਕਿਹਾ ਕਿ ਅਸੀਂ ਸ਼ਬਦਾਂ ਦੇ ਅਰਥਹੀਣ ਲੜਾਈ ‘ਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਪਾਕਿਸਤਾਨ ਨੇ ਪਤਨੀ ਤੇ ਮਾਂ ਦੇ ਨਾਲ ਮੀਟਿੰਗ ਦੌਰਾਨ ਅਧਿਕਾਰੀਆਂ ਦੇ ਦ੍ਰਿਸ਼ਟੀਕੋਣ ਸਬੰਧੀ ਸਪੱਸ਼ਟ ਤੌਰ ‘ਤੇ ਭਾਰਤ ਦੇ ਅਧਾਰਹੀਣ ਦੋਸ਼ ਨੂੰ ਵੀ ਰੱਦ ਕਰ ਦਿੱਤਾ।

ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਜਾਧਵ ਦੀ ਪਤਨੀ ਤੇ ਮਾਂ ਨਾਲ ਮੁਲਾਕਾਤ ਦੇ 24 ਘੰਟਿਆਂ ਬਾਅਦ ਅਧਾਰਹੀਣ ਦੋਸ਼ ਲਾ ਰਿਹਾ ਹੈ ਜਾਧਵ ਇੱਕ ਅੱਤਵਾਦੀ ਤੇ ਜਾਸੂਸ ਹੈ। ਉਸਨੇ ਆਪਣੇ ਅਪਰਾਧਾਂ ਨੂੰ ਸਵੀਕਾਰ ਕਰ ਲਿਆ ਹੈ। ਜੇਕਰ ਭਾਰਤ ਇੰਨਾ ਚਿੰਤਤ ਸੀ ਤਾਂ ਉਸ ਨੂੰ ਯਾਤਰਾ ਦੌਰਾਨ ਹੀ ਇਸ ਮੀਡੀਆ ‘ਚ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਸੀ ਅਸੀਂ ਸ਼ਬਦਾਂ ਦੀ ਬੇਮਤਲਬ ਲੜਾਈ ‘ਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸਾਡਾ ਖੁੱਲਾਪਨ ਤੇ ਸਾਡੀ ਪਾਰਦਰਸ਼ਤਾ ਇਨ੍ਹਾਂ ਦੋਸ਼ਾਂ ਨੂੰ ਝੂਠਾ ਸ਼ਾਬਤ ਕਰਦੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੋਂ ਜਦੋਂ ਪੁੱਛਿਆ ਗਿਆ ਕਿ ਮੁਲਾਕਾਤ ਤੋਂ ਬਾਅਦ ਜਾਧਵ ਦੀ ਪਤਨੀ ਦੇ ਜੁੱਤਿਆਂ ਨੂੰ ਵਾਪਸ ਕਿਉਂ ਨਹੀਂ ਮੋੜਿਆ ਗਿਆ ਤਾਂ ਉਨ੍ਹਾਂ ਡਾਨ ਨਿਊਜ਼ ਨੂੰ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਜੁੱਤਿਆਂ ਨੂੰ ਸੁਰੱਖਿਆ ਮੈਦਾਨ ‘ਤੇ ਜ਼ਬਤ ਕਰ ਲਿਆ ਗਿਆ ਸੀ ਉਨ੍ਹਾਂ ਜੁੱਤਿਆਂ ‘ਚ ਕੁਝ ਸੀ ਇਸ ਲਈ ਉਨ੍ਹਾਂ ਦੀ ਜਾਂਚ ਹੋ ਰਹੀ ਹੈ।

ਪਾਕਿ ਬੁਲਾਰੇ ਨੇ ਕਿਹਾ ਕਿ ਜਾਧਵ ਦੀ ਪਤਨੀ ਨੂੰ ਦੂਜੇ ਜੁੱਤੇ ਦਿੱਤੇ ਗਏ ਸਨ ਤੇ ਉਨ੍ਹਾਂ ਦੇ ਸਾਰੇ ਗਹਿਣਿਆਂ ਨੂੰ ਵਾਪਸ ਮੋੜ ਦਿੱਤਾ ਗਿਆ ਸੀ ਬੁਲਾਰੇ ਨੇ ਕਿਹਾ ਕਿ ਜਾਧਵ ਦੀ ਮਾਂ ਨੇ ਮਾਨਵਤਾ ਦੇ ਅਧਾਰ ‘ਤੇ ਪਾਕਿਸਤਾਨ ਦਾ ਧੰਨਵਾਦ ਕੀਤਾ ਸੀ ਜੋ ਮੀਡੀਆ ਵੱਲੋਂ ਵੀ ਦਰਜ ਕੀਤਾ ਗਿਆ ਸੀ ਇਸ ਮੁੱਦੇ ‘ਤੇ ਹੁਣ ਕੁਝ ਕਹਿਣ ਦੀ ਲੋੜ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top