ਸੰਪਾਦਕੀ

ਸਿਆਸੀ ਚੱਕਰਵਿਊ ‘ਚ ਫਸੇ ਪੰਚਾਇਤੀ ਉਮੀਦਵਾਰ

Panchayat, Candidates, Political

ਦੁੱਖ ਤੇ ਫਿਕਰ ਵਾਲੀ ਗੱਲ ਹੈ ਕਿ ਭ੍ਰਿਸ਼ਟਾਚਾਰ ‘ਚ ਮਸ਼ਹੂਰ ਪੰਜਾਬ ਨੇ ਪੰਚਾਇਤੀ ਚੋਣਾਂ ‘ਚ ਧਾਂਦਲੀਆਂ ਤੇ ਹਿੰਸਾ ‘ਚ ਵੀ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ । ਪੁਰਾਣੇ ਸਮੇਂ ‘ਚ ਪੰਚਾਂ ਨੂੰ ਪਰਮੇਸ਼ਵਰ ਕਿਹਾ ਜਾਂਦਾ ਸੀ ਤੇ ਆਧੁਨਿਕ ਜ਼ਮਾਨੇ ‘ਚ ਪੰਚਾਇਤਾਂ ਨੂੰ ਲੋਕਤੰਤਰ ਦੀ ਪਹਿਲੀ ਪੌੜੀ ਮੰਨਿਆ ਜਾਂਦਾ ਹੈ ਪਰ ਲੋਕਤੰਤਰ ਦਾ ਜਿੰਨਾ ਘਾਣ ਪੰਚਾਇਤੀ ਚੋਣਾਂ ‘ਚ ਹੋ ਰਿਹਾ ਹੈ, ਉਹ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ‘ਚ ਵੀ ਨਹੀਂ ਹੁੰਦਾ ਪੰਜਾਬ ‘ਚ ਇਨ੍ਹਾਂ ਦਿਨਾਂ ‘ਚ ‘ਜੰਗਲ ਰਾਜ’ ਜਿਹੀ ਹਾਲਤ ਹੈ ਡੋਰ ਸੱਤਾਧਾਰੀ ਪਾਰਟੀ ਦੇ ਹੱਥ ਹੈ

ਦਰਜਨਾਂ ਪਿੰਡਾਂ ‘ਚ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨ ਨਾਮਜ਼ਦਗੀ ਪੱਤਰ ਇਸ ਕਰਕੇ ਭਰਨ ਨਹੀਂ ਗਏ ਕਿ ਜੇਕਰ ਜਾਵਾਂਗੇ ਤਾਂ ਉੱਥੇ ਸੱਤਾਧਿਰ ਦੇ ਲੋਕ ਕੁੱਟਣ ਨੂੰ ਤਿਆਰ ਬੈਠੇ ਸਨ ਵਿਰੋਧੀ ਧਿਰ ਖਾਸਕਰ ਅਕਾਲੀ ਦਲ ਦੇ ਬਹੁਤੇ ਆਗੂ ਚੋਣਾਂ ਲੜਨ ਤੋਂ ਇਹ ਕਹਿ ਕੇ ਪਿਛਾਂਹ ਹਟ ਗਏ ਕਿ ਹਾਰਨਾਂ ਵੀ ਹੈ ਤੇ ਛਿੱਤਰ ਵੀ ਖਾਣੇ ਪੈਣਗੇ, ਇਸ ਨਾਲੋਂ ਚੰਗਾ ਚੋਣਾਂ ਹੀ ਨਾ ਲੜੀਏ ਇਸ ਵਜ੍ਹਾ ਨਾਲ ਸਰਬਸੰਮਤੀ ਦਾ ਰੁਝਾਨ ਵਧਿਆ ਸਰਬਸੰਮਤੀ ਦਾ ਅਸਲ ਕਾਰਨ ਡਾਂਗੂ ਰਾਜ ਹੈ ਕਿਸੇ ਉਮੀਦਵਾਰ ਦੇ ਹੱਥੋਂ ਵਿਰੋਧੀਆਂ ਨੇ ਕਾਗਜ਼ ਖੋਹ ਕੇ ਪਾੜ ਸੁੱਟੇ ਤੇ ਕਾਗਜ਼ ਰੱਦ ਕਰਾਉਣ ਦਾ ਫਾਰਮੂਲਾ ਵੀ ਖੂਬ ਚੱਲਿਆ ਪੰਚਾਇਤੀ ਚੋਣਾਂ ਲੋਕਤੰਤਰ ਦਾ ਵਿਰੋਧੀ ਸ਼ਬਦ ਬਣ ਗਈਆਂ ਹਨ, ਪਿੰਡਾਂ ‘ਚ ਭਾਈਚਾਰਾ ਲੀਰੋ-ਲੀਰ ਹੋ ਗਿਆ ਹੈ ਉਂਜ ਸਿਆਸੀ ਪਾਰਟੀਆਂ ਦਾਅਵੇ ਕਰਦੀਆਂ ਹਨ ਕਿ ਉਹ ਪਿੰਡਾਂ ‘ਚ ਭਾਈਚਾਰੇ ਨੂੰ ਕਾਇਮ ਰੱਖਣ ਲਈ ਉਮੀਦਵਾਰਾਂ ਨੂੰ ਸਿਆਸੀ ਹਮਾਇਤ ਨਹੀਂ ਦੇਣਗੀਆਂ । ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕਿਸੇ ਵੀ ਪਾਰਟੀ ਦੇ ਲੀਡਰ ਨੇ ਲੜਾਈ-ਝਗੜੇ ਰੋਕਣ ਲਈ ਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਨਹੀਂ ਕੀਤੀ 

ਹਲਕੇ ਦਾ ਵਿਧਾਇਕ ਹੀ ਉਮੀਦਵਾਰ ਤੈਅ ਕਰਦਾ ਹੈ, ਵਿਧਾਇਕ ਹੀ ਵਿਰੋਧੀਆਂ ਨੂੰ ਡਰਾਉਂਦਾ-ਧਮਕਾਉਂਦਾ ਹੈ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਪੂਰੇ ਪੰਜਾਬ ‘ਚ ਧਰਨਿਆਂ ਦਾ ਦੌਰ ਹੈ ਪਤਾ ਨਹੀਂ ਲੱਗ ਰਿਹਾ ਹੈ ਕਿ ਚੋਣਾਂ ਹੋ ਰਹੀਆਂ ਹਨ ਜਾਂ ਧਰਨੇ ਹੋ ਰਹੇ ਹਨ ਦੁੱਖ ਤੇ ਫਿਕਰ ਵਾਲੀ ਗੱਲ ਹੈ ਕਿ ਭ੍ਰਿਸ਼ਟਾਚਾਰ ‘ਚ ਮਸ਼ਹੂਰ ਪੰਜਾਬ ਨੇ ਪੰਚਾਇਤੀ ਚੋਣਾਂ ‘ਚ ਧਾਂਦਲੀਆਂ ਤੇ ਹਿੰਸਾ ‘ਚ ਵੀ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਨਵੀਂ ਪੀੜ੍ਹੀ, ਸਿਆਸੀ ਆਗੂਆਂ ਦੀ ਸਵਾਰਥੀ ਸੋਚ ਦੇ ਚੱਕਰਵਿਊ ‘ਚ ਫਸਦੀ ਜਾ ਰਹੀ ਹੈ

ਪੰਚਾਇਤੀ ਚੋਣਾਂ ਪਿੱਛੇ ਸਿਆਸੀ ਆਗੂਆਂ ਦੀ ਜ਼ੋਰ ਅਜ਼ਮਾਈ ਦੀ ਮਨਸ਼ਾ ਪਿੰਡ ਪੱਧਰ ‘ਤੇ ਲੋਕਤੰਤਰ ਦੀ ਮਜ਼ਬੂਤੀ ਨਹੀਂ ਸਗੋਂ ਪਿੰਡ ਪੱਧਰ ‘ਤੇ ਪਾਰਟੀ ਦੀ ਇਕਾਈ ਨੂੰ ਪੱਕੇ ਕਰਨਾ ਹੈ ਸਿਆਸੀ ਆਗੂਆਂ ਵਾਂਗ ਹੀ ਪੰਚੀ-ਸਰਪੰਚੀ ਦੇ ਉਮੀਦਵਾਰ ਧੋਖਾਧੜੀ, ਹਿੰਸਾ ਵਰਗੇ ਹਥਕੰਡੇ ਅਪਣਾ ਰਹੇ ਹਨ ਨੌਜਵਾਨ ਪੰਚ-ਸਰਪੰਚ ਉਹੀ ਕੁਝ ਸਿੱਖਣਗੇ ਜੋ ਉਹਨਾਂ ਨੂੰ ਵਿਰਾਸਤ (ਵਿਧਾਇਕ ਤੇ ਸਾਂਸਦ ਮੈਂਬਰ ਦੀਆਂ ਗਤੀਵਿਧੀਆਂ) ‘ਚੋਂ ਪ੍ਰਾਪਤ ਹੋਇਆ ਹੈ ਪਿੰਡਾਂ ‘ਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਡੂੰਘੀਆਂ ਹੋ ਰਹੀਆਂ ਹਨ ਇਹ ਸਾਰਾ ਕੁਝ ਪਾਰਟੀ  ਆਗੂਆਂ ਦੀ ਸ਼ਹਿ ‘ਤੇ ਹੀ ਹੋ ਰਿਹਾ ਹੈ ਸਾਫ਼-ਸੁਥਰੇ ਰਿਕਾਰਡ ਵਾਲੇ ਉਮੀਦਵਾਰਾਂ ਦੀ ਗਿਣਤੀ ਅੱਜ ਵੀ ਆਟੇ ‘ਚ ਲੂਣ ਬਰਾਬਰ ਹੈ ਇਮਾਨਦਾਰ, ਪੜ੍ਹੇ-ਲਿਖੇ ਤੇ ਸਮਝਦਾਰ ਲੋਕ ਆਪਣੇ-ਆਪ ਨੂੰ ਪੰਚਾਇਤੀ ਚੋਣਾਂ ਤੋਂ ਦੂਰ ਰੱਖਣ ‘ਚ ਭਲਾ ਸਮਝਦੇ ਹਨ ਪੰਚਾਂ ਦਾ ਅਕਸ ਫਿੱਕਾ ਪੈ ਗਿਆ ਹੈ ਭ੍ਰਿਸ਼ਟ ਰਾਜਨੀਤੀ ਹੀ ਪੰਚਾਇਤੀ ਸੰਸਥਾਵਾਂ ‘ਤੇ ਹਾਵੀ ਹੋ ਗਈ ਹੈ ਤੇ ਭਾਈਚਾਰਾ ਬਲੀ ਚੜ੍ਹ ਗਿਆ ਹੈ ਇਹ ਹੋਣਾ ਹੀ ਸੀ ਕਿਉਂਕਿ ਸਿਆਸੀ ਪਾਰਟੀਆਂ ਦੇ ਹਿੱਤ ਪਿੰਡਾਂ ਦੇ ਕਲੇਸ ‘ਚ ਵਧਦੇ-ਫੁੱਲਦੇ ਹਨ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top