ਪੰਜਾਬ

ਪੰਚਾਇਤੀ ਚੋਣਾਂ: ਕਾਂਗਰਸੀ ਬਣੇ ਭਲਵਾਨ ਤੇ ਵਿਰੋਧੀਆਂ ‘ਚ ਸੁੰਨ ਪੱਸਰੀ 

Panchayat elections: Sunny Pasi in Congress-led wrestler and opponents

 ਪੰਚਾਇਤੀ ਚੋਣਾਂ ਲਈ ਪੂਰੀ ਤਿਆਰੀ : ਚੀਮਾ

ਬਠਿੰਡਾ| ਪੰਚਾਇਤੀ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਹੀ ਹੋ ਸਕਦਾ ਹੈ ਬਹੁਤੇ ਪਿੰਡਾਂ ‘ਚ ਕਾਂਗਰਸ ਦੇ ਤਿੰਨ ਤਿੰਨ, ਚਾਰ ਚਾਰ ਉਮੀਦਵਾਰ ਚੋਣ ਲੜਨ ਲਈ ਤਿਆਰ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਦਰਖਾਤੇ ਬਾਗੀ ਕਾਂਗਰਸੀਆਂ ਦੀ ਮੱਦਦ ਦੀ ਸੰਭਾਵਨਾ ਹੈ ਕਾਂਗਰਸੀ ਆਗੂਆਂ ਨੂੰ ਕੱਲ੍ਹ ਜਾਰੀ ਹੋਈ ਰਾਖਵੇਂਕਰਨ ਦੀ ਸੂਚੀ ‘ਚ ਵਿਰੋਧੀਆਂ ਦੇ ਖੂੰਜੇ ਲੱਗਣ ਨੇ ਬਾਗੋ ਬਾਗ ਕਰ ਦਿੱਤਾ ਹੈ  ਦੂਸਰੀ ਤਰਫ ‘ਐਤਕੀਂ ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਵਿਹੜੇ ‘ਚ ਸੁੰਨ ਪਸਰੀ ਹੋਈ ਹੈ ਜਦੋਂਕਿ ਆਮ ਆਦਮੀ ਪਾਰਟੀ ਦੇ ਨੇਤਾ ਤੇਲ ਦੀ ਧਾਰ ਦੇਖ ਰਹੇ ਹਨ ਅਕਾਲੀ ਦਲ ਵੀ ਇਨ੍ਹਾਂ ਚੋਣਾਂ ਜਰੀਏ ਆਪਣੀ ਸਿਆਸੀ ਜ਼ਮੀਨ ਦੇਖੇਗਾ ਅਕਾਲੀ ਦਲ ਦੇ ਇੱਕ ਆਗੂ ਨੇ ਗੁਪਤ ਤੌਰ ਤੇ ਮੰਨਿਆ ਕਿ ਪਾਰਟੀ ਵਰਕਰਾਂ ਦਾ ਉਤਸ਼ਾਹ ਮੱਠਾ ਹੈ ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਦੇ ਸ੍ਰਪਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੇੜਾ ਮਾਰਦੇ ਹਨ ਤਾਂ ਚੋਣ ਮੈਦਾਨ ਭਖ ਸਕਦਾ ਹੈ
ਦੱਸਣਯੋਗ ਹੈ ਕਿ ਜਿਲ੍ਹਾ ਪ੍ਰੀਸ਼ਦ ਚੋਣਾਂ ‘ਚ ਤਾਂ ਆਮ ਆਦਮੀ ਪਾਰਟੀ ਪੂਰੇ ਉਮੀਦਵਾਰ ਵੀ ਨਹੀਂ ਉਤਾਰ ਸਕੀ ਸੀ ਜਦੋਂਕਿ ਉਮੀਦਵਾਰਾਂ ਦੇ ਬਾਵਜੂਦ ਅਕਾਲੀ ਦਲ ‘ਚ ਵੀ ਰਵਾਇਤੀ ਜਲੌਅ ਗਾਇਬ ਹੀ ਰਿਹਾ ਸੀ ਲੋਕਾਂ ‘ਚ ਤਾਂ ਇਹ ਚਰਚਾ ਵੀ ਭਾਰੂ ਹੈ ਕਿ ਜਿਸ ਤਰਾਂ ਅਕਾਲੀ ਨੇਤਾ ਸੁੱਸਰੀ ਵਾਂਗ ਸੌਂ ਗਏ ਹਨ ਉਸ ਮੁਤਾਬਕ ਅਕਾਲੀਆਂ ਨੇ ਕਾਂਗਰਸ ਨਾਲ ਫਰੈਂਡਲੀ ਮੈਚ ਸ਼ੁਰੂ ਕਰ ਦਿੱਤਾ ਹੈ ਜਾਂ ਫਿਰ ਡਰ ਗਏ ਹਨ ਇਹ ਵੀ ਚਰਚੇ ਹਨ ਕਿ ਹਾਕਮ ਧਿਰ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੋਣ ਨਤੀਜਿਆਂ ਪਿੱਛੋਂ ਅਗਲੀਆਂ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਸੀ ਜਦੋਂਕਿ ਹਾਰ ਕਾਰਨ ਅਕਾਲੀ ਨੇਤਾ ਸਦਮੇ ਹੇਠ ਚਲੇ ਗਏ ਹਨ ਇਸ ਪੱਤਰਕਾਰ ਵੱਲੋਂ ਵੱਖ ਵੱਖ ਥਾਵਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਮਾਲਵੇ ‘ਚ ਪੰਚਾਇਤੀ ਚੋਣਾਂ  ਲਈ ਪਹਿਲੇ ਦਿਨ ਤੋਂ ਹੀ ਭੱਜ-ਨੱਠ ਸ਼ੁਰੂ ਹੋਣ ਲੱਗੀ ਹੈ ਪਤਾ ਲੱਗਾ ਹੈ ਕਿ ਚੋਣ ਲੜਨ ਦੇ ਚਾਹਵਾਨ ਕਾਂਗਰਸੀ ਲੀਡਰਾਂ ਨੇ ਉਨ੍ਹਾਂ ਵਾਰਡਾਂ ਅਤੇ ਪਿੰਡਾਂ ਦੀ ਸ਼ਿਨਾਖਤ ਕਰ ਲਈ ਹੈ ਜਿੰਨ੍ਹਾਂ ‘ਚ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਕਾਂਗਰਸ ਨੂੰ ਵੋਟਾਂ ਘੱਟ ਪਈਆਂ ਸਨ  ਸਿਆਸੀ ਤੌਰ ‘ਤੇ ਸਰਗਰਮ ਪਿੰਡਾਂ  ਵਿੱਚ ਇੰਨ੍ਹਾਂ ਚੋਣਾਂ ਦੀ ਕੰਨਸੋਅ ਮਿਲਦਿਆਂ ਚਹਿਲ ਪਹਿਲ ਵਧੀ ਹੋਈ ਹੈ ਸਰਪੰਚੀ ਦੇ ਚਾਹਵਾਨ ਕਾਂਗਰਸੀਆਂ  ਨੇ ਪੇਂਡੂ ਲੋਕਾਂ ਅੱਗੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ ਹਨ ਫਿਲਹਾਲ ਅਕਾਲੀ ਦਲ ਦੀ ਕਿਸੇ ਵੀ ਪਿੰਡ ‘ਚ ਖੁੱਲ੍ਹੇ ਤੌਰ ‘ਤੇ ਕਿਸੇ ਵੀ ਸਰਗਰਮੀ ਦੀ ਕੋਈ ਖਬਰ ਨਹੀਂ ਹੈ ਆਉਂਦੇ ਦਿਨਾਂ ਵਿਚ ਪੰਚਾਇਤੀ ਚੋਣਾਂ  ਦੀ ਸਰਗਰਮੀ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ
ਸਮੁੱਚੇ ਪੰਜਾਬ ‘ਚ ਰਾਖਵੇਂਕਰਨ ਦੀ ਸੂਚੀ ਜਾਰੀ ਹੋ ਗਈ ਹੈ ਵਧੇਰੇ ਜਿਲ੍ਹਿਆਂ ‘ਚ ਰਾਖਵੇਂਕਰਨ ਤੇ ਹਾਕਮ ਧਿਰ ਦਾ ਰੰਗ ਚੜ੍ਹਿਆ ਪ੍ਰਤੀਤ ਹੋ ਰਿਹਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸਿਆਸੀ ਦ੍ਰਿਸ਼ਾਵਲੀ ਕਿਹੋ ਜਿਹੀ ਹੋ ਸਕਦੀ ਹੈ ਨਸ਼ਾ ਰੋਕੂ ਮੁਹਿੰਮ ਦਾ ਵੀ ਐਤਕੀਂ ਪੰਚਾਇਤੀ ਚੋਣਾਂ ‘ਤੇ ਅਸਰ ਵੇਖਣ ਨੂੰ ਮਿਲੇਗਾ ਕਿਉਂਕਿ ਪਿੰਡਾਂ ‘ਚ ਨਸ਼ਿਆਂ ਕਾਰਨ ਕਾਫੀ ਮੌਤਾਂ ਹੋਣ ਉਪਰੰਤ ਇਸ ਮੁੱਦੇ ਤੇ ਲੋਕ ਚੌਕਸ ਹੋਏ ਹਨ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ‘ਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਫੋਨ ਨਹੀਂ ਚੁੱਕਿਆ ਪਰ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਇਤਿਹਾਸ ਰਚਣ ਦਾ ਦਾਅਵਾ ਕੀਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top