ਲੇਖ

ਯੋਗ ਉਮੀਦਵਾਰ ਬਣਨ ਪੰਚਾਇਤੀ ਨੁਮਾਇੰਦੇ

Panchayat, Representative, Candidate

ਮੋਤੀ ਲਾਲ ਤਾਂਗੜੀ 

ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ 2018 ਸਾਨੂੰ ਅਲਵਿਦਾ ਕਹਿ ਚੱਲਿਆ ਹੈ ਅਤੇ 2019 ਨਵਾਂ ਸਾਲ ਸਾਡੇ ਲਈ ਨਵੀਆਂ ਸੌਗਾਤਾਂ ਲੈ ਕੇ ਆ ਰਿਹਾ ਹੈ। ਪਿਛਲੇ ਸਾਲ ਵਿੱਚ ਕੀਤੀਆਂ ਗਲਤੀਆਂ ਕੋਈ ਵੀ ਵਿਅਕਤੀ ਦੁਹਰਾਉਣਾ ਨਹੀਂ ਚਾਹੇਗਾ।

ਪਿਛਲੇ ਸਾਲ ਦਾ ਲੇਖਾ ਜੋਖਾ ਸਾਡੇ ਸਾਹਮਣੇ ਹੈ। ਅਸੀਂ ਵਿਚਾਰ ਸਕਦੇ ਹਾਂਕਿ ਹੁਣ ਤੱਕ ਕੀ ਅਸੀਂ ਪਾਇਆ ਹੈ ਤੇ ਕੀ ਸਾਡੇ ਕੋਲੋਂ ਖੁੱਸਿਆ ਹੈ, ਪਰ ਨਵੇਂ ਸਾਲ ਵਿੱਚ ਸਾਨੂੰ ਕੀ ਮਿਲਣਾ ਹੈ? ਇਹ ਸਮੇਂ ਦੇ ਗਰਭ ਵਿੱਚ ਹੈ, ਪਰ ਇਸ ਗੱਲ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਜੋ ਸਮੇਂ ਦੀ ਲੋੜ ਵੀ ਹੈ।

 ਕਿਉਂਕਿ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਨਵੇਂ ਸਾਲ ਦੇ ਆਗਮਨ ਤੇ ਪਿੰਡਾਂ ਨੂੰ ਨਵੀਆਂ ਪੰਚਾਇਤਾਂ ਮਿਲਣਗੀਆਂ ਬਹੁਤ ਪਿੰਡਾਂ ਦੇ ਸਰਪੰਚ ਤੇ ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।

 ਜੋ ਆਪਸੀ ਭਾਈਚਾਰੇ ਤੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਸ਼ੁੱਭ ਸੰਕੇਤ ਹਨ। ਬਾਕੀ ਮੁਕਾਬਲੇ ਦੌਰਾਨ ਮੈਦਾਨ ਵਿੱਚ ਖੜ੍ਹੇ ਉਮੀਦਵਾਰਾਂ ਦਾ ਫ਼ੈਸਲਾ 30 ਦਸੰਬਰ ਨੂੰ ਵੋਟਰਾਂ  ਨੇ ਕਰਨਾ ਹੈ। ਵੋਟਰ ਨੂੰ ਸੋਚਣਾ ਪਵੇਗਾ ਕਿ ਮੈਂ ਉਸ ਉਮੀਦਵਾਰ ਨੂੰ ਵੋਟ ਦੇਵਾਂ,ਜੋ ਸਾਡੀਆਂ  ਰੋਟੀ ਕੱਪੜਾ ਅਤੇ ਮਕਾਨ ਨਾਲ ਸਬੰਧਤ ਮੁੱਢਲੀਆਂ ਲੋੜਾਂ ਲਈ ਲੜਾਈ ਲੜੇ ਪਹਿਲਾਂ ਜਿਆਦਾ ਅਨਪੜ੍ਹ ਲੋਕ ਹੀ ਪੰਚ ਸਰਪੰਚ ਹੁੰਦੇ ਸਨ  ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ/ਬੱਚੀ ਚੰਗੀ ਪੜ੍ਹਾਈ ਕਰਕੇ ਅਫਸਰ ਲੱਗੇ, ਸਾਡੇ ਘਰ ਆਉਣ ਵਾਲੀ ਸਾਡੀ ਨੂੰਹ ਪੜੀ ਲਿਖੀ ਹੋਵੇ ਤਾਂ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਸਾਡੀ ਪੰਚਾਇਤ ਜਿਆਦਾ ਤੋਂ ਜਿਆਦਾ  ਪੜੀ ਲਿਖੀ ਹੋਵੇ ਜੋ ਸਾਡੇ ਪਿੰਡਾਂ ਦਾ ਵਿਕਾਸ ਕਰੇ, ਜਿੰਨਾ ਵਿੱਚ ਸਮਾਜ ਲਈ ਕੁਛ ਚੰਗਾ ਕੰਮ ਕਰ ਗੁਜਰਨ ਦਾ ਜਜ਼ਬਾ ਹੋਵੇ ਵੈਸੇ ਹੁਣ ਪੜੇ ਲਿਖੇ ਤੇ ਨੌਜਵਾਨ ਉਮੀਦਵਾਰਾਂ  ਨੂੰ ਲੋਕ ਚਾਹੁਣ ਲੱਗੇ ਹਨਪਰਜਦ ਚੋਣ ਲੜਨ ਵਾਲੇ ਉਮੀਦਵਾਰਾਂ ਚੋਂ ਕੋਈ ਚੰਗੀ ਯੋਗਤਾ ਰੱਖਦਾ ਉਮੀਦਵਾਰ ਖੜਾ ਹੀ ਨਹੀਂ ਕੀਤਾ ਜਾਂਦਾ ਤਾਂ  ਪੰਚ ਤੇ ਸਰਪੰਚ ਅਨਪੜ੍ਹ ਚੁਣਨਾ ਸਾਡੀ ਮਜਬੂਰੀ ਬਣ ਜਾਂਦੀ ਹੈ ਸਰਕਾਰਾਂ ਅਜੇ ਤੱਕ ਕੋਈ ਐਸਾ ਕਾਨੂੰਨ ਨਹੀਂ ਬਣਾ ਸਕੀਆਂ ਕਿ ਜਿਸ ਵਿੱਚ ਚੋਣ ਲੜਨ ਲਈ ਪੜਾਈ ਦਾ ਹੋਣਾ ਜ਼ਰੂਰੀ ਦਰਸਾਉਂਦਾ ਹੋਵੇ ਜਿਸ ਪੰਚਾਇਤ ਦੇ ਪੰਚ ਅਤੇ ਸਰਪੰਚ ਹੀ ਅਨਪੜ੍ਹ   ਹੋਣਗੇ, ਜਾਂ ਸਿਰਫ ਦਸਤਖਤ ਕਰਨ ਤੱਕ ਹੀ ਸੀਮਤ ਹੋਣਗੇ, ਉਹਨਾਂ ਤੋਂ ਪਿੰਡਾਂ ਦੇ ਵਿਕਾਸ ਦੀ ਆਸ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ

 ਵੋਟਰ ਲਈ ਕਈ ਵਾਰ ਐਸੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਵੋਟਰ ਲਈ ਫੈਸਲਾ ਲੈਣਾ ਔਖਾ ਹੋ ਜਾਂਦਾ ਹੈ,ਕਿ ਵੋਟ ਕਿਸ ਨੂੰ ਪਾਈ ਜਾਵੇ ਤੇ ਕਿਸ ਨੂੰ ਅੱਖੋਂ ਪਰੋਖੇ ਕੀਤਾ ਜਾਵੇ ਕਿਉਂਕਿ ਚੰਗਾ ਪੜਿਆ ਕੋਈ ਉਮੀਦਵਾਰ ਹੁੰਦਾ ਨਹੀਂ ਕਈ ਵਾਰ ਪੜ੍ਹਿਆ ਉਮੀਦਵਾਰ ਛੋਟੇ ਪਰਿਵਾਰ ‘ਚੋਂ ਜਾਂ ਗਰੀਬ ਪਰਿਵਾਰਾਂ ‘ਚੋਂ ਹੋਣ ਕਰਕੇ ਲੋਕਾਂ ਦੀ ਸੌੜੀ ਸੋਚ ਦੀ ਬਲੀ ਚੜ੍ਹ ਜਾਂਦਾ ਹੈ ।

                  ਦੂਜੀ ਗੱਲ ਕਿ ਚੋਣਾਂ ਵੇਲੇ ਉਮੀਦਵਾਰਾਂ ਵਲੋਂ ਲੋਕਾਂ ਨੂੰ ਪਿਆਈ ਜਾਂਦੀ ਸ਼ਰਾਬ ਤੇ ਹੋਰ ਕਈ ਤਰ੍ਹਾਂ ਦੇ ਦਿੱਤੇ ਜਾਣ ਵਾਲੇ ਲਾਲਚ ਦਾ ਰੁਝਾਨ ਬੰਦ ਕਰਕੇ ਇਸ ਤੇ ਪੂਰੀ ਨਿਗ੍ਹਾ ਰੱਖਣੀ ਚਾਹੀਦੀ ਹੈ ਸਰਕਾਰ ਨੂੰ ਲੋਕਾਂ ਦੀ ਇਸ ਗੱਲ ਤੇ ਵਿਚਾਰ ਕਰਕੇ ਵਿਧਾਨ ਸਭਾ ਵਿੱਚ ਇੱਕ ਇਸ ਤਰ੍ਹਾਂ ਦਾ ਪਾਸ ਕਰਨ ਲਈ ਜੋਰ ਪਾਉਣਾ ਚਾਹੀਦਾ ਹੈ ਜਿਸ ਵਿੱਚ ਇਹ ਵਿਵਸਥਾ ਹੋਵੇ ਕਿ ਜੋ ਉਮੀਦਵਾਰ ਸ਼ਰਾਬ ਵੰਡਦਾ ਜਾਂ ਲਾਲਚ ਦਿੰਦਾ ਵੇਖਿਆ ਜਾਵੇ ਉਸ ਤੇ ਸਰਕਾਰ ਨੂੰ ਕਾਰਵਾਈ ਕਰਕੇ ਉਸ ਨੂੰ ਅਯੋਗ ਕਰਾਰ ਦਿੱਤਾ ਜਾਵੇ ਅਤੇ ਉਸ ਦਾ ਚੋਣ ਲੜਨ ਦਾ ਅਧਿਕਾਰ ਖਤਮ ਕੀਤਾ ਜਾਵੇ ਇਸ ਤਰ੍ਹਾਂ ਬੇਲੋੜੇ ਖਰਚੇ ਅਤੇ ਲਾਲਚੀ ਵਿਵਸਥਾ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ  ਜਿਸ ਵਿੱਚ ਉਮੀਦਵਾਰ ਲਈ ਪੜ੍ਹਾਈ ਯੋਗਤਾ ਜਰੂਰੀ ਹੋਵੇ ਉਹਨਾਂ ਲਈ ਮਹੀਨਾਵਾਰ ਤਨਖਾਹ ਦਾ ਵੇਰਵਾ ਹੋਵੇ ਤਾਂ ਕਿ ਉਹ ਵਿਕਾਸ ਲਈ ਆਏ ਫੰਡਾਂ ਵਿੱਚੋਂ ਰੁਪਏ ਖਾਣ ਦੀ ਕੋਸ਼ਿਸ਼ ਨਾ ਕਰੇ ਉਸਦਾ ਹਿਸਾਬ ਪਿੰਡ ਦਾ ਸਾਂਝਾ ਇਜਲਾਸ ਬੁਲਾ ਕੇ ਪੰਚਾਇਤ ਸੈਕਟਰੀ, ਬਲਾਕ ਅਫ਼ਸਰ ਤੇ ਜ਼ਿਲ੍ਹਾ ਅਫ਼ਸਰ ਦੀ ਹਾਜ਼ਰੀ ਵਿੱਚ ਲੋਕਾਂ ਨੂੰ ਦਿੱਤਾ ਜਾਵੇ ।

ਪਿੰਡ :ਢਿੱਲਵਾਂ ਕਲਾਂ, ਫਰੀਦਕੋਟ  

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top