ਦੇਸ਼

ਪੰਚਕੂਲਾ ਹਿੰਸਾ ਤੇ ਹੋਰ ਵੱਖ-ਵੱਖ ਮਾਮਲਿਆਂ ‘ਚ ਸੁਣਵਾਈ ਹੋਈ

Panchkula, Violence, Various, Other Hearings

ਸੱਚ ਕਹੂੰ ਨਿਊਜ਼, ਪੰਚਕੂਲਾ

ਬੀਤੇ ਸਾਲ ਪੰਚਕੂਲਾ ‘ਚ ਵਾਪਰੀਆਂ ਘਟਨਾਵਾਂ ਦੇ ਮਾਮਲੇ ‘ਚ ਅੱਜ ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਰਜ਼ਾ ਕੇ. ਕਲਸਨ ਦੀ ਅਦਾਲਤ ‘ਚ ਸੁਣਵਾਈ ਹੋਈ ਅਦਾਲਤ ਨੇ ਐਫਆਈਆਰ ਨੰ. 345 ‘ਚ ਸੁਣਵਾਈ ਕਰਦਿਆਂ ਮਾਮਲੇ ਦੀ ਅਗਲੀ ਤਾਰੀਕ 5 ਦਸੰਬਰ ਤੈਅ ਕੀਤੀ ਹੈ ਸੁਣਵਾਈ ਦਰਮਿਆਨ ਭੈਣ ਹਨੀਪ੍ਰੀਤ ਇੰਸਾਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ

ਓਧਰ  ਸਾਧੂਆਂ ਨੂੰ ਕਥਿੱਤ ਤੌਰ ‘ਤੇ ਨਪੁੰਸਕ ਬਣਾਉਣ ਦੇ ਮਾਮਲੇ ‘ਚ ਸੀਬੀਆਈ ਦੀ ਅਦਾਲਤ ‘ਚ ਕਪਿਲ ਰਾਠੀ ਜੱਜ ਸਾਹਮਣੇ ਸੁਣਵਾਈ ਹੋਈ ਸੁਣਵਾਈ ਦੌਰਾਨ ਡਾ. ਪੰਕਜ ਗਰਗ ਤੇ ਡਾ. ਮਹਿੰਦਰ ਪ੍ਰਤਾਪ ਸਿੰਘ ਸਿਹਤ ਸਬੰਧੀ ਕਾਰਨਾਂ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਮਾਮਲੇ ‘ਚ ਅਗਲੀ ਤਾਰੀਕ 20 ਨਵੰਬਰ ਤੈਅ ਕੀਤੀ ਗਈ ਹੈ

ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ‘ਚ ਵੀ ਅੱਜ ਵਿਸ਼ੇਸ਼ ਸੀਬੀਆਈ ਅਦਾਲਤ ‘ਚ ਸੁਣਵਾਈ ਹੋਈ ਸੁਣਵਾਈ ਦੌਰਾਨ ਮਾਮਲੇ ਦੇ ਤੱਥਾਂ ‘ਤੇ ਦੋਵਾਂ ਪੱਖਾਂ ਦੇ ਵਕੀਲਾਂ ‘ਚ ਬਹਿਸ ਹੋਈ ਜ਼ਿਕਰਯੋਗ ਹੈ ਕਿ ਉਕਤ ਮਾਮਲੇ ‘ਚ ਇਹ ਅੰਤਿਮ ਬਹਿਸ ਹੈ ਜੋ ਹਾਲੇ ਜਾਰੀ ਹੈ, ਜੋ ਕਿ ਅਗਲੀ ਸੁਣਵਾਈ ‘ਚ ਵੀ ਜਾਰੀ ਰਹੇਗੀ ਮਾਮਲੇ ਦੀ ਅਗਲੀ ਸੁਣਵਾਈ 17 ਨਵੰਬਰ ਨੂੰ ਹੋਣੀ ਹੈ ਬਚਾਅ ਪੱਖ ਦੇ ਵਕੀਲ ਅਨਿਲ ਕੌਸ਼ਿਕ ਨੇ ਦੱਸਿਆ ਕਿ ਮਾਮਲੇ ‘ਚ ਮ੍ਰਿਤਕ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਵੱਲੋਂ ਦਰਜ ਕਰਵਾਈ ਗਈ ਐਫਆਈਆਰ ‘ਚ ਜੋ ਕਤਲ ਦੇ ਇਰਾਦੇ ਸਬੰਧੀ ਦੱਸਿਆ ਗਿਆ ਸੀ ਉਸ ‘ਤੇ ਅੱਜ ਮਾਮਲੇ ‘ਚ ਦੋਵਾਂ ਪੱਖਾਂ ਦੇ ਵਕੀਲਾਂ ‘ਚ ਬਹਿਸ ਹੋਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top