ਪਾਂਡਿਆ ਫਿੱਟ, 14 ਦਸੰਬਰ ਨੂੰ ਖੇਡਣਗੇ ਮੁੰਬਈ-ਬੜੋਦਾ ਮੈਚ ‘ਚ

ਰਣਜੀ ਮੈਚਾਂ ‘ਚ ਖੇਡ ਕੇ ਆਪਣੀ ਲੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ

 

ਨਵੀਂ ਦਿੱਲੀ, 12 ਦਸੰਬਰ

ਭਾਰਤੀ ਟੀਮ ਦੇ ਸਟਾਰ ਹਰਫ਼ਨਮੌਲਾ ਖਿਡਾਰੀ ਕਮਰ ਦੀ ਸੱਟ ਤੋਂ ਉੱਭਰ ਕੇ ਹੁਣ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ ਪਾਂਡਿਆ ਨੂੰ ਰਣਜੀ ਟਰਾਫ਼ੀ ਦੇ ਛੇਵੇਂ ਗੇੜ ਲਈ ਬੜੌਦਾ ਦੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਹ 14 ਦਸੰਬਰ ਨੂੰ ਵਾਨਖੇੜੇ ਸਟੇਡੀਅਮ ‘ਚ ਮੁੰਬਈ ਅਤੇ ਬੜੋਦਾ ਵਿਰੁੱਧ ਮੈਚ ‘ਚ ਹਿੱਸਾ ਲੈ ਸਕਦੇ ਹਨ ਏਸ਼ੀਆ ਕੱਪ ‘ਚ ਪਾਕਿਸਤਾਨ ਵਿਰੁੱਧ ਮੈਚ ਦੌਰਾਨ ਹਾਰਦਿਕ ਪਾਂਡਿਆ ਨੂੰ ਸੱਟ ਲੱਗੀ ਸੀ ਜਿਸ ਕਾਰਨ ਉਹ ਟੀਮ ਇੰਡੀਆ ਤੋਂ ਹੁਣ ਤੱਕ ਬਾਹਰ ਚੱਲ ਰਹੇ ਸਨ ਹਾਰਦਿਕ ਫਿਲਹਾਲ ਸੱਟ ਤੋਂ ਵਾਪਸੀ ਕਰ ਰਹੇ ਹਨ ਅਤੇ ਰਣਜੀ ਮੈਚਾਂ ‘ਚ ਖੇਡ ਕੇ ਆਪਣੀ ਲੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ ਜੇਕਰ ਉਹ ਇਹਨਾਂ ਮੁਕਾਬਲਿਆਂ ‘ਚ ਦੌੜਾਂ ਬਣਾਉਂਦੇ ਹਨ ਤਾਂ ਉਹਨਾਂ ਨੂੰ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ‘ਚ ਚੁਣਿਆ ਜਾ ਸਕਦਾ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।