Breaking News

ਭਾਰਤ ਦੇ 291ਵੇਂ ਖਿਡਾਰੀ ਬਣੇ ਪੰਤ

ਏਜੰਸੀ, ਨਾਟਿੰਘਮ, 18 ਅਗਸਤ

20 ਸਾਲ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ‘ਚ ਭਾਰਤੀ ਟੀਮ ‘ਚ ਮੌਕਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਹ ਭਾਰਤ ਲਈ ਟੈਸਟ ‘ਚ ਖੇਡਣ ਵਾਲੇ 291ਵੇਂ ਖਿਡਾਰੀ ਬਣ ਗਏ ਦਿੱਲੀ ਦੇ ਪੰਤ ਨੇ ਬਹੁਤ ਘੱਟ ਸਮੇਂ ‘ਚ ਲੰਮੀ ਛਾਲ ਲਾਈ ਉਸਨੂੰ ਦਿਨੇਸ਼ ਕਾਰਤਿਕ ਦੀ ਜਗ੍ਹਾ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ

 

ਪ੍ਰਥਮ ਸ਼ੇ੍ਰਣੀ ਂਚ 308 ਦੌੜਾਂ ਬਣਾ ਕੇ ਖਿੱਚਿਆ ਸੀ ਸਭ ਦਾ ਧਿਆਨੱ

 

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਪਹਿਲਾਂ ਪੰਤ ਨੂੰ ਟੈਸਟ ਕੈਪ ਦੇ ਕੇ ਉਹਨਾਂ ਦਾ ਟੀਮ ‘ਚ ਸਵਾਗਤ ਕੀਤਾ ਪੰਤ ਨੇ ਪ੍ਰਥਮ ਸ਼੍ਰੇਣੀ ‘ਚ 308 ਦੌੜਾਂ ਦੀ ਪਾਰੀ ਖੇਡ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਉਸਨੇ ਭਾਰਤ ਏ ਦੇ ਇੰਗਲੈਂਡ ਦੌਰੇ ‘ਚ ਪਿਛਲੇ ਮਹੀਨੇ ਇੰਗਲੈਂਡ ਲਾਇੰਜ਼ ਵਿਰੁੱਧ ਮੁਕਾਬਲੇ ‘ਚ 61 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ

 

 

ਪ੍ਰਸਿੱਧ ਖਬਰਾਂ

To Top