ਪਹਿਲਾਂ ਸਤਿਸੰਗ ‘ਚੋਂ ਉੱਠ ਗਏ, ਫਿਰ ਨਾਮ ਸ਼ਬਦ ਲੈ ਕੇ ਹੀ ਗਏ

0

ਪਹਿਲਾਂ ਸਤਿਸੰਗ ‘ਚੋਂ ਉੱਠ ਗਏ, ਫਿਰ ਨਾਮ ਸ਼ਬਦ ਲੈ ਕੇ ਹੀ ਗਏ

2 ਫਰਵਰੀ 1969
ਪਿੰਡ ਘੁੰਮਣ ਕਲਾਂ ‘ਚ ਸਤਿਸੰਗ ਦਾ ਪ੍ਰੋਗਰਾਮ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਰਾਤ ਦੇ ਕਰੀਬ 11:00 ਵਜੇ ਸਤਿਸੰਗ ਫ਼ਰਮਾਉਣ ਲਈ ਸਟੇਜ ‘ਤੇ ਬਿਰਾਜਮਾਨ ਹੋਏ ਸਤਿਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਦੇਣ ਤੋਂ ਬਾਅਦ ਜਿਉਂ ਹੀ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਉਸੇ ਸਮੇਂ 8-10 ਬਜ਼ੁਰਗ ਖੜ੍ਹੇ ਹੋ ਕੇ ਆਪਣੇ-ਆਪਣੇ ਘਰਾਂ ਨੂੰ ਜਾਣ ਲੱਗੇ ਪਰਮ ਦਿਆਲੂ ਦਾਤਾਰ ਜੀ ਨੇ ਉਨ੍ਹਾਂ ‘ਤੇ ਦਇਆ ਕਰਦਿਆਂ ਉੱਚੀ ਆਵਾਜ਼ ‘ਚ ਫ਼ਰਮਾਇਆ ”ਠਹਿਰੋ ਭਾਈ! ਠਹਿਰੋ, ਸਾਡੀ ਇੱਕ ਗੱਲ ਸੁਣ ਕੇ ਜਾਣਾ” ਇੰਨਾ ਕਹਿਣ ‘ਤੇ ਉਹ ਸਾਰੇ ਰੁਕ ਗਏ

ਪਿਆਰੇ ਗੁਰੂ ਜੀ ਨੇ ਫ਼ਰਮਾਇਆ, ”ਜਿਸ ਸਮੇਂ ਕਾਲ ਆਵੇਗਾ, ਇਹ ਸਤਿਸੰਗ ਦਾ ਸਾਰਾ ਪ੍ਰੋਗਰਾਮ ਇੱਕ ਫ਼ਿਲਮ ਵਾਂਗ ਤੁਹਾਡੇ ਸਾਹਮਣੇ ਆ ਜਾਵੇਗਾ ਇੱਕ ਫਿਲਮ ਵਾਂਗ ਧਰਮਰਾਜ ਦੇ ਦਰਬਾਰ ‘ਚ ਤੁਹਾਨੂੰ ਵਿਖਾਇਆ ਜਾਵੇਗਾ ਕਿ ਸੱਚੇ ਸੌਦੇ ਵਾਲੇ ਸੰਤ ਤੁਹਾਡੇ ਪਿੰਡ ‘ਚ ਆਏ, ਢੋਲ ਵਜਾ-ਵਜਾ ਕੇ ਪਿੰਡ ‘ਚ ਐਲਾਨ ਕਰਵਾਇਆ ਤੇ ਸੰਤਾਂ ਨੇ ਸਤਿਸੰਗ ਸੁਣਾ ਕੇ ਬੜਾ ਹੀ ਸਮਝਾਇਆ ਉਦੋਂ ਸੋਚੋਗੇ ਕਿ ਅਸੀਂ ਨਾ ਤਾਂ ਸਤਿਸੰਗ ਸੁਣਿਆ ਤੇ ਨਾ ਹੀ ਸਮਝਿਆ ਸਗੋਂ ਉੱਠ ਕੇ ਘਰ ਨੂੰ ਆ ਗਏ ਜਿਸ ਕੰਮ ਲਈ ਮਾਨਸ ਜਨਮ ਮਿਲਿਆ ਸੀ ਉਹ ਕੰਮ (ਨਾਮ ਸ਼ਬਦ ਦੀ ਦਾਤ ਪ੍ਰਾਪਤ ਕਰਨਾ) ਨਹੀਂ ਕੀਤਾ ਹੁਣ ਤੁਹਾਨੂੰ ਰੋਕਦੇ ਨਹੀਂ, ਬੇਸ਼ੱਕ ਚਲੇ ਜਾਓ” ਪੂਜਨੀਕ ਪਰਮ ਪਿਤਾ ਜੀ ਦੇ ਉਕਤ ਬਚਨ ਸੁਣ ਕੇ ਸਾਰੇ ਬਜ਼ੁਰਗ ਉੱਥੇ ਬੈਠ ਗਏ ਇਸ ਤੋਂ ਬਾਅਦ ਉਨ੍ਹਾਂ ਪਰਮ ਪਿਤਾ ਜੀ ਦਾ ਪੂਰਾ ਸਤਿਸੰਗ ਸੁਣਿਆ ਤੇ ਸਤਿਸੰਗ ਦੀ ਸਮਾਪਤੀ ਤੋਂ ਬਾਅਦ ‘ਨਾਮ ਸ਼ਬਦ’ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਬਣਾਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ