‘‘ਬੇਟਾ, ਬਹੁਤ ਭਿਆਨਕ ਕਰਮ ਸੀ, ਸੂਲੀ ਤੋਂ ਸੂਲ ਹੋ ਗਿਆ, ਇਹ ਸਾਧ-ਸੰਗਤ ਦੀ ਸੇਵਾ ਦਾ ਹੀ ਫਲ ਹੈ’’

Param-Pita-Shah-Satnam-Singh-ji

‘‘ਬੇਟਾ, ਬਹੁਤ ਭਿਆਨਕ ਕਰਮ ਸੀ, ਸੂਲੀ ਤੋਂ ਸੂਲ ਹੋ ਗਿਆ, ਇਹ ਸਾਧ-ਸੰਗਤ ਦੀ ਸੇਵਾ ਦਾ ਹੀ ਫਲ ਹੈ’’ (Param Pita Shah Satnam Ji Maharaj)

ਇਹ ਗੱਲ 10 ਅਕਤੂਬਰ, 1988 ਦੀ ਹੈ ਮੈਂ ਬਿਜਲੀ ਬੋਰਡ ’ਚ ਲਾਈਨਮੈਨ ਦੇ ਅਹੁਦੇ ’ਤੇ ਨਿਯੁਕਤ ਸੀ ਮੈਂ ਮਹੀਨੇਵਾਰ ਸਤਿਸੰਗ ’ਤੇ ਦਰਬਾਰ ’ਚ ਜਾਣਾ ਸੀ ਪਰ ਛੁੱਟੀ ਨਾ ਮਿਲਣ ਕਾਰਨ ਨਹੀਂ ਜਾ ਸਕਿਆ ਉਸੇ ਦਿਨ ਸ਼ਾਮ ਨੂੰ ਮੈਂ ਸਾਂਗਲਾ ਪਿੰਡ ’ਚ ਇੱਕ ਹਜ਼ਾਰ ਵੋਲਟੇਜ ’ਤੇ ਕੰਮ ਕਰ ਰਿਹਾ ਸੀ।

ਅਚਾਨਕ ਹਾਦਸਾ ਹੋਇਆ ਅਤੇ ਬਿਜਲੀ ਦੀ ਤਾਰ ਮੇਰੇ ਮੋਢੇ ਨੂੰ ਛੂਹ ਗਈ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਮੇਰਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਮੈਂ ਦੋ ਦਿਨ ਤੱਕ ਹਸਪਤਾਲ ’ਚ ਬੇਹੋਸ਼ ਰਿਹਾ ਮੇਰੀ ਹਾਲਤ ਗੰਭੀਰ ਸੀ। ਇਸ ਸਾਰੇ ਹਾਦਸੇ ਦੀ ਜਾਣਕਾਰੀ ਮੇਰੇ ਰਿਸ਼ਤੇਦਾਰ ਪੁਰਸ਼ੋਤਮ ਲਾਲ ਰਾਹੀਂ ਪੂਜਨੀਕ ਪਰਮ ਪਿਤਾ ਜੀ ਕੋਲ ਜਾ ਪਹੁੰਚੀ।

ਪੂਜਨੀਕ ਪਰਮ ਪਿਤਾ ਜੀ (Param Pita Shah Satnam Ji Maharaj) ਨੇ ਪ੍ਰਸ਼ਾਦ ਦਿੰਦੇ ਹੋਏ ਫਰਮਾਇਆ, ‘‘ਇਹ ਪ੍ਰਸ਼ਾਦ ਜੰਗੀਰ ਸਿੰਘ ਨੂੰ ਜਾ ਕੇ ਖਵਾ ਦਿਓ’’ ਉਨ੍ਹਾਂ ਨੇ ਇਹ ਪ੍ਰਸ਼ਾਦ ਲਿਆ ਕੇ ਮੈਨੂੰ ਦਿੱਤਾ ਮੈਂ ਪ੍ਰਸ਼ਾਦ ਖਾ ਲਿਆ ਅਤੇ ਲਗਭਗ ਵੀਹ ਦਿਨਾਂ ’ਚ ਮੈਂ ਬਿਲਕੁਲ ਠੀਕ ਹੋ ਗਿਆ, ਜਦੋਂਕਿ ਡਾਕਟਰ ਅਨੁਸਾਰ ਮੈਨੂੰ ਠੀਕ ਹੋਣ ’ਚ ਲਗਭਗ ਇੱਕ ਸਾਲ ਲੱਗਣਾ ਸੀ ਮੈਂ ਸਾਧ-ਸੰਗਤ ਦੇ ਸਹਿਯੋਗ ਨਾਲ ਮਹੀਨੇਵਾਰ ਸਤਿਸੰਗ ’ਚ ਪਹੁੰਚਿਆ ਤਾਂ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਫਰਮਾਏ, ‘‘ਬੇਟਾ, ਬਹੁਤ ਭਿਆਨਕ ਕਰਮ ਸੀ, ਸੂਲੀ ਤੋਂ ਸੂਲ ਹੋ ਗਿਆ ਇਹ ਸਾਧ-ਸੰਗਤ ਦੀ ਸੇਵਾ ਦਾ ਹੀ ਫਲ ਹੈ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਨਵੀਂ ਜ਼ਿੰਦਗੀ ਬਖਸ਼ੀ।
ਸ੍ਰੀ ਜੰਗੀਰ ਸਿੰਘ, ਲੋਹਾਖੇੜਾ, ਫਤਿਹਾਬਾਦ (ਹਰਿਆਣਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ