Breaking News

ਪੈਰਿਸ ਮਾਸਟਰਜ਼:ਸੈਮੀਫਾਈਨਲ ‘ਚ ਭਿੜਨਗੇ ਫੈਡਰਰ-ਜੋਕੋਵਿਚ

ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ

 

ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ

 

ਪੈਰਿਸ, 3 ਨਵੰਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਅਤੇ ਉਹਨਾਂ ਦੇ ਵੱਡੇ ਵਿਰੋਧੀ ਸਰਬੀਆ ਦੇ ਨੋਵਾਕ ਜੋਕੋਵਿਚ ਦਰਮਿਆਨ ਪੈਰਿਸ ਮਾਸਟਰਜ਼ ਟੈਨਿਸ ਟੁਰਨਾਮੈਂਟ ਦਾ ਸੈਮੀਫਾਈਨਲ ਖੇਡਿਆ ਜਾਵੇਗਾ ਫੈਡਰਰ ਨੇ ਕੁਆਰਟਰ ਫਾਈਨਲ ‘ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-4, 6-4 ਨਾਲ ਹਰਾਇਆ ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ ਨੂੰ ਸੈਮੀਫਾਈਨਲ ‘ਚ ਜੋਕੋਵਿਚ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ
ਇਸ ਦੌਰਾਨ ਜੋਕੋਵਿਚ ਨੇ ਦੋ ਘੰਟੇ 12 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 4-6,6-2, 6-3 ਨਾਲ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਲਏ
ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ
ਲੰਮੇ ਸਮੇਂ ਤੱਕ ਖ਼ਰਾਬ ਲੈਅ ਨਾਲ ਸੰਘਰਸ਼ ਕਰਨ ਤੋਂ ਬਾਅਦ ਜੋਕੋਵਿਚ ਨੇ ਇਸ ਸਾਲ ਵਿੰਬਲਡਨ ਜਿੱਤ ਕੇ ਲੈਅ ‘ਚ ਪਰਤਣ ਦੇ ਸੰਕੇਤ ਦਿੱਤੇ ਸਨ ਅਤੇ ਇਸ ਤੋਂ ਬਾਅਦ ਯੂਐਸ ਓਪਨ ਵੀ ਉਹਨਾਂ ਆਪਣੇ ਨਾਂਅ ਕੀਤਾ ਇਹੀ ਨਹੀਂ ਉਹ ਆਪਣੀ ਪੁਰਾਣੀ ਜਗ੍ਹਾ ਵੀ ਪਹੁੰਚਣ ਵਾਲੇ ਹਨ ਸੱਟ ਕਾਰਨ ਰਾਫੇਲ ਨਡਾਲ ਦਾ ਪੈਰਿਸ ਮਾਸਟਰਜ਼ ਤੋਂ ਨਾਂਅ ਵਾਪਸ ਲੈਣ ਦੇ ਬਾਅਦ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ‘ਚ ਜੋਕੋਵਿਚ ਦਾ ਨੰਬਰ ਇੱਕ ਖਿਡਾਰੀ ਬਣਨਾ ਤੈਅ ਹੋ ਗਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top