ਦੇਸ਼

ਸੰਸਦ ਦਾ ਸੈਸ਼ਨ ਅੱਜ ਤੋਂ ਸ਼ੁਰੂ

Parliament, Session, Begins

ਕਾਂਗਰਸ ਦਾ ਆਗੂ ਅਜੇ ਨਹੀਂ ਹੋ ਸਕਿਆ ਤੈਅ

ਮੋਦੀ ਨੇ 19 ਜੂਨ ਨੂੰ ਸੱਦੀ ਸਰਵਸਾਂਝੀ ਮੀਟਿੰਗ, ਇੱਕ ਦੇਸ਼ ਇੱਕ ਚੋਣ’ ‘ਤੇ ਕਰਨਗੇ ਚਰਚਾ

ਏਜੰਸੀ, ਨਵੀਂ ਦਿੱਲੀ

ਨਵੀਂ ਲੋਕ ਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਕਾਂਗਰਸ ਹੁਣ ਤੱਕ ਲੋਕ ਸਭਾ ‘ਚ ਆਪਣੇ ਆਗੂ ਦੀ ਵੀ ਚੋਣ ਨਹੀਂ ਕਰ ਸਕੀ ਹੈ ਲੋਕ ਸਭਾ ਚੋਣਾਂ ‘ਚ ਸਿਰਫ਼ 52 ਸੀਟਾਂ ਹੀ ਜਿੱਤਣ ਵਾਲੀ ਕਾਂਗਰਸ ਨੂੰ ਇਸ ਵਾਰ ਵੀ ਸਦਨ ‘ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਨਹੀਂ ਮਿਲ ਸਕਿਆ ਪਹਿਲਾਂ ਇਹ ਚਰਚੇ ਸਨ ਕਿ ਪਾਰਟੀ ਪ੍ਰਧਾਨ ਅਹੁਦਾ ਛੱਡਣ ‘ਤੇ ਅੜੇ ਰਾਹੁਲ ਗਾਂਧੀ ਲੋਕ ਸਭਾ ‘ਚ ਅਗਵਾਈ ਸੰਭਾਲ  ਸਕਦੇ ਹਨ ਪਰ ਹੁਣ ਉਨ੍ਹਾਂ ਦੇ ਅਹੁਦੇ ਛੱਡਣ ਸਬੰਧੀ ਸ਼ਸ਼ੋਪੰਜ ਦੀ ਸਥਿਤੀ ਤੋਂ ਬਾਅਦ ਲੋਕ ਸਭਾ ‘ਚ ਪਾਰਟੀ ਦੀ ਅਗਵਾਈ ਕੌਣ ਕਰੇਗਾ,

ਇਸ ‘ਤੇ ਵੀ ਸਸਪੈਂਸ ਹੈ ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਏਕ ਦੇਸ਼, ਏਕ ਚੁਨਾਵ’ ਦੇ ਮੁੱਦੇ ‘ਤੇ ਚਰਚਾ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਸਭਾ ਤੇ ਰਾਜ ਸਭਾ ‘ਚ ਅਗਵਾਈ ਕਰਨ ਵਾਲੇ ਮੁਖੀਆਂ ਦੀ 19 ਜੂਨ ਨੂੰ ਇੱਕ ਮੀਟਿੰਗ ਸੱਦੀ ਹੈ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਇਹ ਜਾਣਕਾਰੀ ਦਿੱਤੀ ਸਰਕਾਰ ਵੱਲੋਂ ਸੱਦੀ ਗਈ ਇੱਕ ਸਰਵਸਾਂਝੀ ਮੀਟਿੰਗ ਤੋਂ ਬਾਅਦ ਜੋਸ਼ੀ ਨੇ ਕਿਹਾ ਕਿ ਸਾਲ 2022 ‘ਚ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ . ਇਸ ਤੋਂ ਇਲਾਵਾ ਇਸ ਸਾਲ ਮਹਾਤਮਾ ਗਾਂਧੀ ਦਾ 150ਵਾਂ ਜਯੰਤੀ ਵਰ੍ਹਾ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਆਯੋਜਨਾਂ ਬਾਰੇ ਚਰਚਾ ਕਰਨ ‘ਤੇ ਜ਼ਿਲ੍ਹਿਆਂ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਵੀ ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਸੱਦੀ ਹੈ

ਨਵੇਂ ਚਿਹਰਿਆਂ ਨਾਲ ਸੰਸਦ ‘ਚ ਆਏ, ਨਵੀਂ ਸੋਚ, ਉਦੋਂ ਬਣੇਗਾ ਨਵਾਂ ਭਾਰਤ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਪੂਰਬਲੀ ਸ਼ਾਮ ‘ਤੇ ਸਾਰੀਆਂ ਸਿਆਸੀਆਂ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਦਨ ‘ਚ ਵੱਡੀ ਗਿਣਤੀ ‘ਚ ਨਵੇਂ ਚਿਹਰੇ ਆਏ ਹਨ ਤਾਂ ਉਸ ਦੇ ਨਾਲ ਨਵੀਂ ਸੋਚ ਵੀ ਆਉਣੀ ਚਾਹੀਦੀ ਹੈ ਤੇ ਇਸ ਨਵੀਂ ਸੋਚ ਨਾਲ ਹੀ ਨਵੇਂ ਭਾਰਤ ਦਾ ਨਿਰਮਾਣ ਹੋਵੇਗਾ ਮੋਦੀ ਨੇ ਅੱਜ ਸਰਬ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ‘ਓ ਸਭ ਲੋਕ ਬਹੁਤ ਸਾਰੇ ਮੁੱਦੇ ਲੈ ਕੇ ਗਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top