ਦੇਸ਼

ਸੰਸਦ ਵੀਡੀਓ ਮਾਮਲਾ : 2 ਹਫ਼ਤੇ ਹੋਰ ਸੰਸਦ ਨਹੀਂ ਜਾ ਸਕਣਗੇ ਭਗਵੰਤ ਮਾਨ

ਨਵੀਂ ਦਿੱਲੀ। ਵੀਡੀਓ ਬਣਾ ਕੇ ਸੰਸਦ ਦੀ ਸੁਰੱਖਿਅ ਦੀ ਉਲੰਘਣਾ ਕਰਨ ਦੇ ਦੋਸ਼ਾਂ ‘ਚ ਘਿਰੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਹਾਲੇ ਹੋਰ ਦੋ ਹਫ਼ਤੇ ਸਦਨ ਦੀ ਕਾਰਵਾਈ ‘ਚ ਹਿੱਸਾ ਨਹੀਂ ਲੈ ਸਕਣਗੇ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਅੱਜ ਲੋਕ ਸਭਾ ਦੀ ਕਾਰਵਾਈ ਦੌਰਾਨ ਇਹ ਗੱਲ ਕਹੀ। ਸਪੀਕਰ ਨੇ ਬੁੱਧਵਾਰ ਨੂੰ ਮਾਮਲੇ ‘ਚ ਜਾਂਚ ਕਰ ਰਹੀ 9 ਮੈਂਬਰੀ ਕਮੇਟੀ ਨੂੰ ਰਿਪੋਰਟ ਸੌਂਪਣ ਲਈ ਹੋਰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਨਾਲ ਹੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਕੋਈ ਫ਼ੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਉਹ ਸੰਸਦ ਦੀ ਕਾਰਵਾਈ ‘ਚ ਹਿੱਸਾ ਨਾ ਲੈਣ। ਜ਼ਿਕਰਯੋਗ ਹੈ ਕਿ ਮਾਨ ਦੇ ਸੰਸਦ ‘ਚ ਆਉਣ ‘ਤੇ ਰੋਕ ਲੱਗੀ ੋਹੋਈ ਹੈ।

 

 

ਪ੍ਰਸਿੱਧ ਖਬਰਾਂ

To Top