ਨੋਟਿਸ ਤੋਂ ਸਪੱਸ਼ਟ ਹੋਇਆ ਪਾਰਟੀ ‘ਚ ਕਿਸੇ ਨੂੰ ਗੱਲ ਕਹਿਣ ਦੀ ਆਜਾਦੀ ਨਹੀਂ : Parminder Dhindsa

Parminder Dhindsa said in party not allowed freedom to speak

‘ਅਸੀਂ ਦੋਵੇਂ ਪਾਰਟੀ ਨੂੰ ਦੇਵਾਂਗੇ ਸਪੱਸ਼ਟੀਕਰਨ’ : Parminder Dhindsa

ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਸ੍ਰੋਮਣੀ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਮੈਨੂੰ (Parminder Dhindsa) ਪਾਰਟੀ ‘ਚੋਂ ਮੁਅੱਤਲ ਕਰਨ ਦਾ ਨੋਟਿਸ ਜਾਰੀ ਕਰਕੇ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਪਰ ਅਸੀਂ ਪਾਰਟੀ ਚ ਰਹਿ ਕੇ ਪਾਰਟੀ ਦੀ ਬਿਹਤਰੀ ਲਈ ਆਖਰੀ ਦਮ ਤੱਕ ਕੰਮ ਕਰਦੇ ਰਹਾਂਗੇ। ਇਸ ਗੱਲ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਉਪਰੰਤ ਵਿਸੇਸ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ, ਨੋਟਿਸ ਮਿਲਣ ਤੋਂ ਬਾਅਦ ਉਹ ਅਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਪਾਰਟੀ ਨੂੰ ਆਪਣਾ ਸਪੱਸ਼ਟੀਕਰਨ ਜ਼ਰੂਰ ਦੇਣਗੇ ਕਿਉਂਕਿ ਉਨ੍ਹਾਂ ਨੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵਿਰੋਧੀ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਪਹਿਲਾਂ ਪਾਰਟੀ ਦੇ ਅੰਦਰ ਬੈਠ ਕੇ ਪਾਰਟੀ ਦੀਆਂ ਨੀਤੀਆਂ ਸੁਧਾਰਨ ਲਈ ਆਵਾਜ਼ ਉਠਾਉਂਦੇ ਰਹੇ ਪਰ ਜਦ ਪਾਰਟੀ ‘ਚ ਉਨ੍ਹਾਂ ਦੇ ਸੁਝਾਵਾਂ ਨੂੰ ਨਜਰਅੰਦਾਜ ਕੀਤਾ ਗਿਆ ਤਾਂ ਉਨ੍ਹਾਂ ਨੂੰ ਜਨਤਕ ਤੌਰ ‘ਤੇ ਆਪਣੀ ਗੱਲ ਕਹਿਣ ਲਈ ਮਜ਼ਬੂਰ ਹੋਣਾ ਪਿਆ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸ ਹਰਕਤ ਨਾਲ ਸਪੱਸ਼ਟ ਹੋ ਗਿਆ ਹੈ

  • ਕਿ ਪਾਰਟੀ ‘ਚ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਕੋਈ ਆਜ਼ਾਦੀ ਨਹੀਂ,
  • ਜੇ ਕੋਈ ਆਗੂ ਗੱਲ ਕਰਨ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਪਾਰਟੀ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ ।
  • ਉਨ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਾਰਟੀ ਅੰਦਰ ਪਾਰਦਰਸ਼ੀ ਬਣਾਉਣ ਦਾ ਉਪਰਾਲਾ ਹੀ ਕੀਤਾ ਹੈ
  • ਜੋ ਕਿ ਆਉਣ  ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੇਗਾ ।
  • ਪਾਰਟੀ ਦੇ ਸਪਸ਼ਟੀਕਰਨ ਤੋਂ ਸੰਤੁਸ਼ਟ ਨਾ ਹੋਣ ਤੇ ਉਨ੍ਹਾਂ ਕਿਹਾ ਕਿ ਪਾਰਟੀ ਕੀ ਰੁੱਖ ਅਪਣਾਏਗੀ

ਉਸ ਤੋਂ ਬਾਅਦ ਉਹ ਮਿਲ ਬੈਠ ਕੇ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਦਿੱਲੀ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਜਰੂਰ ਸ਼ਾਮਲ ਹੋਣਗੇ ਪਰ ਪੰਜਾਬ ਵਿੱਚੋ ਉਨ੍ਹਾਂ ਦੇ ਸਮਰਥਕ ਨਹੀਂ ਜਾਣਗੇ ।ਸ ਢੀਂਡਸਾ ਨੇ ਨਵੀਂ ਪਾਰਟੀ ਬਣਾਉਣ ਜਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਤੋਂ ਫਿਲਹਾਲ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਬਾਕੀ ਸਭ ਪਾਰਟੀ ਦੇ ਫੈਸਲੇ ਤੇ ਨਿਰਭਰ ਕਰੇਗਾ । ਉਨ੍ਹਾਂ ਦੇ ਸਮਰਥਕਾਂ ਵਿੱਚ ਪੂਰਾ ਉਤਸ਼ਾਹ ਤੇ ਜੋਸ਼ ਹੈ। ਇਸ ਮੌਕੇ ਪੀ ਏ ਵਰਿੰਦਰਪਾਲ ਸਿੰਘ ਟੀਟੂ  ,ਜਨਰਲ ਕੌਂਸਲ ਦੇ ਮੈਂਬਰ ਚਮੇਲਾ ਰਾਮ ਠੇਕੇਦਾਰ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਸ਼ਰਮਾ ,ਕੌਂਸਲਰ ਜਗਦੀਸ ਰਾਏ ਠੇਕੇਦਾਰ, ਯੂਥ ਆਗੂ ਆਸ਼ੂ ਜਿੰਦਲ , ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ,ਰਾਜ ਕੁਮਾਰ ਗਰਗ, ਮਨੀਸ਼ ਕੁਮਾਰ ਕੋਹਰੀਆ ,ਗੁਰਮੀਤ ਸਿੰਘ ਖਾਈ,ਕੇਵਲ ਕ੍ਰਿਸ਼ਨ ਸਿੰਗਲਾ, ਜਸਵੰਤ ਸਿੰਘ ਹੈਪੀ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।