Breaking News

ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲਣ ਤੇ ਪਿਤਾ ਦਾ ਵੱਡਾ ਬਿਆਨ

Parminder Singh Dhindsa, Father, Statement, Ticket

ਸੰਗਰੂਰ : ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਮਿਲਣ ‘ਤੇ ਸੁਖਦੇਵ ਸਿੰਘ ਢੀਂਡਸਾ ਨੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਅਕਾਲੀ ਦਲ ‘ਚੋਂ ਅਸਤੀਫਾ ਦੇਣ ਵਾਲੇ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਪਰਮਿੰਦਰ ਸਿੰਘ ਨੂੰ ਮਨਾ ਕੀਤਾ ਸੀ ਕਿ ਉਹ ਸੰਗਰੂਰ ਤੋਂ ਲੋਕ ਸਭਾ ਚੋਣ ਨਾ ਲੜਨ ਪਰ ਫਿਰ ਵੀ ਹੁਣ ਜਦੋਂ ਉਹ ਚੋਣ ਲੜਨ ਜਾ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਖਰਾਬ ਸਿਹਤ ਹਵਾਲਾ ਦਿੰਦਿਆਂ ਸਾਫ ਕੀਤਾ ਕਿ ਉਹ ਪਰਮਿੰਦਰ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਰਮਿੰਦਰ ਨੇ ਜਿਹੜਾ ਵੀ ਫੈਸਲਾ ਲਿਆ ਹੈ, ਸੋਚ ਸਮਝ ਕੇ ਹੀ ਲਿਆ ਹੋਵੇਗਾ। ਹਾਲਾਂਕਿ ਉਨ੍ਹਾਂ ਕਿਹ ਕਿ ਉਹ ਪਰਮਿੰਦਰ ਨੂੰ ਲੋਕ ਸਭਾ ਚੋਣ ਨਾ ਲੜਨ ਬਾਰੇ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਸਨ ਪਰ ਬਾਵਜੂਦ ਇਸ ਦੇ ਇਕ ਪਿਤਾ ਹੋਣ ਦੇ ਨਾਤੇ ਉਨ੍ਹਾਂ ਦੀਆਂ ਸ਼ੁੱਭਕਾਮਨਾਵਾਂ ਪਰਮਿੰਦਰ ਦੇ ਨਾਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top