ਪ੍ਰਿਥਵੀ ਜਖ਼ਮੀ, ਪਹਿਲੇ ਟੈਸਟ ਮੈਚ ਤੋਂ ਹੋਏ ਬਾਹਰ

ਅਭਿਆਸ ਮੈਚ ‘ਚ ਗਿੱਟੇ ਦੀ ਮਾਂਸਪੇਸ਼ੀ ਫਟੀ

ਕਰਨਾਟਕ ਦੇ ਓਪਨਰ ਮਯੰਕ ਅੱਗਰਵਾਲ ਨੂੰ ਮਿਲ ਸਕਦਾ ਹੈ ਐਡੀਲੇਡ ‘ਚ ਮੌਕਾ

ਸਿਡਨੀ, 30 ਨਵੰਬਰ 
ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਕ੍ਰਿਕਟ ਆਸਟਰੇਲੀਆ ਇਕਾਦਸ਼ ਵਿਰੁੱਧ ਚਾਰ ਰੋਜ਼ਾ ਅਭਿਆਸ ਮੈਚ ਦੌਰਾਨ ਗਿੱਟ ਦੀ ਸੱਟ ਕਾਰਨ 6 ਦਸੰਬਰ ਤੋਂ ਐਡੀਲੇਡ ‘ਚ ਖੇਡੇ ਜਾਣ ਵਾਲੇ ਲੜੀ ਦੇ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਹਨ

 
ਸਿਡਨੀ ਕ੍ਰਿਕਟ ਗਰਾਊਂਡ ‘ਚ ਚੱਲ ਰਹੇ ਚਾਰ ਰੋਜ਼ਾ ਅਭਿਆਸ ਦੇ ਤੀਸਰੇ ਦਿਨ ਬਾਊਂਡਰੀ ਕੋਲ ਖੜ੍ਹੇ ਹੋ ਕੇ ਫੀਲਡਿੰਗ ਕਰ ਰਹੇ ਸਨ ਇਸ ਦੌਰਾਨ ਉਹਨਾਂ ਸੀਏ ਇਕਾਦਸ਼ ਦੇ ਓਪਨਰ ਮੈਕਸ ਬ੍ਰਾਇੰਟ ਦਾ ਕੈਚ ਸੀਮਾ ਰੇਖਾ ‘ਤੇ ਲਿਆ ਪਰ ਇਸ ਦੌਰਾਨ 19 ਸਾਲਾ ਭਾਰਤੀ ਬੱਲੇਬਾਜ਼ ਦਾ ਗਿੱਟਾ ਮੁੜ ਗਿਆ ਪ੍ਰਿਥਵੀ ਨੂੰ ਆਪਣੇ ਗਿੱਟੇ ‘ਤੇ ਭਾਰ ਪਾਉਣਾ ਮੁਸ਼ਕਲ ਹੋ ਰਿਹਾ ਸੀ ਜਿਸ ਕਾਰਨ ਭਾਰਤੀ ਟੀਮ ਦੇ ਫਿਜੀਓ ਪੈਟ੍ਰਿਕ ਫਰਹਾਰਟ ਉਹਨਾਂ ਨੂੰ ਦੋ ਲੋਕਾਂ ਦੀ ਮੱਦਦ ਨਾਲ ਮੈਦਾਨ ਤੋਂ ਬਾਹਰ ਲੈ ਗਏ ਅਤੇ ਨਾਲ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸਕੈਨ ਤੋਂ ਪਤਾ ਲੱਗਾ ਹੈ ਕਿ ਪ੍ਰਿਥਵੀ ਦੇ ਗਿੱਟੇ ਦੀਆਂ ਮਾਂਸਪੇਸ਼ੀਆਂ ‘ਚ ਸੱਟ ਆਈ ਹੈ ਅਤੇ ਰਿਹੈਬਲਿਟੇਸ਼ਨ ਤੋਂ ਬਾਅਦ ਹੀ ਉਹ ਟੀਮ ਲਈ ਮੁਹੱਈਆ ਹੋ ਸਕਣਗੇ

 
ਪ੍ਰਿਥਵੀ ਨੇ ਅਭਿਆਸ ਮੈਚ ਦੇ ਪਹਿਲੇ ਦਿਨ ਭਾਰਤ ਦੀ ਪਾਰੀ ‘ਚ 66 ਦੌੜਾਂ ਦੀ ਪਾਰੀ ਖੇਡੀ ਸੀ ਭਾਰਤੀ ਟੀਮ ਦਾ ਅਜੇ ਪਹਿਲੇ ਟੈਸਟ ਲਈ ਐਲਾਨ ਨਹੀਂ ਹੋਇਆ ਪਰ ਆਸ ਹੈ ਕਿ ਕਰਨਾਟਕ ਦੇ ਓਪਨਰ ਮਯੰਕ ਅੱਗਰਵਾਲ ਨੂੰ ਪ੍ਰਿਥਵੀ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।