Breaking News

ਪਾਰਥਿਵ ਸੈਂਕੜੇ ਤੋਂ ਖੁੰਝੇ,ਭਾਰਤੀ ਪਾਰੀ ਘੋਸ਼ਿਤ

ਨਿਊਜ਼ੀਲੈਂਡ ਏ ਦਾ ਕਰਾਰਾ ਜਵਾਬ, 1 ਵਿਕਟ ‘ਤੇ 176 ਦੌੜਾਂ

ਵੈਲਿੰਗਟਨ, 17 ਨਵੰਬਰ
ਪਾਰਥਿਵ ਪਟੇਲ ਦੀ 94 ਦੌੜਾਂ ਦੀ ਪਾਰੀ ਤੋਂ ਬਾਅਦ ਭਾਰਤ ਏ ਨੇ ਪਹਿਲੇ ਗੈਰ ਅਧਿਕਾਰਕ ਟੈਸਟ ‘ਚ ਪਹਿਲੀ ਪਾਰੀ 8 ਵਿਕਟਾਂ ‘ਤੇ 467 ਦੌੜਾਂ ‘ਤੇ ਘੋਸ਼ਿਤ ਕੀਤੀ ਪਰ ਨਿਊਜ਼ੀਲੈਂਡ ਏ ਨੇ ਜਵਾਬ ‘ਚ ਮਜ਼ਬੂਤ ਸ਼ੁਰੂਆਤ ਕੀਤੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਟੀਮ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਦੇ ਦਮ ‘ਤੇ ਮਜ਼ਬੂਤ ਸਕੋਰ ਬਣਾਇਆ

 

ਭਾਰਤ ਏ ਨੇ ਦੂਸਰੇ ਦਿਨ 5 ਵਿਕਟਾਂ ‘ਤੇ 340 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਹਿਲੇ ਦਿਨ ਦੇ ਨਾਬਾਦ ਬੱਲੇਬਾਜ਼ ਪਾਰਥਿਵ 6 ਦੌੜਾਂ ਤੋਂ ਸੈਂਕੜੇ ਤੋਂ ਖੁੰਝੇ ਜਦੋਂਕਿ ਵਿਜੇ ਸ਼ੰਕਰ ਨੇ 96 ਗੇਂਦਾਂ ‘ਚ 62 ਅਤੇ ਗੌਤਮ ਨੇ 47 ਦੌੜਾਂ ਬਣਾਈਆਂ ਨਿਊਜ਼ੀਲੈਂਡ ਏ ਲਈ ਮੱਧਮ ਤੇਜ਼ ਗੇਂਦਬਾਜ਼ ਬਲੇਅਰ ਟਿਕਨੇਰ ਨੇ 80 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਨਿਊਜ਼ੀਲੈਂਡ ਏ ਦੇ ਸਲਾਮੀ ਬੱਲੇਬਾਜ਼ਾਂ ਨੇ 121 ਦੌੜਾਂ ਦੀ ਭਾਈਵਾਲੀ ਕੀਤੀ ਮੇਜ਼ਬਾਨ ਟੀਮ ਅਜੇ ਭਾਰਤ ਏ ਦੇ ਸਕੋਰ ਤੋਂ 291 ਦੌੜਾਂ ਪਿੱਛੇ ਹੈ ਜਦੋਂਕਿ ਉਸਦੀਆਂ 9 ਵਿਕਟਾਂ ਬਾਕੀ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top