ਬੀਟੈੱਕ ਪੂਰੀ ਹੁੰਦਿਆਂ ਹੀ ਤੁਰੀ ਮੌਤ ਦੇ ਰਾਹ

Path, Death, After, B-Tech, Sucide ,Student

ਵਿਦਿਆਰਥਣ ਦੀ ਭਾਖੜਾ ਵਿੱਚੋਂ ਮਿਲੀ ਲਾਸ਼

ਚੰਡੀਗੜ੍ਹ (ਏਜੰਸੀ)।

ਥਾਪਰ ਯੂਨੀਵਰਸਿਟੀ ਦੀ ਬੀਟੈੱਕ ਦੀ ਵਿਦਿਆਰਥਣ ਵੱਲੋਂ ਭਾਖੜਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮੁਹਾਲੀ ਦੇ ਖਰੜ ਦੀ ਰਹਿਣ ਵਾਲੀ ਸੁਮੀਤ ਕੌਰ ਨੇ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਸੁਮੀਤ ਨੇ ਥਾਪਰ ਯੂਨੀਵਰਸਿਟੀ ਵਿੱਚ ਬੀਟੈੱਕ ਦੀ ਵਿਦਆਰਥਣ ਸੀ। ਅੱਜ ਚਾਰ ਸਾਲਾਂ ਬਾਅਦ ਉਸ ਨੇ ਆਪਣੀ ਪੜ੍ਹਾਈ ਖ਼ਤਮ ਹੋਣ ’ਤੇ ਘਰ ਵਾਪਸ ਆਉਣਾ ਸੀ। ਉਸ ਦੇ ਮਾਪੇ ਉਸ ਨੂੰ ਲੈਣ ਲਈ ਯੂਨੀਵਰਸਿਟੀ ਪੁੱਜਣ ਵਾਲੇ ਸਨ ਪਰ ਮਾਪਿਆਂ ਦੇ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਆਤਮਾ ਹੱਤਿਆ ਕਰ ਲਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਵਿੱਚ ਜੁਟ ਗਈ ਹੈ। ਲੜਕੀ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਇਸ ਦੇ ਕਾਰਨਾਂ ਦਾ ਪਤਾ ਅਜੇ ਨਹੀਂ ਲੱਗ ਸਕਿਆ। (Sucide)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।