ਪਟਿਆਲਾ : ਅਦਾਲਤ ਵੱਲੋਂ ਕੇਂਦਰੀ ਜੇਲ ਦੀ ਇਮਾਰਤ ਤੇ ਗੱਡੀਆਂ ਕੁਰਕ ਕਰਨ ਦੇ ਹੁਕਮ

0
Patiala, Court, Ordered, Vehicles, Central Jail, Building

ਨਾਭਾ। ਪੰਜਾਬ ਵਿਚ ਅਜਿਹੇ ਸੈਂਕੜੇ ਵਿਅਕਤੀਆਂ ਦੇ ਕੇਸ ਹਨ ਜੋ ਸਰਕਾਰੀ ਡਿਊਟੀ ਦੌਰਾਨ ਐਕੀਸਡੈਟਾਂ ‘ਚ ਮੌਤ ਦੇ ਮੂੰਹ ਚਲੇ ਜਾਂਦੇ ਹਨ। ਪਰ ਉਨ੍ਹਾਂ ਨੂੰ ਮਹਿਕਮੇ ਵੱਲੋਂ ਪੀੜਤ ਪਰਿਵਾਰ ਨੂੰ ਕੋਈ ਵੀ ਪੈਨਸ਼ਨ ਜਾਂ ਹੋਰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਹੀ ਪਟਿਆਲਾ ਦੀ ਕੇਂਦਰੀ ਜੇਲ ‘ਚ 1997 ‘ਚ ਜੇਲ ਵਾਰਡਨ ਦੀ ਡਿਊਟੀ ‘ਤੇ ਤਾਇਨਾਤ ਸਰਦੂਲ ਸਿੰਘ ਦਾ ਪਰਿਵਾਰ ਇਨਸਾਫ ਲਈ ਲੜਦਾ ਰਿਹਾ ਅਤੇ ਸਰਦੂਲ ਸਿੰਘ ਦੀ ਮੌਤ ਤੋਂ ਬਾਅਦ ਕੇਂਦਰੀ ਜੇਲ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਪੈਨਸ਼ਨ ਭੱਤਾ ਨਹੀਂ ਦਿੱਤਾ ਗਿਆ। ਮੌਤ ਤੋਂ ਕਰੀਬ 13 ਸਾਲ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ‘ਤੇ ਅਦਾਲਤ ਵੱੱਲੋਂ ਕੇਂਦਰੀ ਜੇਲ ਦੀ ਇਮਾਰਤ ਤੇ ਦਫਤਰੀ ਸਾਮਾਨ ਕੇਸ ਨਾਲ ਨੱਥੀ ਕਰ ਦਿੱਤਾ ਹੈ।

ਬਣਦੇ ਭੱਤੇ ਦੀ ਅਦਾਇਗੀ ਨਾ ਹੋਣ ‘ਤੇ ਅਪ੍ਰੈਲ ਮਹੀਨੇ ਵਿਚ ਜੇਲ ਦੀ ਇਮਾਰਤ ਤੇ ਸਾਮਾਨ ਦੀ ਕੁਰਕੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਨਾਭਾ ਵਾਸੀ ਸਰਦੂਲ ਸਿੰਘ 1994 ਦੌਰਾਨ ਕੇਂਦਰੀ ਜੇਲ ‘ਚ ਬਤੌਰ ਵਾਰਡਰ 89 ਦਿਨਾਂ ਦੀ ਨੌਕਰੀ ਦੇ ਆਧਾਰ ‘ਤੇ ਭਰਤੀ ਹੋਇਆ ਸੀ। ਸਾਲ 1997 ‘ਚ ਸਰਦੂਲ ਸਿੰਘ ਦੀ ਕਿਸੇ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਗਿਆ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਸਾਲ 2010 ਵਿਚ ਸਿਵਲ ਕੋਰਟ ਵਿਚ ਕੇਸ ਦਾਇਰ ਕਰਦਿਆਂ ਇੰਨਸਾਫ ਦੀ ਮੰਗ ਕੀਤੀ। 2014 ਸਿਵਲ ਜੱਜ ਜੂਨੀਅਰ ਡਵੀਜਨ ਮਿਸ ਦੀਪਿਕਾ ਨੇ ਪਰਮਜੀਤ ਕੌਰ ਦੇ ਹੱਕ ਵਿਚ ਫੈਸਲਾ ਸੁਣਾਇਆ। ਜਿਸ ‘ਤੇ ਸਰਕਾਰ ਵਲੋਂ ਅਪੀਲ ਦਾਇਰ ਕਰਦਿਆਂ ਦਲੀਲ ਦਿੱਤੀ ਕਿ ਸਰਦੂਲ ਸਿੰਘ ਦੀ ਪੱਕੀ ਭਰਤੀ ਨਹੀਂ ਹੋਈ ਸੀ।

ਸੈਸ਼ਨ ਜੱਜ ਐਚ.ਐਸ ਮਦਾਨ ਨੇ ਫਿਰ ਪਰਮਜੀਤ ਕੌਰ ਦੇ ਹੱਕ ਵਿਚ ਫੈਸਲਾ ਕਰਦਿਆਂ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।