ਜ਼ਿਲ੍ਹਾ ਪਟਿਆਲਾ ਦੇ ਸੇਵਾਦਾਰ ਔਖੇ ਸਮੇਂ ਬਣ ਰਹੇ ਨੇ ਬਲੱਡ ਬੈਕਾਂ ਦਾ ‘ਸਹਾਰਾ’

0

ਜ਼ਿਲ੍ਹਾ ਪਟਿਆਲਾ ਵੱਲੋਂ 50 ਯੂਨਿਟ ਖੂਨਦਾਨ

ਬਲਾਕ ਅਜਰੋਰ ਵੱਲੋਂ 30 ਯੂਨਿਟ, ਬਲਾਕ ਪਟਿਆਲਾ ਦੀਆਂ ਭੈਣਾਂ ਵੱਲੋਂ 20 ਯੂਨਿਟ ਖੂਨਦਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਦੀ ਸਾਧ ਸੰਗਤ ਵੱਲੋਂ ਪਿਛਲੇ ਲਗਭਗ 20 ਦਿਨਾਂ ਤੋਂ ਕੋਰੋਨਾ ਸੰਕਟ ਦੇ ਚੱਲਦਿਆ ਰਜਿੰਦਰਾ ਬਲੱਡ ਬੈਂਕ ਸਮੇਤ ਲਾਈਫ ਲਾਈਨ ਬਲੱਡ ਬੈਂਕ ਵਿਖੇ ਖੂਨਦਾਨ ਕਰਨ ਲਈ ਆਪਣਾ ਮੋਰਚਾ ਸੰਭਾਲਿਆ ਹੋਇਆ ਹੈ। ਅੱਜ ਬਲਾਕ ਅਜਰੋਰ ਦੇ ਸੇਵਾਦਾਰਾਂ ਅਤੇ ਬਲਾਕ ਪਟਿਆਲਾ ਦੀਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਭੈਣਾਂ ਵੱਲੋਂ ਲਾਈਫ ਲਾਈਨ ਬਲੱਡ ਬੈਂਕ ਵਿਖੇ 50 ਯੂਨਿਟ ਖੂਨਦਾਨ ਕੀਤਾ ਗਿਆ।

ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਪਟਿਆਲਾ ਦੇ ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਰਣਜੀਤ ਸਿੰਘ ਨੇ ਸੇਵਾਦਾਰਾਂ ਦੇ ਜ਼ਜਬੇ ਦੀ ਪ੍ਰਸੰਸਾਂ ਕਰਦਿਆ ਆਖਿਆ ਕਿ ਔਖੇ ਸਮੇਂ ਵਿੱਚ ਥੈਲਾਸੀਮੀਆ ਪੀੜਤ ਬੱਚਿਆਂ, ਐਮਰਜੈਸੀ ਕੇਸਾਂ ਦੌਰਾਨ ਬਲੱਡ ਦੀ ਸੇਵਾ ਕਰਨਾ ਸਭ ਤੋਂ ਵੱਡਾ ਮਾਨਵਤਾ ਭਲਾਈ ਦਾ ਕੰਮ ਹੈ।

Blood Banks | ਉਨ੍ਹਾਂ ਕਿਹਾ ਕਿ ਇਹ ਸੇਵਾਦਾਰ ਵੀ ਕੋਰੋਨਾ ਯੋਧੇ ਹਨ, ਜੋਂ ਕਿ ਮੁਸ਼ਕਿਲ ਦੀ ਖੜ੍ਹੀ ਵਿੱਚ ਬਲੱਡ ਬੈਕਾਂ ਵਿੱਚ ਪੈਦਾ ਹੋਈ ਖੂਨ ਦੀ ਘਾਟ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਦਿਨਾਂ ਤੋਂ ਸੇਵਾਦਾਰਾਂ ਵੱਲੋਂ ਰੋਜਾਨਾ ਖੂਨਦਾਨ ਦੇਣ ਦੀ ਨਿਭਾਈ ਜਾ ਰਹੀ ਸੇਵਾ ਤੋਂ ਬਹੁਤ ਪ੍ਰਭਾਵਿਤ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਆਪਣੇ ਖੂਨਦਾਨ ਦੇ ਯੋਗਦਾਨ ਨਾਲ ਅਨੇਕਾਂ ਜਿੰਦਗੀਆਂ ਨੂੰ ਬਚਾਇਆ ਗਿਆ ਹੈ। ਇਸ ਮੌਕੇ ਸਮਾਜ ਸੇਵੀ ਪਰਮਿੰਦਰ ਭਲਵਾਨ ਸਮੇਤ ਹੋਰਨਾਂ ਵੱਲੋਂ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਪ੍ਰਸੰਸਾਂ ਕਰਦਿਆ ਆਖਿਆ ਕਿ ਕੋਰੋਨਾ ਸੰਕਟ ਦੌਰਾਨ ਖੂਨਦਾਨ ‘ਚ ਸਭ ਤੋਂ ਵੱਡਾ ਯੋਗਦਾਨ ਇਸ ਸੰਸਥਾਂ ਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਬਲਾਕ ਅਜਰੋਰ ਦੇ ਸੇਵਾਦਾਰਾਂ ਵੱਲੋਂ 30 ਯੂਨਿਟ ਖੂਨਦਾਨ ਦਿੱਤਾ ਗਿਆ ਜਦਕਿ ਦੁਪਹਿਰ ਤੋਂ ਬਾਅਦ ਬਲਾਕ ਪਟਿਆਲਾ ਦੀਆਂ ਸ਼ਾਹ ਸਤਿਨਾਮ ਜੀ ਗੀ੍ਰਨ ਐਸ ਵੈਲਫੇਅਰ ਫੋਸਰ ਦੀਆਂ ਭੈਣਾਂ ਵੱਲੋਂ 20 ਯੂਨਿਟ ਖੂਨਦਾਨ ਦਿੱਤਾ ਗਿਆ।

Blood Banks | ਭੈਣਾਂ ਵੱਲੋਂ ਦਿੱਤੇ ਖੂਨਦਾਨ ਦੌਰਾਨ ਲਾਈਫ ਲਾਈਨ ਬਲੱਡ ਬੈਂਕ ਦੇ ਡਾਕਟਰਾਂ ਨੇ ਵੀ ਇਨ੍ਹਾਂ ਦੇ ਅਨੂੰਠੇ ਜ਼ਜਬੇ ਨੂੰ ਸਲਾਮ ਕੀਤੀ। ਇਸ ਮੌਕੇ 45 ਮੈਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਲਾਉਣ ਦਾ ਕਾਰਵਾ ਅੱਗੇ ਵੀ ਲਾਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਬਲੱਡ ਬੈਂਕਾਂ ਵੱਲੋਂ ਖੂਨਦਾਨ ਦੀ ਬੇਨਤੀ ਕੀਤੀ ਜਾ ਰਹੀ ਹੈ,

ਉਸ ਤਰ੍ਹਾਂ ਹੀ ਸੰਗਤ ਵੱਲੋਂ ਖੂਨਦਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਅਜਰੋਰ ਦੇ ਅਵਤਾਰ ਸਿੰਘ ਬਲਾਕ ਭੰਗੀਦਾਸ, 25 ਮੈਂਬਰ ਕ੍ਰਿਸ਼ਨ ਇੰਸਾਂ, 15 ਮੈਬਰਾਂ ‘ਚ ਕੁਲਦੀਪ ਇੰਸਾਂ, ਚਰਨਜੀਤ ਇੰਸਾਂ, ਜਗਮੇਲ ਇੰਸਾਂ, ਲਵਪ੍ਰੀਤ ਇੰਸਾਂ, ਮੰਗਤ ਇੰਸਾਂ, ਅਜੈਬ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਅਜੈਬ ਸਿੰਘ, ਬਲਾਕ ਪਟਿਆਲਾ ਦੇ 45 ਮੈਬਰ ਭੈਣ ਪ੍ਰੇਮ ਲਤਾ, ਆਸਾ ਇੰਸਾਂ, ਸਪਨਾ ਇੰਸਾਂ, ਵਨੀਤਾ ਇੰਸਾਂ, ਸਾਗਰ ਇੰਸਾਂ, ਨਿਖਿਲ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜਰ ਸਨ।

ਅਨੇਕਾਂ ਮਰੀਜ਼ਾਂ ਦੀ ਲਾਈਫ਼ ਲਾਈਨ ਬਣੇ ਸੇਵਾਦਾਰ-ਡਾ. ਰਿੰਮਪ੍ਰੀਤ ਵਾਲੀਆ

ਲਾਈਫ਼ ਲਾਈਨ ਬਲੱਡ ਬੈਂਕ ਦੇ ਮੁੱਖੀ ਡਾ. ਰਿੰਮਪ੍ਰੀਤ ਵਾਲੀਆ ਦਾ ਕਹਿਣਾ ਹੈ ਕਿ ਹਰ ਮੁਸ਼ਕਿਲ ਦੀ ਘੜੀ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹੀ ਅੱਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਡਾਊਨ ਦੌਰਾਨ ਕੋਰੋਨਾ ਸੰਕਟ ਤੇ ਚੱਲਦਿਆ ਹਜ਼ਾਰਾਂ ਮਰੀਜ਼ਾਂ ਦੀ ਲਾਈਫ਼ ਲਾਈਨ ਬਣੇ ਹਨ ਇਹ ਸਰਧਾਲੂ। ਉਨ੍ਹਾਂ ਕਿਹਾ ਕਿ ਮੈਂ ਹਮੇਸਾ ਦੇਖਿਆ ਹੈ ਕਿ ਜਦੋਂ ਡੇਂਗੂ ਦਾ ਪ੍ਰਕੋਪ ਹੁੰਦਾ ਹੈ, ਉਸ ਸਮੇਂ ਵੀ ਐਮਰਜੈਸੀ ਮੌਕੇ ਸੈੱਲ ਸਮੇਤ ਖੂਨਾਦਾਨ ਲਈ ਹਰ ਸਮੇਂ ਇਹ ਸੇਵਾਦਾਰ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੋਸਲ ਡਿਸਟੈਸਿੰਗ ਸਮੇਤ ਹਰ ਨਿਯਮ ਨੂੰ ਅਪਣਾ ਕੇ ਇਹ ਸੇਵਾਦਾਰ ਅਨੁਸ਼ਾਸਨ ਵਿੱਚ ਰਹਿ ਕੇ ਹਰ ਕਾਰਜ਼ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।