ਪੰਜਾਬ

ਉਮਰਾਨੰਗਲ ਦੀਆਂ ਗੁਪਤ ਮੀਟਿੰਗਾਂ ਕਰਵਾਉਣ ‘ਤੇ ਪਟਿਆਲਾ ਜੇਲ੍ਹ ਸੁਪਰਡੈਂਟ ਕੀਤਾ ਮੁਅੱਤਲ

Patiala, Jail, Superintendent, Suspended, Meetings, Umranangal

ਸੀਸੀਟੀਵੀ ਰਾਹੀਂ ਹੋਵੇਗੀ ਜਾਂਚ, ਕਿਹੜਾ ਕਿਹੜਾ ਮਿਲਣ ਲਈ ਆਇਆ ਸੀ ਉਮਰਾਨੰਗਲ ਨੂੰ

ਜੇਲ੍ਹ ਸੁਪਰੀਡੈਂਟ ਦੇ ਦਫ਼ਤਰ ਵਿੱਚ ਹੁੰਦੀ ਸੀ ਮੁਲਾਕਾਤ, ਵੀਆਈਪੀ ਟ੍ਰੀਟਮੈਂਟ ਦੇ ਰਿਹਾ ਸੀ ਸੁਪਰੀਡੈਂਟ

ਉਮਰਾਨੰਗਲ ਨੂੰ ਸੰਗਰੂਰ ਅਤੇ ਚਰਨਜੀਤ ਸ਼ਰਮਾ ਨੂੰ ਰੋਪੜ ਭੇਜਣ ਦੇ ਆਦੇਸ਼ ਜਾਰੀ

ਖੁਸ਼ਵੀਰ ਸਿੰਘ ਤੂਰ/ਅਸ਼ਵਨੀ ਚਾਵਲਾ, ਪਟਿਆਲਾ/ਚੰਡੀਗੜ੍ਹ

ਪਟਿਆਲਾ ਦੇ ਕੇਂਦਰੀ ਜੇਲ੍ਹ ‘ਚ ਬੰਦ ਹਾਈ ਪ੍ਰੋਫਾਇਲ ਵਿਚਾਰ ਅਧੀਨ ਕੈਂਦੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨਾਲ ਅਣਅਧਿਕਾਰਤ ਮੁਲਕਾਤਾਂ ਕਰਵਾਉਣ ਦੇ ਦੋਸਾਂ ਹੇਠ ਕੇਂਦਰੀ ਜੇਲ੍ਹ ਪÎਟਿਆਲਾ ਦੇ ਸੁਪਰਡੈਂਟ ਜਸਪਾਲ ਸਿੰਘ ਹਾਂਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਦੇ ਜੇਲ੍ਹ ਮਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਨਾਮਜਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਬੰਦ ਹਨ ਅਤੇ ਉਹ ਨਿਆਇਕ ਹਿਰਾਸਤ ‘ਤੇ ਚੱਲ ਰਹੇ ਹਨ। ਜੇਲ੍ਹ ਸੁਪਰਡੈਂਟ ਉੱਪਰ ਦੋਸ ਹਨ ਕਿ 2 ਮਾਰਚ ਨੂੰ ਜੇਲ੍ਹ ਅੰਦਰ ਹੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਉੁਸ ਨੂੰ ਮਿਲਣ ਆਉਣ ਵਾਲਿਆ ਦਾ ਜੇਲ੍ਹ ਰਜਿਸ਼ਟਰ ਅੰਦਰ ਕੋਈ ਇੰਦਰਾਜ਼ (ਐਂਟਰੀ) ਦਰਜ਼ ਨਹੀਂ ਕੀਤੀ ।

ਜੇਲ੍ਹ ਮੰਤਰੀ ਦਾ ਕਹਿਣਾ ਹੈ ਕਿ ਇਹ ਜੇਲ੍ਹ ਮੈਨੂਅੱਲ ਦੀ ਮੁਕੰਮਲ ਉਲੰਘਨਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਆÂਜੀ ਜੇਲ੍ਹਾਂ ਰੂਪ ਕੁਮਾਰ ਵੱਲੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਮੰਤਰੀ ਵੱਲੋਂ ਇਹ ਸਖਤ ਕਾਰਵਾਈ ਕੀਤੀ ਗਈ ਹੈ। ਜੇਲ੍ਹ ਮੰਤਰੀ ਮੁਤਾਬਿਕ ਮੁਅੱਤਲੀ ਦੌਰਾਨ ਸੁਪਰਡੈਂਟ ਜਸਪਾਲ ਸਿੰਘ ਪੰਜਾਬ ਦੇ ਜੇਲ੍ਹਾਂ ਬਾਰੇ ਏਡੀਜੀਪੀ ਨੂੰ ਰਿਪੋਰਟ ਕਰਨਗੇ ਉਨ੍ਹਾਂ ਦੀ ਗ਼ੈਰ–ਮੌਜੂਦਗੀ ਵਿੱਚ ਕੇਂਦਰੀ ਜੇਲ੍ਹ ਦੀ ਕਮਾਨ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਨੂੰ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਜੇਲ੍ਹ ਦੇ ਸੁਪਰਡੈਂਟ ਰਹੇ ਰਾਜਨ ਕਪੂਰ ਉੱਪਰ ਵੀ ਉੱਤਰਪ੍ਰਦੇਸ਼ ਦੇ ਵਿਧਾਇਕ ਵੀਆਈਪੀ ਕੈਂਦੀ ਤੋਂ ਗੈਗਸਟਰਾਂ ਵੱਲੋਂ ਕਰਵਾਈ ਕੁੱਟਮਾਰ ਤੋਂ ਬਾਅਦ 15 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਕਥਿਤ ਦੋਸ਼ ਲੱਗੇ ਸਨ, ਜਿਸ ਦੀ ਵੀ ਜਾਂਚ ਚੱਲ ਰਹੀ ਹੈ। ਇਸ ਤੋਂ ਬਾਅਦ ਹੀ ਜਸਪਾਲ ਸਿੰਘ ਹਾਂਸ ਨੂੰ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਲਗਾਇਆ ਗਿਆ ਸੀ।

ਜੇਲ੍ਹ ਅੰਦਰ ਦੋ ਦਰਜ਼ਨ ਦੇ ਕਰੀਬ ਅਧਿਕਾਰੀ ਅਤੇ ਆਗੂ ਮਿਲੇ

ਪਤਾ ਲੱਗਾ ਹੈ ਕਿ ਜੇਲ੍ਹ ‘ਚ ਬੰਦ ਆਈਜੀ ਉੁਮਰਾਨੰਗਲ ਨਾਲ ਦੋ ਦਰਜ਼ਨ ਦੇ ਕਰੀਬ ਵਿਅਕਤੀਆਂ ਵੱਲੋਂ ਮੁਲਾਕਾਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੌਜੂਦਾ ਪੁਲਿਸ ਅਧਿਕਾਰੀ, ਸਾਬਕਾ ਪੁਲਿਸ ਅਧਿਕਾਰੀ, ਸਾਬਕਾ ਅਕਾਲੀ ਮੰਤਰੀ ਸਮੇਤ ਹੋਰ ਜਣੇ ਸ਼ਾਮਲ ਹਨ। ਇਹ ਮੁਲਾਕਾਤਾਂ ਜੇਲ੍ਹ ਸੁਪਰਡੈਂਟ ਦੇ ਕਮਰੇ ਵਿੱਚ ਕੀਤੀਆਂ ਗਈਆਂ ਸਨ। ਆਈਜੀ ਜੇਲ੍ਹ ਵੱਲੋਂ ਜਾਂਚ ਦੌਰਾਨ ਸੀਸੀਟੀਵੀ ਕੈਮਰਿਆਂ ਅਤੇ ਜੇਲ੍ਹ ਰਜਿਸ਼ਟਰ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਪਾਇਆ ਗਿਆ ਮਿਲਣ ਵਾਲਿਆਂ ਦੀ ਐਂਟਰੀ ਰਜਿਸ਼ਟਰ ਵਿੱਚ ਦਰਜ਼ ਨਹੀਂ ਕੀਤੀ ਗਈ।

ਸੀਸੀਟੀਵੀ ਫੁਟੇਜ ਫਰੋਲੇਗੀ ਪੁਲਿਸ

ਪਰਮਰਾਜ ਸਿੰਘ ਉਮਰਾਨੰਗਲ ਨੂੰ ਜੇਲ੍ਹ ਵਿੱਚ ਮਿਲਣ ਲਈ ਆਏ ਹਰ ਵਿਅਕਤੀ ਦੀ ਪਹਿਚਾਣ ਕਰਨ ਲਈ ਪੁਲਿਸ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਘਾਲੇਗੀ। ਜਿਸ ਤੋਂ ਬਾਅਦ ਮਿਲਣ ਲਈ ਆਏ ਕੁਝ ਲੋਕਾਂ ਨੂੰ ਪੁੱਛ-ਗਿੱਛ ਲਈ ਵੀ ਸੱਦਿਆ ਜਾ ਸਕਦਾ ਹੈ ਕਿ ਉਹ ਉਮਰਾਨੰਗਲ ਨੂੰ ਕਿਉਂ ਮਿਲਣ ਲਈ ਗਏ ਹਨ ਅਤੇ ਇਸ ਦੌਰਾਨ ਕੀ ਗੱਲਬਾਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਰਾਹੀਂ ਇਹ ਵੀ ਦੇਖਿਆ ਜਾਵੇਗੀ ਕਿ ਮੁਲਾਕਾਤ ਕਿੰਨੇ ਸਮੇਂ ਦੀ ਰਹੀ ਹੈ। ਜਿਹੜੀਆਂ ਮੁਲਾਕਾਤ ਜ਼ਿਆਦਾ ਲੰਮੀਆਂ ਰਹੀਆਂ ਹਨ, ਉਨ੍ਹਾਂ ਮੁਲਾਕਾਤ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚ ਵੀ ਲੈ ਸਕਦੀ ਹੈ ਇਸ ਹਿਰਾਸਤ ਦੌਰਾਨ ਉਨ੍ਹਾਂ ਨੂੰ ਪੁੱਛ-ਗਿੱਛ ਕੀਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top