Paytm ਵੱਲੋਂ ਡਿਜੀਟਲ ਗੋਲਡ ਖਰੀਦ ‘ਤੇ ਬੋਨਸ ਦੀ ਪੇਸ਼ਕਸ਼

Paytm, Bonus,Digital, Gold

ਨਵੀਂ ਦਿੱਲੀ: Paytm ਨੇ ਤਨਖਾਹਦਾਰਾਂ ਨੂੰ ਡਿਜ਼ੀਟਲ ਗੋਲਡ ਪ੍ਰਤੀ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਤਨਖਾਹ ਦਿਵਸ ਨੂੰ ਬੱਚਤ ਦਿਵਸ ਬਣਾਉਣ ਦੀ ਅਪੀਲ ਕਰਦੇ ਹੋਏ ਅੱਜ ਤੋਂ 3 ਜੁਲਾਈ ਦਰਮਿਆਨ ਖਰੀਦੇ ਗਏ ਸੋਨੇ ‘ਤੇ 1,000 ਰੁਪਏ ਕੀਮਤ ਤੱਕ ਦਾ ਡਿਜੀਟਲ ਗੋਲਡ ਬੋਨਸ ਦੇ ਰੂਪ ਦੇਣ ਦੀ ਪੇਸ਼ਕਸ਼ ਕੀਤੀ ਹੈ।

ਕੰਪਨੀ ਨੇ ਡਿਜ਼ੀਟਲ ਗੋਲਡ ਲਈ ਐੱਮਐੱਮਟੀਸੀ ਪੀਏਐੱਮਪੀ ਦੇ ਨਾਲ ਹਿੱਸੇਦਾਰੀ ਕੀਤੀ ਹੈ ਅਤੇ ਆਪਣੇ ਵਾਲੇਟ ਦੇ ਜ਼ਰੀਏ ਡਿਜ਼ੀਟਲ ਗੋਲਡ ਵੇਚ ਰਹੀ ਹੈ। ਗਾਹਕ ਘੱਟੋ ਘੱਟ ਇੱਕ ਰੁਪਏ ਦਾ ਸੋਨਾ ਖੋਰੀਣ ਦੇ ਨਾਲ ਹੀ ਕਿਸੇ ਵਾਧੂ ਟੈਕਸ ਤੋਂ ਬਿਨਾਂ ਉਸ ਨੂੰ ਦੇਸ਼ ਦੀ ਸਭ ਤੋਂ ਸੁਰੱਖਿਅਤ, ਬੀਮਾਕ੍ਰਿਤ ਵਾਲੇਟ ਵਿੱਚ ਸੰਗ੍ਰਹਿਤ ਕਰ ਸਕਦਾ ਹੈ। ਗਾਹਕ ਜਮ੍ਹਾ ਸੋਨੇ ਨੂੰ ਉਸ ਦਿਨ ਦੀ ਬਜ਼ਾਰ ਕੀਮਤ ‘ਤੇ ਐੱਮਐੱਮਟੀਸੀ ਪੀਏਐੱਮਪੀ ਨੂੰ ਵੇਚ ਸਕਦੇ ਹਨ ਜਾਂ ਸੋਨੇ ਦੇ ਸਿੱਕਿਆਂ ਦੇ ਰੂਪ ਵਿੱਚ ਸੋਨੇ ਦੀ ਡਲਿਵਰੀ ਲੈ ਸਕਦੇ ਹਨ।