ਤੇਰੇ ਜਗਤ ’ਚ ਲੋਕ

0
190

ਤੇਰੇ ਜਗਤ ’ਚ ਲੋਕ

ਦਾਤਾ ਤੇਰੇ ਰੰਗ ਰੰਗੀਲੇ ਜਗਤ ਵਿੱਚ ਲੋਕ ਕਿੱਦਾਂ ਜਿੰਦਗੀ ਜਿਉਂਦੇ ਨੇ
ਕੀ ਚੰਗਾ ਤੇ ਕੀ ਮਾੜਾ ਕਿਹਨੂੰ ਹਸਾਉਂਦੇ ਕਿਸਨੂੰ ਰਵਾਉਂਦੇ ਨੇ
ਕਦੇ ਹੰਝੂ ਆਉਣ ਕਦੇ ਹੱਸ ਪਵਾਂ, ਕਦੇ ਦਿਲ ਮੇਰਾ ਘਬਰਾ ਜਾਵੇ
ਜਦੋਂ ਗੱਲ ਸੁਣਾ ਭਰੂਣ ਹੱਤਿਆ ਦੀ ਮੇਰੇ ਵਜ਼ਨ ਦਿਮਾਗ ’ਤੇ ਪਾ ਜਾਵੇ
ਮਾੜੇ ਨੂੰ ਧੱਕੇ ਮਾਰਦੇ ਨੇ ਬਾਈ ਜੀ ਤਕੜੇ ਨੂੰ ਕਹਿੰਦੇ ਨੇ
ਕੁੱਝ ਇਹੋ-ਜਿਹੇ ਵੀ ਲੋਕ ਦਾਤਾ ਜੋ ਜਗਤ ਤੇਰੇ ਵਿੱਚ ਰਹਿੰਦੇ ਨੇ…..

ਕੁੱਝ ਲੋਕ ਦਾਤਾ ਜੀ ਇਹੋ-ਜਿਹੇ ਭੋਜਨ ਜਿਸ ਥਾਲੀ ਵਿੱਚ ਕਰਦੇ ਨੇ
ਖਾ ਕੇ ਹੱਥ ਫੇ ਰਕੇ ਢਿੱਡ ਉੱਤੇ ਫੇਰ ਛੇਕ ਥਾਲੀ ਵਿੱਚ ਕਰਦੇ ਨੇ
ਕੁਝ ਹੋਏ ਗੁਲਾਮ ਨੇ ਪੈਸੇ ਦੇ ਪੈਸਾ ਜਿਵੇਂ ਨਚਾਵੇ ਨੱਚਦੇ ਨੇ
ਕੁਝ ਜਰਦੇ ਦੇਖ ਤਰੱਕੀ ਨਾ ਸੜੀਅਲ ਬੰਦੇ ਮੱਚਦੇ ਨੇ
ਸ਼ਰਾਬੀ ਖਾਓ ਪੀਓ ਐਸ਼ ਕਰੋ ਅੱਗੇ ਕੁਝ ਨੀ ਇਹ ਗੱਲ ਕਹਿੰਦੇ ਨੇ
ਕੁੱਝ ਇਹੋ-ਜਿਹੇ ਵੀ ਲੋਕ ਦਾਤਾ ਜੋ ਜਗਤ ਤੇਰੇ ਵਿੱਚ ਰਹਿੰਦੇ ਨੇ…..

ਕਈ ਕਰਨ ਦਿਖਾਵਾ ਧਰਮਾਂ ਦਾ ਤੇ ਮਾਰਨ ਠੱਗੀਆਂ ਰੱਜ-ਰੱਜ ਕੇ
ਝੂਠੇ ਨੂੰ ਬਿਠਾਉਂਦੇ ਤਖਤਾਂ ’ਤੇ ਸੱਚੇ ਵੱਲ ਪੈਂਦੇ ਪੱਬ ਚੱਕ-ਚੱਕ ਕੇ
ਨਾਮ ਜਪਣ ਲਈ ਜੀਭ ਮਿਲੀ ਉਸਦੇ ਨਾਲ ਨਿੰਦਿਆ ਕਰਦੇ ਨੇ
ਇਹ ਤਾਂ ਪੀਰ-ਫਕੀਰ ਵੀ ਛੱਡਦੇ ਨਾ ਤੇ ਉਲਟ ਹੀ ਗੱਲਾਂ ਕਰਦੇ ਨੇ
ਨਿੰਦਿਆ ਕਰਕੇ ਸੰਤ-ਮਹਾਤਮਾ ਦੀ ਵੱਟੇ ਬੇੜੀ ਪਾਉਂਦੇ ਰਹਿੰਦੇ ਨੇ
ਕੁੱਝ ਇਹੋ-ਜਿਹੇ ਵੀ ਲੋਕ ਦਾਤਾ ਜੋ ਜਗਤ ਤੇਰੇ ਵਿੱਚ ਰਹਿੰਦੇ ਨੇ…..

ਤੂੰ ਰਾਮਗੜ੍ਹ ਸੰਧੂਆਂ ਵਾਲੇ ’ਤੇ ਹੈ ਜਿੱਦਾਂ ਦਾਤਾ ਮਿਹਰ ਕਰੀ
ਲਾ ਕੇ ਚਰਨੀ ਦਾਤਾ ਤੂੰ ਸਭ ਨੂੰ ਸਭਨਾ ਦੇ ਸਿਰ ’ਤੇ ਹੱਥ ਧਰੀਂ
ਜੋ ਭੁੱਲੇ ਭਟਕੇ ਰਾਹ ਤੇਰਾ ਉਹਨਾਂ ਨੂੰ ਚਰਨੀ ਲਾ ਲੈ ਤੂੰ
ਤੂੰ ਬਖਸ਼ ਗੁਨਾਹ ਸੁਖਵਿੰਦਰ ਦੇ ਤੇ ਘੁੱਟ ਕੇ ਗਲੇ ਨਾਲ ਲਾ ਲੈ ਤੂੰ
ਬਖਸ਼ ਦਾਤਾ ਬਬਲੀ ਬਿੰਦਰੀ ਨੂੰ ਤੇਰੇ ਚਰਨਾਂ ਦੇ ਵਿੱਚ ਢਹਿੰਦੇ ਨੇ
ਕੁੱਝ ਇਹੋ-ਜਿਹੇ ਵੀ ਲੋਕ ਦਾਤਾ ਜੋ ਜਗਤ ਤੇਰੇ ਵਿੱਚ ਰਹਿੰਦੇ ਨੇ…..
ਬਬਲੀ, ਰਾਮਗੜ੍ਹ ਸੰਧੂਆਂ, ਲਹਿਰਾਗਾਗਾ, ਸੰਗਰੂਰ
ਮੋ. 99145-04205

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.