ਪੰਜਾਬ

ਭੰਗੂ ਦੀ ਪੇਸ਼ੀ ਮੌਕੇ ਪਰਲਜ਼ ਪੀੜਤਾਂ ਵੱਲੋਂ ਕੌਮੀ ਮਾਰਗ ਜਾਮ

ਬਠਿੰਡਾ,  (ਅਸ਼ੋਕ ਵਰਮਾ) ਪਰਲਜ਼ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਅਤੇ ਉਸ ਦੀ ਕੰਪਨੀ ਦੇ ਤਿੰਨ ਡਾਇਰੈਕਟਰਾਂ ਨੂੰ ਅੱਜ ਬਠਿੰਡਾ ਪੁਲਿਸ ਵੱਲੋਂ ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਕੇਂਦਰੀ ਜੇਲ੍ਹ ਬਠਿੰਡਾ ਲਿਜਾਇਆ ਗਿਆ ਹਾਲਾਂਕਿ ਪੁਲਿਸ ਰਿਮਾਂਡ ਖਤਮ ਹੋਣ ‘ਤੇ ਅੱਜ ਜਦੋਂ ਭੰਗੂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤਾਂ ਮੌਜ਼ੂਦ ਨਿਵੇਸ਼ਕਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ
ਤਿੰਨ ਦਿਨ ਪਹਿਲਾਂ ਪਰਲਜ਼ ਕੰਪਨੀ ਤੋਂ ਪੀੜਤ ਲੋਕਾਂ ਦੇ ਹੰਗਾਮੇ ਕਾਰਨ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਐਸ ਪੀ ਸਿਟੀ ਦੇਸ ਰਾਜ ਦੀ ਅਗਵਾਈ ਹੇਠ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਹੋਏ ਸਨ ਕਰੜੇ ਪ੍ਰਬੰਧਾਂ ਕਾਰਨ ਪੀੜਤ ਧਿਰਾਂ ਭੰਗੂ ਦੇ ਨੇੜੇ ਤਾਂ ਨਾਂ ਢੁੱਕ ਸਕੀਆਂ ਪਰ ਆਪਣਾ ਰੋਸ ਜਤਾਉਣ ‘ਚ ਸਫਲ ਰਹੀਆਂ ਪੁਲਿਸ ਦੇ ਵਤੀਰੇ ਦੇ ਵਿਰੋਧ ਵਿੱਚ ਪਰਲਜ਼ ਨਿਵੇਸ਼ਕਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਬੱਸ ਅੱਡਾ ਚੌਂਕ ‘ਚ ਕੌਮੀ ਮਾਰਗ ਤੇ ਜਾਮ ਵੀ ਲਾਇਆ ਇਸ ਮੌਕੇ ਪ੍ਰਾਈਵੇਟ ਬੱਸਾਂ ਦੇ ਮੁਲਾਜ਼ਮਾਂ ਤੇ ਜਾਮ ਲਾਉਣ ਵਾਲਿਆਂ ਖਿਲਾਫ ਤਕਰਾਰ ਵੀ ਹੋਈ ਜਿਸ ਨੂੰ ਪੁਲਿਸ ਨੇ ਦਖਲ ਦੇ ਕੇ ਸੰਭਾਲ ਲਿਆ
ਪੁਲਿਸ ਅੱਜ ਪਰਲਜ਼ ਗੋਲਡਨ ਫਾਰੈਸਟ ਲਿਮਟਿਡ (ਪੀਜੀਐਫ) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ, ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ, ਡਾਇਰੈਕਟਰ ਗੁਰਮੀਤ ਸਿੰਘ ਅਤੇ ਸੁਬਰਤਾ ਭੱਟਾਚਾਰੀਆ ਡਾਇਰੈਕਟਰ ਪਰਲ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਨੂੰ ਵੀ ਆਈ ਪੀ ਗੇਟ ਰਾਹੀਂ ਲਿਆਈ ਸੀ ਪੁਲਿਸ ਦੇ ਇਸ ਕਦਮ ਦੇ ਵਿਰੋਧ ‘ਚ ਪੀੜਤ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਪਰਲਜ਼ ਪੀੜਤ ਲੋਕਾਂ ਦੀ ਜੱਥੇਬੰਦੀ ਦੇ ਨੇਤਾ ਮਨਦੀਪ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ ਨਿਰਮਲ ਸਿੰਘ ਭੰਗੂ ਨੂੰ ਮਿਲਕੇ ਆਪਣੇ ਬਕਾਇਆ ਦਾ ਤਕਾਜ਼ਾ ਕਰਨਾ ਚਾਹੁੰਦੇ ਸਨ ਉਨ੍ਹਾਂ ਆਖਿਆ ਕਿ ਬਠਿੰਡਾ ਪੁਲਿਸ ਨੇ ਉਨ੍ਹਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਅਖਤਿਆਰ ਕੀਤਾ ਹੋਇਆ ਹੈ
ਇਸ ਤੋਂ ਪਹਿਲਾਂ ਅੱਜ 45 ਹਜ਼ਾਰ ਕਰੋੜ ਰੁਪਏ ਦੇ ਕਥਿਤ ਘਪਲੇ ‘ਚ ਸ਼ਾਮਲ ਪਰਲਜ਼ ਗਰੁੱਪ ਦੇ ਚੇਅਰਮੈਨ ਅਤੇ ਉਸ ਦੇ ਸਾਥੀਆਂ ਨੂੰ  ਜ਼ਿਲ੍ਹਾ ਅਦਾਲਤ ਨੇ 14 ਦਿਨ ਜੇਲ੍ਹ  ਭੇਜਣ ਦੇ ਹੁਕਮ ਦਿੱਤੇ ਸਨ ਅਦਾਲਤੀ ਹੁਕਮਾਂ ਤੋਂ ਬਾਅਦ ਪੁਲਿਸ ਚਾਰਾਂ ਮੁਲਜ਼ਮਾਂ ਨੂੰ ਅੱਖ ਦੇ ਫੋਰੇ ‘ਚ ਜੇਲ੍ਹ ਛੱਡਣ ਲਈ ਲੈ ਗਈ  ਅਦਾਲਤ ਵੱਲੋਂ ਸੁਣਵਾਈ ਲਈ ਅਗਲੀ ਤਰੀਕ 27 ਜੂਨ ਤੈਅ ਕੀਤੀ ਗਈ ਹੈ

ਪ੍ਰਸਿੱਧ ਖਬਰਾਂ

To Top