ਦਿਨ ਦਿਹਾੜੇ ਵਿਕ ਰਹੇ ਨਸ਼ੀਲੀਆ ਗੋਲੀਆਂ ‘ਤੇ ਚਿੱਟੇ ਖ਼ਿਲਾਫ਼ ਲੋਕ ਉਤਰੇ ਸੜਕਾਂ ਤੇ

ਦਿਨ ਦਿਹਾੜੇ ਵਿਕ ਰਹੇ ਨਸ਼ੀਲੀਆ ਗੋਲੀਆਂ ‘ਤੇ ਚਿੱਟੇ ਖ਼ਿਲਾਫ਼ ਲੋਕ ਉਤਰੇ ਸੜਕਾਂ ਤੇ

ਲੌਂਗੋਵਾਲ (ਕ੍ਰਿਸ਼ਨ ਲੌਂਗੋਵਾਲ) ਦੇਖਿਆ ਜਾਵੇ ਤਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਅਨੇਕਾਂ ਯਤਨ ਸੀਲ ਉਪਰਾਲੇ ਕੀਤੇ ਜਾ ਰਹੇ ਹਨ ਪਰ ਕਸਬਾ ਲੌਂਗੋਵਾਲ ਦੀ ਦੁੱਲਟ ਪੱਤੀ ਦੀ ਧਰਮਸ਼ਾਲਾ ‘ਚ ਦਿਨ ਦਿਹਾੜੇ ਵਿਕ ਰਹੇ ਨਸ਼ੀਲੀਆ ਗੋਲੀਆਂ ਅਤੇ ਚਿੱਟੇ ਨੂੰ ਲੈਕੇ ਰਵੀਦਾਸ ਧਰਮਸ਼ਾਲਾ ਦੀ ਕਮੇਟੀ ਮੈਂਬਰਾਂ ਵੱਲੋਂ ਰੋਸ਼ ਕੀਤਾ ਗਿਆ ਕਿ ਪਿਛਲੇ ਦਿਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਧਰਮਸ਼ਾਲਾ ਅੰਦਰ ਸਰੇ ਆਮ ਚਿੱਟਾ ਵੇਚ ਦੇ ਦੇਖਿਆ ਗਿਆ ਹੈ ਅਤੇ ਜੋ ਧਰਮਸ਼ਾਲਾ ਦੇ ਕਮੇਟੀ ਮੈਂਬਰਾਂ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਅਤੇ ਨਸ਼ੇ ਵੇਚਣ ਅਤੇ ਕਰਨ ਵਾਲਿਆਂ ਖਿਲਾਫ ਪੂਰੀ ਸਖ਼ਤੀ ਨਾਲ ਪੇਸ ਹੋਣ ਦੀ ਚਿਤਾਵਨੀ ਦਿੱਤੀ ਗਈ

ਵਧੇਰੀ ਜਾਣਕਾਰੀ ਅਨੁਸਾਰ ਦੁੱਲਟ ਪੱਤੀ ਦੇ ਵਸਨੀਕ ਮਿਸਰਾ ਸਿੰਘ ,ਮਹਿੰਦਰ ਸਿੰਘ , ਨਾਜਰ ਸਿੰਘ ,ਕਲਗੀ ਸਿੰਘ ,ਭੋਲਾ ਸਿੰਘ ,ਮੇਲਾ ਸਿੰਘ ,ਬਿੱਲੂ ਸਿੰਘ , ਜਨਕ ਸਿੰਘ , ਹਰਵੰਸ ਸਿੰਘ , ਤੇਜਾ ਸਿੰਘ , ਰੁਲੀਆ ਸਿੰਘ ਮਿੰਟੂ ਸਿੰਘ ਆਦਿ ਨੇ ਦੱਸੀਆਂ ਕਸਬਾ ਲੌਂਗੋਵਾਲ ‘ਚ ਨਸ਼ੇ ਦੀ ਲਤ ਨੌਜਵਾਨ ਪੀੜ੍ਹੀ ਨੂੰ ਕਾਫੀ ਮੁਹੱਲੇ ਚ ਖਤਮ ਕਰ ਰਹੀ ਹੈ ਅਤੇ ਇਸ ਦਾ ਵਪਾਰ ਵੀ ਜੋਰਾ ਤੇ ਹੈ ਪਰ ਲੰਮੇ ਸਮੇਂ ਤੋ ਦੁੱਲਟ ਪੱਤੀ ਅੰਦਰ ਸਰੇ ਆਮ ਚਿੱਟਾ ਨਸਾ ਪੂਰੇ ਜੋਰਾ ਤੇ ਵਿਕ ਰਿਹਾ ਅਤੇ ਨੌਜਵਾਨ ਵੱਲੋ ਇਸ ਨੂੰ ਵਰਤਿਆ ਜਾ ਰਿਹਾ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਗਲਤ ਰਾਹੇ ਪੈ ਰਹੀ ਹੈ ਕਿਉ ਕਿ ਨਸ਼ੇ ਦੀ ਲਤ ਮੌਤ ਨੂੰ ਖੱਤ ਸਹੀ ਗੱਲ ਢੁੱਕ ਰਹੀ ਹੈ ਕਿਉ ਕਿ ਕਸਬੇ ‘ਚ ਅਨੇਕਾਂ ਨੌਜਵਾਨਾਂ ਨੂੰ ਚੰਦਰਾ ਨਸ਼ਾ ਰੂਪੀ ਦੈਤ ਨਿਗਲ ਚੁੱਕਿਆ ਹੈ ਅਤੇ ਨਿਗਲ ਰਿਹਾ ਹੈ ਇੱਥੋ ਤੱਕ ਕਿ 15 ਸਾਲ ਦੇ ਬੱਚੇ ਵੀ ਇਸ ਨਸੇ ਰੂਪੀ ਦੈਤ ਦੇ ਸਿਕਾਰ ਹੋ ਰਹੇ ਹਨ ਜਿਸ ਨਾਲ ਦੁੱਲਟ ਪੱਤੀ ਦੇ ਵਸਨੀਕ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ

ਉਨ੍ਹਾਂ ਵੱਲੋਂ ਸਵੇਰੇ ਦੁੱਲਟ ਪੱਤੀ ਦੀ ਧਰਮਸਾਲਾ ‘ਚ ਅਨਾਊਂਸਮੈਂਟ ਕਰ ਕੇ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਕੋਈ ਨਸ਼ੀਲੀਆਂ ਗੋਲੀਆਂ ਜਾਂ ਚਿੱਟਾ ਧਰਮਸ਼ਾਲਾ ‘ਚ ਵੇਚਦਾ ਦੇਖ ਲਿਆ ਤਾਂ ਉਸ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਹੋਵੇਗੇ ਉਨ੍ਹਾਂ ਇਹ ਵੀ ਦੱਸੀਆਂ ਕਿ ਪਿਛਲੀ ਦਿਨੀ ਦਿਨ ਦਿਹਾੜੇ ਕੁਝ ਅਣਪਛਾਤੇ ਨੌਜਵਾਨ ਧਰਮਸ਼ਾਲਾ ‘ਚ ਚਿੱਟਾ ਵੇਚਦੇ ਅੱਖੀਂ ਦੇਖੇ ਗਏ ਹਨ ਅਤੇ ਦੇਖਿਆ ਜਾਵੇ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਹੀ ਹੋ ਰਿਹਾ ਅਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਉਨ੍ਹਾਂ ਨੂੰ ਇਸ ਨਸ਼ਾ ਤਸਕਰਾਂ ਖਿਲਾਫ਼ ਛਾਪੇਮਾਰੀ ਕਰਨੀ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਇਸ ਨਸ਼ੇ ਰੂਪੀ ਦੈਂਤ ਤੋਂ ਬਚ ਸਕੇ

ਇਸ ਸਬੰਧੀ ਜਦੋਂ ਥਾਣਾ ਐਸਐਚਓ ਲੌਂਗੋਵਾਲ ਸਰਦਾਰ ਬਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਇਸ ਮਸਲੇ ਸਬੰਧੀ ਪੂਰੀ ਗਭੀਰਤਾ ਨਾਲ ਪੁਲਿਸ ਪ੍ਰਸ਼ਾਸਨ ਵੱਲੋ ਸਖਤੀ ਨਾਲ ਨਸ਼ੇ ਵੇਚਣ ਵਾਲੇ ਖਿਲਾਫ ਐਕਸਨ ਲਿਆ ਜਾਵੇ ਗਾ ਅਤੇ ਸਾਡੇ ਵੱਲੋਂ ਪਿੰਡ ਦੇ ਵਸਨੀਕਾਂ ਨੂੰ ਇਹ ਵੀ ਕਿਹਾ ਗਿਆ ਹੋਇਆ ਹੈ ਕਿ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਕੋਈ ਨਸ਼ਾ ਤਸਕਰਾ ਵੇਚਦਾ ਜਾ ਖਾਂਦਾ ਦੇਖਿਆ ਤਾ ਤੁਸੀਂ ਤੁਰੰਤ ਸਾਨੂੰ ਕਾਲ ਜਾ ਕੋਈ ਗੁਪਤ ਮੈਸਜ ਦਿਉ ਅਤੇ 24 ਘੰਟੇ ਇਸ ਨਸ਼ੇ ਦੇ ਖਿਲਾਫ ਤਿਆਰ ਅਤੇ ਉਨ੍ਹਾਂ ਖਿਲਾਫ ਸਖਤੀ ਨਾਲ ਪੇਸ ਆਵਾਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ