ਮੁੱਖ ਮੰਤਰੀ ਦੀ ਸਿਟ ’ਚ ਦਖਲਅੰਦਾਜ਼ੀ ਦੀ ਜਿੱਦ

ਮੁੱਖ ਮੰਤਰੀ ਦੀ ਸਿਟ ’ਚ ਦਖਲਅੰਦਾਜ਼ੀ ਦੀ ਜਿੱਦ

ਬੀਤੇ ਦਿਨੀ ਸੱਚ ਕਹੂੰ ਨੇ ਆਪਣੇ ਇੱਕ ਵਿਸ਼ੇਸ਼ ਕਾਲਮ ’ਚ ‘ਮੁੱਖ ਮੰਤਰੀ ਸਾਹਿਬ ਜਾਂਚ ਨੂੰ ਜਾਂਚ ਹੀ ਰਹਿਣ ਦਿਓ’ ਦੇ ਸਿਰਲੇਖ ਹੇਠ ਲਿਖਿਆ ਸੀ ਕਿ ਪੰਜਾਬ ਸਰਕਾਰ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿਟ ਦੇ ਕੰਮ ’ਚ ਦਖਲਅੰਦਾਜ਼ੀ ਨਾ ਕਰੇ ਅਸਲ ’ਚ ਮੁੱਖ ਮੰਤਰੀ ਰੋਜਾਨਾ ਹੀ ਮੀਡੀਆ ’ਚ ਇਹ ਬਿਆਨ ਦੇ ਰਹੇ ਸਨ ਕਿ ਸਿਟ ਡੇਰੇ ਮੁਖੀ ਖਿਲਾਫ ਸੁਨਾਰੀਆ ਪਹੁੰਚ ਗਈ ਹੈ।

ਮੁੱਖ ਮੰਤਰੀ ਤੇ ਉਹਨਾ ਦੀ ਸਰਕਾਰ ਦਾ ਇੱਕੋ-ਇੱਕ ਮਕਸਦ ਡੇਰੇ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬੇਅਦਬੀ ਮਾਮਲੇ ’ਚ ਬੇਵਜਾ ਫਸਾ ਕੇ ਵਿਧਾਨ ਸਭਾ ਚੋਣਾਂ ’ਚ ਲਾਹਾ ਲੈਣਾ ਹੈ ਮੁੱਖ ਮੰਤਰੀ ਵੱਲੋਂ ਸਿਟ ਦੀ ਜਾਂਚ ’ਚ ਦਖਲਅੰਦਾਜੀ ਹੁਣ ਤਾਂ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਗਈ ਹੈ 16 ਦਸੰਬਰ 2021 ਨੂੰ ਇੱਕ ਹਿੰਦੀ ਅਖਬਾਰ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਇੰਟਰਵਿਊ ਛਪਦੀ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਹੁਣ ਅਸੀਂ (ਪੰਜਾਬ ਸਰਕਾਰ) ਡੇਰਾ ਮੁਖੀ ਦੀ ਕਸਟਡੀ ਦੀ ਮੰਗ ਕਰਾਂਗੇ।

ਮੁੱਖ ਮੰਤਰੀ ਦੀ ਇੰਟਰਵਿਊ ਤੋਂ ਪਹਿਲਾਂ ਸਿਟ ਦੇ ਚੇਅਰਮੈਨ ਵੱਲੋਂ ਕਿਤੇ ਵੀ ਇਹ ਨਹੀਂ ਕਿਹਾ ਗਿਆ ਸੀ ਕਿ ਉਹ ਕਸਟੋਡੀਅਲ ਪੁੱਛਗਿੱਛ ਦੀ ਮੰਗ ਕਰਨਗੇ 16 ਦਸੰਬਰ ਨੂੰ ਅਖਬਾਰ ’ਚ ਇੰਟਰਵਿਊ ਛਾਪਦੀ ਹੈ ਤੇ 17 ਦਸੰਬਰ ਨੂੰ ਸਿਟ ਹਾਈਕੋਰਟ ’ਚ ਕਸਟੋਡੀਅਲ ਹਿਰਾਸਤ ਦੀ ਮੰਗ ਕਰ ਲੈਂਦੀ ਹੈ ਯਾਨੀ ਮੁੱਖ ਮੰਤਰੀ ਦੇ ਬੋਲੇ ਗਏ ਸ਼ਬਦ ਅਗਲੇ ਦਿਨ ਹੀ ਲਾਗੂ ਹੋ ਗਏ, ਜਦੋ ਕਿ ਹਾਈਕੋਰਟ ਦੇ ਸਾਫ ਅਦੇਸ਼ ਹਨ ਕਿ ਸਿਟ ਸਰਕਾਰ ਦੇ ਪ੍ਰਭਾਵ ਥੱਲੇ ਨਹੀਂ ਰਹੇਗੀ ਸਗੋਂ ਅਜਾਦ ਹੋ ਕੇ ਕੰਮ ਕਰੇਗੀ।

ਇੱਥੇ ਸਾਫ ਹੈਕਿ ਸਿਟ ਮੁੱਖ ਮੰਤਰੀ ਦੇ ਕਹੇ ਅਨੁਸਾਰ ਚੱਲ ਰਹੀ ਹੈ ਕਾਨੂੰਨ ਦੇ ਰਾਜ ਦੀ ਸਥਾਪਨਾ ਦੀ ਦੁਹਾਈ ਦੇਣ ਵਾਲੇ ਮੁੱਖ ਮੰਤਰੀ ਚਰਨਜੀਤ ਚੰਨੀ ਖੁਦ ਹੀ ਕਾਨੂੰਨ ਤੇ ਨਿਆਂਪਾਲਿਕਾ ਦੇ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਸੱਤਾ ਦਾ ਇਹ ਹੰਕਾਰ ਸਿਟ ਨੂੰ ਤਾਂ ਆਪਣੀ ਮਰਜ਼ੀ ਅਨੁਸਾਰ ਚਲਾ ਸਕਦਾ ਹੈ ਪਰ ਅਜਿਹਾ ਕਰਕੇ ਲੋਕਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ। ਬੜੀ ਹੈਰਾਨੀ ਹੈ ਕਿ ਕਾਂਗਰਸ ਨੂੰ ਛੱਡ ਕੇ ਪੰਜਾਬ ਦੀ ਹਰ ਵੱਡੀ ਪਾਰਟੀ ਇਹ ਮੰਗ ਕਰਦੀ ਹੈ ਕਿ ਬੇਅਦਬੀ ਦੇ ਅਸਲ ਦੋਸ਼ੀ ਲੱਭੇ ਜਾਣ ਤੇ ਉਹਨਾਂ ਨੂੰ ਸਜ਼ਾ ਦਿਵਾਈ ਜਾਵੇ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੀ ਪੁਲਿਸ ਹੀ ਇਹੀ ਚਾਹੁੰਦੀ ਹੈ ਕਿ ਬੇਅਦਬੀ ਦੇ ਦੋਸ਼ ਸਿਰਫ ਤੇ ਸਿਰਫ ਡੇਰਾ ਸੱਚਾ ਸੌਦਾ ਦੇ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ’ਤੇ ਮੜੇ ਜਾਣ। ਜੇਕਰ ਇਹੀ ਗੱਲ ਹੈ ਤੇ ਇਹੀ ਨਿਸ਼ਾਨਾ ਹੈ ਫਿਰ ਤਾਂ ਜਾਂਚ ਦੀ ਡਰਾਮੇਬਾਜ਼ੀ ਤੇ ਖੇਖਣ ਕਰਨ ਦੀ ਕੀ ਲੋੜ ਹੈ।

ਹੈਰਾਨੀ ਤਾਂ ਇਸ ਗੱਲ ਦੀ ਚੰਦ ਲੋਕਾਂ ਨੂੰ ਛੱਡ ਕੇ ਸਮੁੱਚਾ ਸਿੱਖ ਜਗਤ ਬੇਅਦਬੀ ਮਾਮਲਾ ਹੱਲ ਹੋਣ ਦੀ ਆਸ ਕਰਦਾ ਹੈ, ਹਰ ਕੋਈ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ ਨਾ ਕਿ ਡੇਰੇ ਨੂੰ ਫਸਾਉਣ ਦੀ ਹੈ। ਹਰ ਕੋਈ ਜਾਣਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਿੱਖ ਧਰਮ ’ਚ ਵਿਸ਼ਵਾਸ ਰੱਖਦੇ ਹਨ ਤੇ ਆਪਣੇ ਵਿਆਹ-ਸ਼ਾਦੀਆਂ ਸਮੇਤ ਦੁੱਖ-ਸੁੱਖ ਦੇ ਹਰ ਕਾਰਜ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਪੂਰੇ ਕਰਦੇ ਹਨ। ਇੱਥੋਂ ਤੱਕ ਵਿਦੇਸ਼ਾਂ ’ਚ ਬੈਠੇ ਕਈ ਸਿੱਖ ਆਗੂ ਵੀ ਮੀਡੀਆ ’ਚ ਆਪਣੀ ਰਾਏ ਦਿੰਦੇ ਹੋਏ ਕਹਿੰਦੇ ਹਨ, ‘‘ਅਸੀਂ ਨਹੀਂ ਮੰਨਦੇ ਕਿ ਬੇਅਦਬੀ ਸਿੱਖਾ ਨੇ ਕੀਤੀ ਹੈ ਤੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਹ ਡੇਰਾ ਸੱਚਾ ਸੌਦਾ ਨੇ ਕੀਤੀ ਹੈ’’ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ ਪੰਜਾਬ ’ਚ ਕਿਸੇ ਵੀ ਧਰਮ, ਜਾਤ ਦਾ ਵਿਅਕਤੀ ਹੋਵੇ, ਭਾਵੇ ਉਹ ਕਿਸੇ ਵੀ ਮਤ ਨੂੰ ਮੰਨਦਾ ਹੋਵੇ ਉਹ ਪਵਿੱਤਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨਾਲ ਜ਼ਰੂਰ ਜੁੜਿਆ ਹੋਇਆ ਹੈ ਜਿਵੇ ਕਿ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਲਿਖਦੇ ਹਨ: ਪੰਜਾਬ ਜੀਂਦਾ ਗੁਰਾਂ ਦੇ ਨਾਂਅ ’ਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ