Breaking News

ਪਰਥ ਦੀ ‘ਅਰਥ’ ‘ਤੇ ਭਾਰਤ ਮੁਸ਼ਕਲ ‘ਚ

287 ਦਾ ਪਿੱਛਾ ਕਰਦਿਆਂ 112 ਦੌੜਾਂ ਤੱਕ 5 ਵਿਕਟਾਂ ਗੁਆਈਆਂਟ ਔਖੀ ਪਿੱਚ ‘ਤੇ ਪੰਜਵੇਂ ਦਿਨ ਭਾਰਤ ਨੂੰ 175 ਦੌੜਾਂ ਦੀ ਜਰੂਰਤ

 
ਏਜੰਸੀ, 
ਪਰਥ, 17 ਦਸੰਬਰ 
ਰੋਮਾਂਚ ਅਤੇ ਸਲੇਜ਼ਿੰਗ ਨਾਲ ਭਰਪੂਰ ਦੂਸਰੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੇਜ਼ਬਾਨ ਆਸਟਰੇਲੀਆ ਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਪਰ ਦਿਨ ਦੀ ਸਮਾਪਤੀ ਤੱਕ ਭਾਰਤੀ ਟੀਮ ਨੇ ਦੂਸਰੀ ਪਾਰੀ ‘ਚ 112 ਦੌੜਾਂ ਜੋੜ ਕੇ ਆਪਣੀਆਂ ਪੰਜ ਵਿਕਟਾਂ ਗੁਆ ਦਿੱਤੀਆਂ ਜਿਸ ਨਾਲ ਉਹ ਮੁਸ਼ਕਲ ਹਾਲਤ ‘ਚ ਦਿਸ ਰਹੀ ਹੈ ਭਾਰਤ ਨੂੰ ਪੰਜਵੇਂ ਅਤੇ ਆਖ਼ਰੀ ਦਿਨ 175 ਦੌੜਾਂ ਦੀ ਹੋਰ ਜਰੂਰਤ ਹੈ ਜਦੋਂਕਿ ਉਸ ਦੀਆਂ ਸਿਰਫ਼ 5 ਵਿਕਟਾਂ ਬਾਕੀ ਹਨ

 

 ਸ਼ਮੀ  ਦਾ ਟੈਸਟ ਪਾਰੀ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ

ਇਸ ਤੋਂ ਪਹਿਲਾਂ ਸਵੇਰੇ ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆ ਦੀ ਦੂਸਰੀ ਪਾਰੀ 243 ਦੌੜਾਂ ‘ਤੇ ਸਮੇਟ ਦਿੱਤੀ ਪਰ ਪਹਿਲੀ ਪਾਰੀ ਦੇ ਵਾਧੇ ਦੇ ਆਧਾਰ ‘ਤੇ ਉਸਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਪਾਰੀ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 56 ਦੌੜਾਂ ‘ਤੇ 6 ਵਿਕਟਾਂ ਕੱਢੀਆਂ

 
ਦੂਸਰੀ ਪਾਰੀ ‘ਚ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸਨੇ ਓਪਨਰ ਲੋਕੇਸ਼ ਰਾਹੁਲ ਦੀ ਵਿਕਟ ਪਹਿਲੇ ਹੀ ਓਵਰ ਦੀ ਚੌਥੀ ਗੇਂਦ ‘ਤੇ ਗੁਆ ਦਿੱਤੀ ਰਾਹੁਲ ਦੇ ਸਸਤੇ ‘ਚ ਆਊਟ ਹੋਣ ਬਾਅਦ ਪੁਜਾਰਾ ਵੀ ਪਹਿਲੀ ਪਾਰੀ ਵਾਂਗ ਸਸਤੇ ‘ਚ ਆਊਟ ਹੋਏ ਜਦੋਂਕਿ ਵਿਰਾਟ ਨੇ ਵੀ ਅਹਿਮ ਮੌਕੇ ‘ਤੇ ਨਿਰਾਸ਼ ਕੀਤਾ ਅਤੇ ਤੀਸਰੇ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ ਇਸ ਤੋਂ ਬਾਅਦ ਮੁਰਲੀ ਦਾ ਠਰੰਮਾ ਵੀ ਜਵਾਬ ਦੇ ਗਿਆ ਅਤੇ ਉਸਨੂੰ ਲਿਓਨ ਨੇ ਬੋਲਡ ਕਰ ਦਿੱਤਾ

 

ਮੱਧਕ੍ਰਮ ‘ਚ ਰਹਾਣੇ ਨੇ ਹਨੁਮਾ ਵਿਹਾਰੀ ਨਾਲ 43 ਦੌੜਾਂ ਦੀ ਭਾਈਵਾਲੀ ਕੀਤੀ ਪਰ ਉਹ ਵੱਡੀ ਭਾਈਵਾਲੀ ਕਰਦੇ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਹੇਜ਼ਲਵੁਡ ਨੇ ਉਸਨੂੰ ਹੈਡ ਹੱਥੋਂ ਕੈਚ ਕਰਾ ਕੇ ਭਾਰਤ ਦਾ ਪੰਜਵਾਂ ਅਤੇ ਦਿਨ ਦਾ ਆਖ਼ਰੀ ਵਿਕਟ ਕੱਢ ਕੇ ਮਹਿਮਾਨ ਟੀਮ ਨੂੰ ਮੁਸ਼ਕਲ ‘ਚ ਪਾ ਦਿੱਤਾ ਹਨੁਮਾ 24 ਦੌੜਾਂ ‘ਤੇ ਨਾਬਾਦ ਰਹੇ ਅਤੇ ਪੰਜਵੇਂ ਦਿਨ ਉਹਨਾਂ ‘ਤੇ ਹੀ ਦੌੜਾਂ ਬਣਾਉਣ ਦੀ ਵੱਡੀ ਜਿੰਮ੍ਹੇਦਾਰੀ ਹੋਵੇਗੀ

ਆਸਟਰੇਲੀਆ ਦੀ ਦੂਸਰੀ ਪਾਰੀ 243 ‘ਤੇ ਸਮੇਟੀ

ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ‘ਚ ਭਾਰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ਨੂੰ ਸਵੇਰੇ 243 ‘ਤੇ ਸਮੇਟ ਦਿੱਤਾ  ਪਹਿਲੀ ਪਾਰੀ ‘ਚ 43 ਦੌੜਾਂ ਨਾਲ ਪੱਛੜਨ ਵਾਲੀ ਭਾਰਤੀ ਟੀਮ ਵਿਰੁੱਧ ਦੂਸਰੀ ਪਾਰੀ ‘ਚ ਆਸਟਰੇਲੀਆ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 51 ਦੌੜਾਂ ਦੇ ਫ਼ਰਕ ‘ਤੇ ਗੁਆਈਆਂ, ਹਾਲਾਂਕਿ ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਨੇ ਫਾਈਨਲ ਵਿਕਟ ਲਈ 36 ਦੌੜਾਂ ਦੀ ਕੀਮਤੀ ਭਾਈਵਾਲੀ ਨਾਲ ਟੀਮ ਨੂੰ ਬਿਹਤਰ ਸਕੋਰ ਦੇਣ ‘ਚ ਮੱਦਦ ਕੀਤੀ ਆਸਟਰੇਲੀਆਈ ਟੀਮ ਨੇ ਦੂਸਰੀ ਪਾਰੀ ‘ਚ ਆਪਣੀ 233 ਦੌੜਾਂ ਦੇ ਵਾਧੇ ‘ਚ ਥੋੜਾ ਇਜ਼ਾਫ਼ਾ ਕੀਤਾ ਪਰ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਸਾਹਮਣੇ ਉਸਦੇ ਬੱਲੇਬਾਜ਼ਾਂ ਨੇ 1.93 ਦੌੜ ਪ੍ਰਤੀ ਓਵਰ ਨਾਲ ਸਿਰਫ਼ 58 ਦੌੜਾਂ ਹੀ ਹੋਰ ਜੋੜੀਆਂ ਖਵਾਜ਼ਾ ਨੇ ਆਪਣੀ ਧੀਮੀ ਪਾਰੀ ‘ਚ ਵਿਕਟ ਬਚਾਉਂਦੇ ਹੋਏ ਆਪਣੇ 14ਵੇਂ ਅਰਧ ਸੈਂਕੜੇ ਤੱਕ ਪਹੁੰਚਣ ਲਈ 155 ਗੇਂਦਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top