ਪੈਟਰੋਲ ਤੇ ਡੀਜ਼ਲ ਲਗਾਤਾਰ ਦੂਜੇ ਦਿਨ ਮਹਿੰਗਾ

0
209

ਨਵੀਂ ਦਿੱਲੀ, ਏਜੰਸੀ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵਾਧਾ ਕੀਤਾ ਗਿਆ ਹੈ। ਦੋ ਮਹੀਨਿਆਂ ਤੋਂ ਵੱਧ ਦੇ ਅੰਤਰਾਲ ਤੋਂ ਬਾਅਦ, ਮੰਗਲਵਾਰ ਨੂੰ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਦੇਸ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸਟਰੀ ਰਾਜਧਾਨੀ ਦਿੱਲੀ ’ਚ ਪੈਟਰੋਲ ਅੱਜ 19 ਪੈਸੇ ਵਧ ਕੇ 90.74 ਰੁਪਏ ਪ੍ਰਤੀ ਲੀਟਰ ਹੋ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਸ ਦੀ ਕੀਮਤ ’ਚ 15 ਪੈਸੇ ਦਾ ਵਾਧਾ ਕੀਤਾ ਗਿਆ ਸੀ। ਡੀਜਲ ਦੀ ਕੀਮਤ ਅੱਜ 21 ਪੈਸੇ ਚੜ੍ਹ ਕੇ 81.12 ਰੁਪਏ ਪ੍ਰਤੀ ਲੀਟਰ ਹੋ ਗਈ। ਕੱਲ੍ਹ ਇਸ ਦੀ ਕੀਮਤ ਵਿਚ 18 ਪੈਸੇ ਦਾ ਵਾਧਾ ਹੋਇਆ ਸੀ।

ਪੈਟਰੋਲ ਮੁੰਬਈ ਵਿਚ 17 ਪੈਸੇ, ਚੇਨੱਈ ਵਿਚ 15 ਪੈਸੇ ਅਤੇ ਕੋਲਕਾਤਾ ’ਚ 16 ਪੈਸੇ ਕ੍ਰਮਵਾਰ 97.12, 92.70 ਤੇ 90.92 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ। ਡੀਜਲ ਮੁੰਬਈ ’ਚ 21 ਪੈਸੇ, ਚੇਨਈ ’ਚ 19 ਪੈਸੇ ਤੇ ਕੋਲਕਾਤਾ ’ਚ 20 ਪੈਸੇ ਮਹਿੰਗਾ ਹੋਇਆ। ਮੁੰਬਈ ’ਚ ਇਸ ਦੀ ਕੀਮਤ 88.19 ਰੁਪਏ, ਚੇਨੱਈ ’ਚ 86.09 ਰੁਪਏ ਅਤੇ ਚੇਨੱਈ ’ਚ 83.98 ਰੁਪਏ ਪ੍ਰਤੀ ਲੀਟਰ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਰੋਜ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ਤੇ, ਹਰ ਰੋਜ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਦੇਸ ਦੇ ਚਾਰ ਮਹਾਂਨਗਰਾਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੇਠਾਂ ਅਨੁਸਾਰ ਸਨ: –

ਸਿਟੀ         ਪੈਟਰੋਲ        ਡੀਜਲ

ਦਿੱਲੀ           90.74         81.12
ਮੁੰਬਈ           97.12         88.19
ਚੇਨੱਈ          92.70          86.09
ਕੋਲਕਾਤਾ      90.92           83.98

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।