ਦਿੱਲੀ ‘ਚ ਪੈਟਰੋਲ 73 ਰੁਪਏ ‘ਤੇ, ਮੁੰਬਈ ‘ਚ 80 ਤੋਂ ਪਾਰ

0

ਦਿੱਲੀ ‘ਚ ਪੈਟਰੋਲ 73 ਰੁਪਏ ‘ਤੇ, ਮੁੰਬਈ ‘ਚ 80 ਤੋਂ ਪਾਰ

ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ‘ਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 73 ਰੁਪਏ ਪ੍ਰਤੀ ਲੀਟਰ ਅਤੇ ਵਪਾਰਕ ਸ਼ਹਿਰ ਮੁੰਬਈ ਵਿੱਚ 80 ਰੁਪਏ ਪ੍ਰਤੀ ਲੀਟਰ ਨੂੰ ਛੂਹ ਗਈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ ਤੀਜੇ ਦਿਨ ਵੱਡਾ ਵਾਧਾ ਦਰਜ ਕੀਤਾ ਗਿਆ। ਇਨ੍ਹਾਂ ਤਿੰਨ ਦਿਨਾਂ ਵਿਚ ਦੋਵੇਂ ਜੀਵਸ਼ ਪਦਾਰਥਾਂ ਦਾ ਢਾਈ ਫੀਸਦੀ ਮਹਿੰਗਾ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਅੱਜ 54 ਪੈਸੇ ਚੜ੍ਹ ਕੇ 73 ਰੁਪਏ ਪ੍ਰਤੀ ਲੀਟਰ ਹੋ ਗਿਆ।

Petrol, Diesel, Prices Continue, Rise

ਤਿੰਨ ਦਿਨਾਂ ਵਿਚ ਇਹ 1.74 ਰੁਪਏ ਯਾਨੀ 2.44 ਫੀਸਦੀ ਮਹਿੰਗਾ ਹੋ ਗਿਆ ਹੈ। ਮੁੰਬਈ ‘ਚ ਇਸ ਦੀ ਕੀਮਤ 52 ਪੈਸੇ ਵਧ ਕੇ 80.01 ਰੁਪਏ, ਚੇਨਈ ‘ਚ 48 ਪੈਸੇ ਵਧ ਕੇ 77.08 ਰੁਪਏ ਅਤੇ ਕੋਲਕਾਤਾ ‘ਚ 52 ਪੈਸੇ ਵਧ ਕੇ 74.98 ਰੁਪਏ ‘ਤੇ ਬੰਦ ਹੋਇਆ। ਡੀਜ਼ਲ 58 ਪੈਸੇ ਪ੍ਰਤੀ ਲੀਟਰ ‘ਤੇ 71.17 ਰੁਪਏ ‘ਤੇ ਵਿਕਿਆ। ਇਸ ਦੀ ਕੀਮਤ ਤਿੰਨ ਦਿਨਾਂ ਵਿਚ 1.78 ਰੁਪਏ ਯਾਨੀ 2.57 ਫੀਸਦੀ ਵਧੀ ਹੈ। ਕੋਲਕਾਤਾ ਵਿਚ ਇਸ ਦੀ ਕੀਮਤ 62 ਪੈਸੇ ਚੜ੍ਹ ਕੇ 67.33 ਰੁਪਏ, ਮੁੰਬਈ ਵਿਚ 55 ਪੈਸੇ ਵਧ ਕੇ 69.92 ਰੁਪਏ ਅਤੇ ਚੇਨਈ ਵਿਚ 49 ਪੈਸੇ ਵਧ ਕੇ 69.74 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।