Breaking News

ਨਵੰਬਰ ‘ਚ ਪੈਟਰੋਲ ਤੇ ਡੀਜ਼ਲ ਪੰਜ ਰੁਪਏ ਘਟੇ

Petrol, Diesel, Are, Priced, Around, Rs, 5 Per, Liter, November

ਲਗਾਤਾਰ ਪੰਜਵੇਂ ਦਿਨ ਘਟੀਆਂ ਕੀਮਤਾਂ

ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਭਾਰਤੀ ਬਜ਼ਾਰ ‘ਚ  Petrol Diesel ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਘਟੀਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਦੋਵਾਂ ਈਂਧਣਾਂ ਦੀਆਂ ਕੀਮਤਾਂ ‘ਚ ਲੜੀਵਾਰ 35 ਤੋਂ ਲੈ ਕੇ 43 ਪੈਸੇ ਪ੍ਰਤੀ ਲੀਟਰ ਦੀ ਕਮੀ ਦਰਜ ਕੀਤੀ ਗਈ। ਨਵੰਬਰ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਪੰਜ ਰੁਪਏ ਤੋਂ ਜ਼ਿਆਦਾ ਅਤੇ ਡੀਜ਼ਲ ਲਗਭਗ ਪੰਜ ਰੁਪਏ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ। ਰਾਜਧਾਨੀ ਦਿੱਲੀ ‘ਚ ਪੈਟਰੋਲ 35 ਪੈਸੇ ਸਸਤਾ ਹੋ ਕ 74. 49 ਰੁਪਏ ਪ੍ਰਤੀ ਲੀਟਰ ਰਹਿ ਗਿਆ। ਡੀਜ਼ਲ ਵੀ 69.70 ਰੁਪਏ ਪ੍ਰਤੀ ਲੀਟਰ ਰਿਹਾ। ਵਪਾਰ ਨਗਰੀ ਮੁੰਬਈ ‘ਚ ਦੋਵਾਂ ਈਂਧਣਾਂ ਦੀਆਂ ਕੀਮਤਾਂ ਲੜੀਵਾਰ 80. 03 ਅਤੇ 72. 56 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨੱਈ ‘ਚ 77. 32 ਅਤੇ 73.20 ਰੁਪਏ, ਕੋਲਕਾਤਾ ‘ਚ 76.47 ਅਤੇ 71. 47 ਰੁਪਏ ਪ੍ਰਤੀ ਲੀਟਰ ਰਹੀਆਂ। ਨੋਇਡਾ ‘ਚ 73.45 ਅਤੇ 67.93 ਰੁਪਏ ਪ੍ਰਤੀ ਲੀਟਰ ਰਹੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top