ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਲਗਾਤਾਰ 11ਵੇਂ ਦਿਨ ਗਿਰਾਵਟ

0
Diesel

ਏਜੰਸੀ, ਨਵੀਂ ਦਿੱਲੀ

ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਭਾਰਤੀ ਬਜ਼ਾਰ ‘ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਲਗਾਤਾਰ 11ਵੇਂ ਦਿਨ ਕਮੀ ਆਈ। ਰਾਸ਼ਟਰੀ ਰਾਜਧਾਨੀ ‘ਚ ਅੱਜ ਪੈਟਰੋਲ 16 ਪੈਸੇ ਤੇ ਡੀਜਲ 12 ਪੈਸੇ ਸਸਤਾ ਹੋਇਆ। ਦਿੱਲੀ ‘ਚ ਨਵੰਬਰ ਮਹੀਨੇ ਦੌਰਾਨ ਪੈਟਰੋਲ ਦੀਆਂ ਕੀਮਤਾਂ 1.82 ਰੁਪਏ ਘੱਟ ਕੇ 77.73 ਰੁਪਏ ਤੇ ਡੀਜਲ 1.32 ਰੁਪਏ ਘਟਣ ਨਾਲ 72.46 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 83.24 ਰੁਪਏ ਤੇ ਡੀਜਲ ਦੀ ਕੀਮਤ 75.92 ਰੁਪਏ ਪ੍ਰਤੀ ਲੀਟਰ ਰਹੀ।

ਜ਼ਿਕਰਯੋਗ ਹੈ ਕਿ ਪੈਟਰੋਲ ਦੀ ਕੀਮਤ ਚਾਰ ਅਕਤੂਬਰ ਨੂੰ ਦਿੱਲੀ ‘ਚ 84 ਰੁਪਏ ਅਤੇ ਡੀਜਲ ਦੀ ਕੀਮਤ 75.45 ਰੁਪਏ ਪ੍ਰਤੀ ਲੀਟਰ ਸਭ ਤੋਂ ਵੱਧ ਪੱਧਰ ‘ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਦੋਵਾਂ ਫਿਊਲਜ਼ ‘ਤੇ ਉਤਪਾਦ ਸ਼ੁਲਕ ‘ਚ 1.50 ਰੁਪਏ ਦੀ ਕਟੌਤੀ ਕੀਤੀ ਸੀ। ਨਾਲ ਤੇਲ ਕੰਪਨੀਆਂ ਨੇ ਇੱਕ ਰੁਪਿਆ ਪ੍ਰਤੀ ਲੀਟਰ ਕੀਮਤ ਘੱਟ ਕੀਤੀ ਸੀ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ  (ਭਾਜਪਾ) ਨਿਯਮਤ ਸੂਬਿਆਂ ਨੇ ਵੀ ਢਾਈ ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਸੀ। ਦਿੱਲੀ ‘ਚ ਦੋਵਾਂ ਫਿਊਲਜ਼ ‘ਤੇ ਕੀਮਤ ਸੁਧਾਰ ਕੇ (ਵੈਟ) ਦੀ ਦਰ ਜ਼ਿਆਦਾ ਹੋਣ ਕਾਰਨ ਇੱਥੇ ਗੁਆਂਢੀ ਸੂਬਿਆਂ ਦੀ ਤੁਲਣਾ ‘ਚ ਕੀਮਤ ਜ਼ਿਆਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।