ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

0
Petrol Pump, Strike, National Capital, Begins

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

  • ਦਿੱਲੀ ‘ਚ ਅੱਜ ਪੈਟਰੋਲ ‘ਚ 5 ਪੈਸੇ ਤੇ ਡੀਜ਼ਲ ‘ਚ 13 ਪੈਸੇ ਦਾ ਕੀਤਾ ਵਾਧਾ

ਨਵੀਂ ਦਿੱਲੀ। ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ਵਧਣ ਦਾ ਸਿਲਸਿਲਾ ਇੱਕ ਦਿਨ ਦੇ ਬਰੇਕ ਤੋਂ ਬਾਅਦ ਸੋਮਵਾਰ ਨੂੰ ਫਿਰ ਸ਼ੁਰੂ ਹੋ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 5 ਪੈਸੇ ਵਧਾ ਕੇ 80.43 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਜੋ ਕਿ 27 ਅਕਤੂਬਰ 2018 ਤੋਂ ਬਾਅਦ ਦਾ ਉੱਚ ਪੱਧਰ ਹੈ।

Price, Petrol, Diesel

ਡੀਜ਼ਲ ਦੀ ਕੀਮਤ ਵੀ 13 ਪੈਸੇ ਵਧਾ ਕੇ 80.53 ਰੁਪਏ ਪ੍ਰਤੀ ਲੀਟਰ ਦੇ ਨਵੇਂ ਰਿਕਾਰਡ ਪੱਧਰ ‘ਤੇ ਰਹੀ। ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦਾ ਮੌਜ਼ੂਦਾ ਕ੍ਰਮ 7 ਜੂਨ ਤੋਂ ਸ਼ੁਰੂ ਹੋਇਆ। ਇਸ ਦੌਰਾਨ ਦਿੱਲੀ ‘ਚ ਪੈਟਰੋਲ ਹੁਣ ਤੱਕ 9.17 ਰੁਪਏ ਭਾਵ 12.87 ਫੀਸਦੀ ਤੇ ਡੀਜ਼ਲ 11.14 ਰੁਪਏ ਭਾਵ 16.05 ਫੀਸਦੀ ਮਹਿੰਗਾ ਹੋਇਆ ਹੈ।

ਕੋਲੋਕਾਤਾ ਤੇ ਮੁੰਬਈ ‘ਚ ਪੈਟਰੋਲ ਦੀ ਕੀਮਤ ਪੰਜ-ਪੰਜ ਪੈਸੇ ਵਧ ਕੇ ਕ੍ਰਮਵਾਰ 82.10 ਰੁਪਏ ਤੇ 87.19 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਚੇੱਨਈ ‘ਚ ਇਹ ਚਾਰ ਪੈਸੇ ਮਹਿੰਗਾ ਹੋ ਕੇ 83.63 ਰੁਪਏ ਪ੍ਰਤੀ ਲੀਟਰ ‘ਤੇ ਰਹੀ।

  • ਡੀਜ਼ਲ ਦੀ ਕੀਮਤ ਕੋਲਕਾਤਾ ਤੇ ਮੁੰਬਈ ‘ਚ 12-12 ਪੈਸੇ ਦੇ ਵਾਧੇ ਨਾਲ ਕ੍ਰਮਵਾਰ 75.64 ਰੁਪਏ ਤੇ 78.83 ਰੁਪਏ ਪ੍ਰਤੀ ਲੀਟਰ
  •  ਚੇੱਨਈ ‘ਚ ਡੀਜ਼ਲ 11 ਪੈਸੇ ਮਹਿੰਗਾ ਹੋ ਕੇ 77.72 ਰੁਪਏ ਪ੍ਰਤੀ ਲੀਟਰ ‘ਤੇ ਵਿਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ