ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

Petrol, Diesel, Prices, Rise, Again

ਦਿੱਲੀ ‘ਚ 81 ਰੁਪਏ ਪਹੁੰਚਿਆ ਪੈਟਰੋਲ

ਨਵੀਂ ਦਿੱਲੀ, ਏਜੰਸੀ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਇੱਕ ਦਿਨ ਦੀ ਸਥਿਤਰਤਾ ਤੋਂ ਬਾਅਦ ਦੋਵਾਂ ਈਂਧਨਾਂ ਦੀਆਂ ਕੀਮਤਾਂ ‘ਚ ਵੀਰਵਾਰ ਨੂੰ ਫਿਰ ਵਾਧਾ ਹੋਇਆ। ਦਿੱਲੀ ‘ਚ ਪੈਟਰੋਲ 81 ਰੁਪਏ ‘ਤੇ ਪਹੁੰਚ ਗਿਆ ਜਦੋਂਕਿ ਡੀਜ਼ਲ 73 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ। ਦੇਸ਼ ਦੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲੜੀਵਾਰ 13 ਅਤੇ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਰਾਜਧਾਨੀ ‘ਚ ਇੱਕ ਲੀਟਰ ਪੈਟਰੋਲ ਲਈ ਖਪਤਕਾਰ ਨੂੰ ਅੱਜ 81 ਰੁਪਏ ਅਤੇ ਡੀਜ਼ਲ ਲਈ 73.08 ਰੁਪਏ ਦੇਣੇ ਹੋਣਗੇ। ਵਾਪਰਕ ਨਗਰੀ ਮੁੰਬਈ ‘ਚ ਪੈਟਰੋਲ ਦੀ ਕੀਮਤ 88.39 ਰੁਪਏ ਅਤੇ ਡੀਜ਼ਲ ਦੀ ਕੀਮਤ 77.58 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।