ਪੰਜਾਬ

ਫੂਲਕਾ ਵੱਲੋਂ ਪਾਰਟੀ ਛੱਡਣ ਦੀ ਧਮਕੀ

Phoolka, Threatens, Leave, Party

ਕਿਹਾ, ਕਾਂਗਰਸ ਨਾਲ ਗੱਠਜੋੜ ਸਹਿਣ ਨਹੀਂ ਕਰਾਂਗਾ

ਸੱਚ ਕਹੂੰ ਨਿਊਜ਼

ਲੁਧਿਆਣਾ

ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਚਰਚਾ ਤੋਂ ਆਪ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਐਚਐਸ ਫੂਲਕਾ ਇੱਕ ਵਾਰ ਫਿਰ ਭਖ਼ ਗਏ ਹਨ ਉਨ੍ਹਾਂ ਐਲਾਨ ਕੀਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕਿਸੇ ਵੀ ਕਿਸਮ ਦਾ ਨਾਤਾ ਗੱਠਜੋੜ ਕੀਤਾ ਤਾਂ ਉਹ ‘ਆਪ’ ਛੱਡ ਦੇਣਗੇ ਉਨ੍ਹਾਂ ਕਾਂਗਰਸ ‘ਤੇ ਵਰ੍ਹਦਿਆਂ ਇਹ ਵੀ ਕਿਹਾ ਕਿ ਕਾਂਗਰਸ ਨਾਲ ਸਮਝੌਤਾ ਕਥਿਤ ਮੁਜ਼ਰਮਾਂ ਨੂੰ ਕਲੀਨ ਚਿੱਟ ਦੇਣ ਵਾਂਗ ਹੋਵੇਗਾ
ਫੂਲਕਾ ਨੇ ਕਿਹਾ ਕਿ ਜੇਕਰ ‘ਆਪ’ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਿਲ ਕੇ ਚੱਲਦੀ ਹੈ ਤਾਂ ਉਹ ਪਹਿਲੇ ਵਿਅਕਤੀ ਹੋਣਗੇ ਜੋ ਪਾਰਟੀ ਛੱਡਣਗੇ ਜ਼ਿਕਰਯੋਗ ਹੈ ਕਿ ਫੂਲਕਾ ਵਕੀਲ ਹਨ ਜੋ ਅਦਾਲਤ ਵਿੱਚ ਦਿੱਲੀ ‘ਚ 1984 ਦੇ ਦੰਗਾ ਪੀੜਤਾਂ ਦੇ ਹੱਕ ‘ਚ ਕੇਸ ਲੜਦੇ ਆ ਰਹੇ ਹਨ ਜ਼ਿਕਰਯੋਗ ਹੈ ਕਿ ਬੀਤੇ ਦਿਨ ਆਪ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰਨ ਲਈ ਤਿਆਰ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top