Breaking News

ਪਿਲਸਕੋਵਾ ਨੋ ਨੰਬਰ 1 ਹਾਲੇਪ ਨੂੰ ਕੀਤਾ ਉਲਟਫੇਰ ਦਾ ਸਿ਼ਕਾਰ

ਗੇੜ 32 ਦੇ ਮੈਚ ‘ਚ 31ਵਾਂ ਦਰਜਾ ਸਲੋਵਾਕੀਆ ਦੀ ਸਿਬੁਲਕੋਵਾ ਨੇ ਹਰਾ ਕੇ ਕੀਤਾ ਬਾਹਰ

 

27 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ‘ਚ ਵਿਸ਼ਵ ਦੀਆਂ ਅੱਵਲ 10 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ

 

ਚੌਥੇ ਨੰਬਰ ਦੀ ਗਾਰਸੀਆ ਵੀ ਹੋਈ ਉਲਟਫੇਰ ਦਾ ਸ਼ਿਕਾਰ

 
ਵੁਹਾਨ, 26 ਸਤੰਬਰ

 

ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਸ਼ੁਰੂਆਤੀ ਗੇੜ ‘ਚ ਹੋ ਰਹੇ ਉਲਟਫੇਰਾਂ ਦਰਮਿਆਨ ਹਾਰ ਕੇ ਬਾਹਰ ਹੋਣ ਵਾਲੀ ਅੱਵਲ ਦਰਜਾ ਖਿਡਾਰੀ ਬਣ ਗਈ ਹੈ

 
ਹਾਲੇਪ ਨੂੰ ਗੇੜ 32 ਦੇ ਮੈਚ ‘ਚ ਲਗਾਤਾਰ ਸੈੱਟਾਂ ‘ਚ 31ਵਾਂ ਦਰਜਾ ਪ੍ਰਾਪਤ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੇ 6-0, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਦੇਰ ਰਾਤ ਹੋਏ ਮੈਚ ‘ਚ ਰੋਮਾਨੀਆਈ ਖਿਡਾਰੀ ਪਹਿਲੇ ਸੈੱਟ ‘ਚ ਇੱਕ ਵੀ ਗੇਮ ਨਹੀਂ ਜਿੱਤ ਸਕੀ ਫਰੈਂਚ ਓਪਨ ਚੈਂਪੀਅਨ ਨੂੰ ਇਸ ਐਤਵਾਰ ਅਭਿਆਸ ਦੌਰਾਨ ਪਿੱਠ ‘ਚ ਸੱਟ ਲੱਗ ਗਈ ਸੀ ਅਤੇ ਪਹਿਲੇ ਮੈਚ ‘ਚ ਉਹ ਇਸ ਤੋਂ ਉੱਭਰ ਨਾ ਸਕੀ ਹਾਲੇਪ ਨੇ ਮੈਚ ਹਾਰਨ ਤੋਂ ਬਾਅਦ ਕਿਹਾ ਕਿ ਮੈਂ ਰਿਟਾਇਰ ਨਹੀਂ ਹੋਣਾ ਚਾਹੁੰਦੀ ਸੀ ਇਸ ਲਈ ਮੈਂ ਦਰਦ ਦੇ ਬਾਵਜ਼ੂਦ ਖੇਡ ਨੂੰ ਜਾਰੀ ਰੱਖਿਆ ਮੈਚ ਦੌਰਾਨ ਹਾਲੇਪ ਨੂੰ ਕਈ ਵਾਰ ਮੈਡੀਕਲ ਮੱਦਦ ਲੈਣੀ ਪਈ

 

ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰੀ ਕੈਰੋਲੀਨ ਗਾਰਸੀਆ ਨੂੰ ਵੀ ਕੁਆਲੀਫਾਇਰ ਕੈਟਰੀਨਾ ਨੇ 3-6, 7-6, 7-6 ਨਾਲ ਰੋਮਾਂਚਕ ਮੈਚ ‘ਚ ਹਰਾ ਕੇ ਗੇੜ 16 ‘ਚ ਪ੍ਰਵੇਸ਼ ਕਰ ਲਿਆ ਇਸ ਤੋਂ ਪਹਿਲਾਂ ਸਥਾਨਕ ਚੀਨੀ ਖਿਡਾਰੀ ਵਾਂਗ ਨੇ ਸੱਤਵਾਂ ਦਰਜਾ ਕੈਰੋਲਿਨਾ ਪਿਲਸਕੋਵਾ ਨੂੰ ਰੋਮਾਂਚਕ ਮੈਚ ‘ਚ ਉਲਟਫੇਰ ਦਾ ਸ਼ਿਕਾਰ ਬਣਾਇਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top