ਸਾਉਣੀ ਰੁੱਤ ਦੀ ਮੱਕੀ ਵਧੇਰੇ ਝਾੜ ਲਈ ਸੁਚੱਜੀ ਪੌਦ ਸੁਰੱਖਿਆ

0
Plant, Protection, Yields, Dry, Season

ਵਧੇਰੇ ਝਾੜ ਲਈ ਸੁਚੱਜੀ ਪੌਦ ਸੁਰੱਖਿਆ

ਸਾਉਣੀ ਦੀ ਰੁੱਤ ਵਿੱਚ ਬਾਰਿਸ਼ ਕਾਰਨ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸ਼ੁਰੂ ਵਿੱਚ ਮੱਕੀ ਦਾ ਵਾਧਾ ਘੱਟ ਹੋਣ ਕਾਰਨ ਜੇ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ।

ਮੱਕੀ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੀ ਹੈ ਪਰ ਮੱਕੀ ਦੀ ਫ਼ਸਲ ਦੀ ਕਾਸ਼ਤ ਨੂੰ ਲਾਹੇਵੰਦ ਬਣਾਉਣ ਵਿੱਚ ਉੱਨਤ ਕਿਸਮਾਂ ਤੇ ਉਤਪਾਦਨ ਤਕਨੀਕਾਂ ਦੇ ਨਾਲ ਕੀੜੇ-ਮਕੌੜਿਆਂ, ਨਦੀਨਾਂ ਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਵੀ ਜ਼ਰੂਰੀ ਹੈ ਇਨ੍ਹਾਂ ਦੀ ਰੋਕਥਾਮ ਲਈ ਮੁੱਢਲੀ ਜਾਣਕਾਰੀ ਇਸ ਤਰ੍ਹਾਂ ਹੈ:-

1. ਕੀੜੇ-ਮਕੌੜੇ:

ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਮੁੱਖ ਕੀੜਾ ਹੈ ਪੰਜਾਬ ਵਿੱਚ ਮੱਕੀ ਉੱਪਰ ਇਸਦਾ ਹਮਲਾ ਅਪਰੈਲ ਤੋਂ ਜੁਲਾਈ ਵਿੱਚ ਹੁੰੰਦਾ ਹੈ ਗੜੂੰਆ ਸਰਦੀ ਰੁੱਤ ਦੀ ਮੱਕੀ, ਜਵਾਰ ਜਾਂ ਬਾਜਰੇ ਆਦਿ ਦੇ ਮੁੱਢਾਂ, ਟਾਂਡਿਆਂ ਜਾਂ ਗੁੱਲਾਂ ਵਿੱਚ ਸੁੰਡੀ ਦੀ ਅਵਸਥਾ ਵਿੱਚ ਰਹਿੰਦਾ ਹੈ ਮਾਰਚ ਦੇ ਮਹੀਨੇ ਇਹਨਾਂ ਵਿੱਚੋਂ ਪਤੰਗੇ ਨਿੱਕਲ ਕੇ ਮੱਕੀ ਉੱਪਰ ਆਂਡੇ ਦਿੰਦੇ ਹਨ ਮਾਦਾ 10-15 ਦਿਨਾਂ  ਦੀ ਫ਼ਸਲ ‘ਤੇ ਆਂਡੇ ਦੇਣਾ ਪਸੰਦ ਕਰਦੀ ਹੈ ਆਪਣੇ ਜੀਵਨ ਕਾਲ ਦੌਰਾਨ ਇੱਕ ਮਾਦਾ ਪਤੰਗਾ ਤਕਰੀਬਨ 300 ਆਂਡੇ ਦੇ ਸਕਦੀ ਹੈ ਆਂਡਿਆਂ ‘ਚੋਂ ਨਿੱਕਲਦੇ ਸਾਰ ਹੀ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਤੇ ਵੱਡੀਆਂ ਹੋਣ ‘ਤੇ ਗੋਭ ਦੇ ਅੰਦਰ ਵੜ ਕੇ ਖਾਂਦੀਆਂ ਹਨ ਇਸ ਕੀੜੇ ਦਾ ਜੀਵਨ ਚੱਕਰ ਸਾਉਣੀ ਵਿੱਚ ਤਕਰੀਬਨ 30-42 ਦਿਨਾਂ ਦਾ ਹੁੰਦਾ ਹੈ ਹਮਲੇ ਵਾਲੀਆਂ ਗੋਭਾਂ ਵਿਚਲੇ ਪੱਤਿਆਂ Àੁੱਪਰ ਗੋਲ ਨਿੱਕੀਆਂ ਮੋਰੀਆਂ ਲਾਈਨਾਂ ਵਿੱਚ ਬਣਦੀਆਂ ਹਨ ਅਤੇ ਸੁੰਡੀਆਂ ਗੋਭ ਨੂੰ ਖਾ ਕੇ ਸੁਕਾ ਦਿੰਦੀਆਂ ਹਨ ।

ਰੋਕਥਾਮ: ਗੜੂੰਏਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿੱਤਰ ਕੀੜੇ ਟਰੀਕੋਗ੍ਰਾਮਾ ਰਾਹੀ ਪਰਜੀਵੀ ਕਿਰਿਆ ਕੀਤੇ ਹੋਏ ਕ੍ਰੋਸਾਈਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਅਤੇ ਦੁਬਾਰਾ ਇੱਕ ਹਫ਼ਤੇ ਬਾਅਦ 17 ਦਿਨਾਂ ਦੀ ਫ਼ਸਲ ਉੱਪਰ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ ਇਹਨਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ ਤਕਰੀਬਨ 1000 ਆਂਡੇ ਹੋਣੇ ਚਾਹੀਦੇ ਹਨ ਕੱਟੇ ਹੋਏ ਕਾਰਡਾਂ ਨੂੰ ਗੋਭ ਦੇ ਪੱਤੇ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇੱਕਸਾਰ ਦੂਰੀ ‘ਤੇ ਪਿੰਨ ਨਾਲ ਨੱਥੀ ਕਰਨਾ ਚਾਹੀਦਾ ਹੈ ਗੜੂੰਏ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਬਿਜਾਈ ਤੋਂ 2-3 ਹਫ਼ਤੇ ਵਿੱਚ ਜ਼ਿਆਦਾ ਲਾਹੇਵੰਦ ਹੈ ਇਸ ਲਈ ਪੱਤਿਆਂ ਉੱਪਰ ਕੀੜੇ ਦਾ ਹਮਲਾ ਨਜ਼ਰ ਆਉਂਦੇ ਹੀ 30 ਮਿਲੀਲੀਟਰ ਕੋਰਾਜ਼ੀਨ 18.5 ਐਸ ਸੀ ਨੂੰ 60 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਛਿੜਕਾਅ ਕਰਨਾ ਚਾਹੀਦਾ ਹੈ ।

2. ਨਦੀਨਾਂ ਦੀ ਰੋਕਥਾਮ:

ਸਾਉਣੀ ਦੀ ਰੁੱਤ ਵਿੱਚ ਬਾਰਿਸ਼ ਕਾਰਨ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸ਼ੁਰੂ ਵਿੱਚ ਮੱਕੀ ਦਾ ਵਾਧਾ ਘੱਟ ਹੋਣ ਕਾਰਨ ਜੇ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ ਜਾਂ ਮੱਕੀ ਦੀਆਂ ਕਤਾਰਾਂ ਵਿੱਚ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਮੱਕੀ ਦੇ ਨਾਲ ਹੀ ਬੀਜੋ ਰਵਾਂਹ ਨੂੰ ਬੀਜਣ ਤੋਂ 35-40 ਦਿਨਾਂ ਬਾਅਦ ਚਾਰੇ ਵਾਸਤੇ ਕੱਟ ਲਓ ਬਿਜਾਈ ਲਈ ਰਵਾਂਹ 88 ਕਿਸਮ ਦਾ 16 ਕਿਲੋ ਬੀਜ ਅਤੇ ਰਵਾਂਹ ਸੀ ਐਲ 367 ਕਿਸਮ ਦਾ 8 ਕਿਲੋ ਬੀਜ ਪ੍ਰਤੀ ਏਕੜ ਵਰਤੋ ਨਦੀਨਾਂ ਦੀ ਰਸਾਇਣਿਕ ਢੰਗਾਂ ਨਾਲ ਰੋਕਥਾਮ  ਜਿਆਦਾ ਕਾਰਗਰ ਅਤੇ ਸੌਖੀ ਹੈ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ 200 ਲੀਟਰ ਪਾÎਣੀ ਵਿੱਚ ਘੋਲ ਕੇ ਛਿੜਕੋ ਇਹ ਨਦੀਨਨਾਸ਼ਕ ਦਵਾਈ ਚੌੜੇ ਪੱਤਿਆਂ ਵਾਲੇ ਨਦੀਨਾਂ, ਇਟਸਿਟ ਅਤੇ ਘਾਹ ਦੀ ਰੋਕਥਾਮ ਕਰ ਦਿੰਦੀ ਹੈ ਡੀਲੇ/ਮੋਥੇ ਦੀ ਰੋਕਥਾਮ ਲਈ 2, 4 -ਡੀ ਅਮਾਈਨ ਸਾਲਟ 58 ਐਸ ਐਲ 400 ਮਿ.ਲੀ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨ ਬਾਅਦ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜੇਕਰ ਬਿਜਾਈ ਸਮੇਂ ਨਦੀਨਨਾਸ਼ਕ ਦਵਾਈਆਂ ਨਾ ਵਰਤੀਆਂ ਜਾਂ ਸਕੀਆਂ ਹੋਣ ਤਾਂ ਨਦੀਨਾਂ ਦੀ ਰੋਕਥਾਮ ਲਈ 105 ਮਿ.ਲੀ. ਪ੍ਰਤੀ ਏਕੜ ਲੌਡਿਸ 420 ਐਸਸੀ (ਟੈਂਬੋਟਰਾਈਨ) ਦਾ ਛਿੜਕਾਅ 150 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ ।

3. ਬਿਮਾਰੀਆਂ:

ਪੱਤਿਆਂ ਅਤੇ ਟਾਂਡੇ ਦਾ ਝੁਲਸ ਰੋਗ: ਇਸ ਬਿਮਾਰੀ ਨਾਲ ਟਾਂਡੇ ਅਤੇ ਛੱਲੀਆਂ ਦੁਆਲੇ ਪੱਤਿਆਂ ਉੱਤੇ ਫਿੱਕੇ ਤੇ ਗੂੜ੍ਹੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਬਾਅਦ ਵਿੱਚ ਇਹ ਧੱਬੇ ਇੱਕ-ਦੂਜੇ ਨਾਲ ਮਿਲ ਕੇ ਕੌਡੀਆਂ ਵਰਗੇ ਨਜ਼ਰ ਆਉਂਦੇ ਹਨ ਅਖ਼ੀਰ ਵਿੱਚ ਕਾਲੇ ਰੰਗ ਦੇ ਬੀਜਾਣੂੰ ‘ਸਕਲਰੋਸ਼ੀਆਂ’ ਵੀ ਛੱਲੀਆਂ ਤੇ ਦਾਣਿਆਂ ‘ਤੇ ਦਿਖਾਈ ਦਿੰਦੇ ਹਨ ਇਸ ਦੀ ਰੋਕਥਾਮ ਲਈ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਐਮੀਸਟਾਰ ਟੋਪ 325 ਐਸ ਸੀ (ਅਜ਼ੋਕਸੀਸਟਰਬਿਨ+ਡਾਈਫਿਨੋਕੋਨਾਜ਼ੋਲ) 100 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਲੋੜ ਪੈਣ ‘ਤੇ ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ ‘ਤੇ ਕਰੋ ।

4. ਪੱਤਾ ਝੁਲਸ ਰੋਗ:

ਇਸ ਬਿਮਾਰੀ ਨਾਲ ਪੱਤਿਆਂ ਦੇ ਆਲੇ-ਦੁਆਲੇ ਪੀਲੇ ਭੂਰੇ ਰੰਗ ਦੇ ਘੇਰੇ ਬਣ ਜਾਂਦੇ ਹਨ ਤੇ ਪੱਤੇ ਸੁੱਕ ਜਾਂਦੇ ਹਨ ਇਹ ਨਿਸ਼ਾਨੀਆਂ ਛੱਲੀਆਂ ਦੇ ਪਰਦਿਆਂ ‘ਤੇ ਵੀ ਪੈ ਜਾਂਦੀਆਂ ਹਨ ਇਸ ਦੀ ਰੋਕਥਾਮ ਲਈ ਬਿਜਾਈ ਤੋਂ 15 ਦਿਨਾਂ ਬਾਅਦ 200 ਗ੍ਰਾਮ ਇੰਡੋਫਿਲ ਐਮ 45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 10-10 ਦਿਨਾਂ ਦੀ ਵਿੱਥ ‘ਤੇ ਤਿੰਨ ਛਿੜਕਾਅ ਕਰੋ ।

5. ਟਾਂਡੇ ਗਲਣਾ:

ਇਸ ਰੋਗ ਨਾਲ ਤਣੇ ਦੇ ਹੇਠਲੇ ਹਿੱਸੇ ਵਿੱਚ ਪਾਣੀ ਭਰੇ ਨਿਸ਼ਾਨ ਪੈ ਜਾਂਦੇ ਹਨ ਤਣੇ ਦੇ ਬਾਹਰੀ ਭਾਗ ਦਾ ਕੁਦਰਤੀ ਹਰਾਪਣ ਖਤਮ ਹੋਣਾ ਤੇ ਤਣੇ ਵਿੱਚ ਬਦਬੂ ਆਉਣਾ ਇਸ ਬਿਮਾਰੀ ਦੇ ਮੁੱਖ ਚਿੰਨ੍ਹ ਹਨ ਗਲਿਆ ਤਣਾਂ ਮੁੱਢ ਤੋਂ ਦੂਜੀ ਜਾਂ ਤੀਜੀ ਗੰਢ ਦੇ ਵਿਚਕਾਰੋਂ ਟੁੱਟ ਜਾਂਦਾ ਹੈ ਤੇ ਸੁੱਕ ਜਾਂਦਾ ਹੈ ਇਸ ਬਿਮਾਰੀ ਤੋਂ ਬਚਣ ਲਈ ਖੇਤ ਵਿੱਚ ਪਾਣੀ ਦਾ ਨਿਕਾਸ ਤੇ ਬੂਟਿਆਂ ਵਿਚਕਾਰ ਫਾਸਲਾ ਠੀਕ ਰੱਖੋ ਬਿਮਾਰੀ ਵਾਲੇ ਪੌਦਿਆਂ ਦੇ ਮੁੱਢਾਂ ਨੂੰ ਨਸ਼ਟ ਕਰ ਦਿਓ ਪੰਜਾਬ ਖੇਤੀਬਾੜੀ ‘ਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ ਮੱਕੀ ਦੀ ਬੈੱਡ ਜਾਂ ਵੱਟਾਂ ‘ਤੇ ਬਿਜਾਈ ਨਾਲ ਇਸ ਬਿਮਾਰੀ ਦਾ ਹਮਲਾ ਘਟ ਜਾਂਦਾ ਹੈ ।

6. ਪਛੇਤਾ ਮੁਰਝਾਉਣਾ:

ਇਹ ਬਿਮਾਰੀ ਨਾਲ ਬੂਟੇ ਬੂਰ ਆਉਣ ਤੋਂ ਬਾਅਦ ਕੁਮਲਾਉਣ ਲੱਗ ਪੈਂਦੇ ਹਨ ਟਾਂਡੇ ਦੀਆਂ ਹੇਠਲੀਆਂ ਪੋਰੀਆਂ ਦਾ ਰੰਗ ਬਦਲ ਜਾਂਦਾ ਹੈ ਟਾਂਡੇ ਨੂੰ ਪਾੜਨ ‘ਤੇ ਵਿਚਲੇ ਹਿੱਸੇ ਵਿੱਚ ਭੂਰੀਆਂ ਜਾਂ ਕਾਲੀਆਂ ਧਾਰੀਆਂ ਨਜ਼ਰ ਆਉਂਦੀਆਂ ਹਨ ਇਸ ਰੋਗ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕਿਸਮਾਂ ਬੀਜੋ ਅਤੇ ਖਾਦਾਂ ਦੀ ਸਹੀ ਮਾਤਰਾ ਰੱਖੋ ।

ਧੰਨਵਾਦ ਸਾਹਿਤ, ਚੰਗੀ ਖੇਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।