ਅਮਰੀਕਾ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

0
140

ਜਾਣੋ ਕਿਉਂ ਅਹਿਮ ਹੈ ਇਹ ਦੌਰਾ

  • ਪੀਐਮ ਨੇ ਟਵੀਟ ਕਰਕੇ ਕਿਹਾ, ਰਣਨੀਤਿਕ ਸਾਂਝੀਦਾਰੀ ਨੂੰ ਮਜ਼ਬੂਤ ਬਣਾਵਾਂਗੇ

(ਏਜੰਸੀ), ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਨੂੰ ਭਾਰਤ ਤੇ ਅਮਰੀਕਾ ਦਰਮਿਆਨਵਿਸ਼ਵ ਰਣਨੀਤਿਕ ਸਾਂਝੀਦਾਰੀ ਨੂੰ ਮਜ਼ਬੂਤ ਬਣਾਉਣਾ, ਭਾਰਤ ਦੇ ਰਣਨੀਤਿਕ ਸਾਂਝੀਦਾਰ ਜਾਪਾਨ ਤੇ ਅਸਟਰੇਲੀਆ ਨਾਲ ਸੰਬੰਧ ਮਜ਼ਬੂਤ ਬਣਾਉਣ ਤੇ ਮਹੱਤਵਪੂਰਨ ਵਿਸ਼ਵ ਮੁੱਦਿਆਂ ’ਤੇ ਸਹਿਯੋਗ ਤੇ ਤਾਲਮੇਲ ਵਧਾਉਣ ਦਾ ਮੌਕਾ ਕਰਾਰ ਦਿੱਤਾ ਹੈ।

ਮੋਦੀ ਨੇ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬਿਆਨ ’ਚ ਇਹ ਉਮੀਦ ਪ੍ਰਗਟ ਕੀਤੀ ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ਼ ਆਰ ਬਿਡੇਨ ਦੇ ਸੱਦੇ ’ਤੇ 22 ਤੋਂ 25 ਸਤੰਬਰ ਤੱਕ ਅਮਰੀਕਾ ਦੇ ਦੌਰੇ ’ਤੇ ਜਾ ਰਹੇ ਹਨ। ਇਸ ਦੌਰੇ ਦੌਰਾਨ ਉਹ ਰਾਸ਼ਟਰਪਤੀ ਬਾਇਡੇਨ ਨਾਲ ਮਿਲ ਕੇ ਭਾਰਤ ਅਮਰੀਕਾ ਦਰਮਿਆਨ ਵਿਸ਼ਵ ਰਣਨੀਤਿਕ ਸਾਂਝੀਦਾਰੀ ਦੀ ਸਮੀਖਿਆ ਕਰਨਗੇ ਤੇ ਸਮਾਨ ਹਿੱਤਾਂ ਦੇ ਖੇਤਰੀ ਤੇ ਵਿਸ਼ਵ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨਗੇ ਉਨ੍ਹਾਂ ਕਿਹਾ ਕਿ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਮਿਲਣਗੇ ਤੇ ਦੋਵਾਂ ਦੇਸ਼ਾਂ ਦਰਮਿਆਨ ਵਿਗਿਆਨ ਤੇ ਤਕਨੀਕ ਦੇ ਖੇਤਰ ’ਚ ਸਹਿਯੋਗ ਵਧਾਉਣ ਦੇ ਉਪਾਅ ਖੋਜਣਗੇ।

ਪੀਐਮ ਮੋਦੀ ਤੇ ਜੋ ਬਾਇਡੇਨ ਦੀ ਹੋਵੇਗੀ ਮੁਲਾਕਾਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਾਇਡੇਨ, ਅਸਟਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨਾਲ ਚਤੁਸ਼ਕੋਣੀ ਫ੍ਰੇਮਵਰਕ ਦੀ ਪਹਿਲੀ ਪ੍ਰਤੱਖ ਸਿਖ਼ਰ ਬੈਠਕ ’ਚ ਹਿੱਸਾ ਲੈਣਗੇ ਇਸ ਬੈਠਕ ’ਚ ਮਾਰਚ ’ਚ ਹੋਈ ਪਹਿਲੀ ਵਰਚੁਅਲ ਬੈਠਕ ਦੇ ਸਿੱਟਿਆਂ ਦੀ ਸਮੀਖਿਆ ਕਰਨ ਤੇ ਅੱਗੇ ਦੇ ਪ੍ਰੋਗਰਾਮ ਦੀ ਤਿਆਰੀਆਂ ਤੈਅ ਕਰਨ ਦਾ ਮੌਕਾ ਮਿਲੇਗਾ ਜੋ ਹਿੰਦ ਪ੍ਰਸ਼ਾਂਤ ਖੇਤਰ ਸਬੰਧੀ ਸਾਡੇ ਸਾਂਝੇ ਦ੍ਰਿਸ਼ਟੀਕੋਣ ’ਤੇ ਆਧਾਰਿਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ