ਪੀਐਮ ਮੋਦੀ ਦਾ ‘ਨਰਿੰਦਰ ਮੋਦੀ ਆਈਐਨ’ ਟਵਿੱਟਰ ਅਕਾਊਂਟ ਹੈਕ

0
PM Modi

ਮੋਦੀ ਦੇ ਇਸ ਅਕਾਊਂਟ ‘ਤੇ ਕਰੀਬ 25 ਲੱਖ ਫਾਲੋਅਰ ਹਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਅਧਿਕਾਰਿਕ ਟਵਿੱਟਰ ਅਕਾਊਂਟ ‘ਚੋਂ ਇੱਕ ਨਰਿੰਦਰ ਮੋਦੀ ਆਈਐਨ ਟਵਿੱਟਰ ਅਕਾਊਂਟ ਨੂੰ ਅੱਜ ਸਵੇਰੇ ਸਾਈਬਰ ਅਪਰਾਧੀਆਂ ਨੇ ਹੈਕ ਕਰ ਦਿੱਤਾ।

ਹੈਕਰਸ ਨੇ ਮੋਦੀ ਨੇ ਨਰਿੰਦਰ ਮੋਦੀ ਆਈਐਨ ਅਕਾਊਂਟ ਤੋਂ ਲਗਾਤਾਰ ਚਾਰ ਟਵੀਟ ਕੀਤੇ, ਜਿਸ ‘ਚ ਆਖਰੀ ਟਵੀਟ ਕਰਦਿਆਂ ਹੈਕਰ ਨੇ ਟਵੀਟ ਕਰ ਕਿਹਾ ਕਿ ਇਹ ਅਕਾਊਂਟ ‘ਜਾਰਨ ਵਿਕ’ ਵੱਲੋਂ ਹੈਕ ਕੀਤਾ ਗਿਆ ਹੈ। ਸਾਈਬਰ ਅਪਰਾਧੀਆਂ ਨੇ ਮੋਦੀ ਦੇ ਨਿੱਜੀ ਅਕਾਊਂਟ ਤੋਂ ਟਵੀਟ ਕਰਕੇ ‘ਬਿਟ ਕਾਈਨ’ ਰਾਹੀਂ ਪੀਐਮ ਕੌਮੀ ਰਾਹਤ ਫੰਡ ‘ਚ ਦਾਨ ਕਰਨ ਦੀ ਗੱਲ ਕਹੀ। ਹਾਲਾਂਕਿ ਕੁਝ ਮਿੰਟਾਂ ਬਾਅਦ ਹੀ ਚਾਰੇ ਟਵੀਟਾਂ ਨੂੰ ਡਿਲੀਟ ਕਰ ਦਿੱਤਾ ਗਿਆ। ਮੋਦੀ ਦੇ ਇਸ ਅਕਾਊਂਟ ‘ਤੇ ਕਰੀਬ 25 ਲੱਖ ਫਾਲੋਅਰ ਹਨ ਤੇ ਉਨ੍ਹਾਂ ਨੂੰ ਇਸ ਅਕਾਊਂਟ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਤਮਾਮ ਮੰਤਰੀ ਤੇ ਕਈ ਵੱਡੀਆਂ ਹਸਤੀਆਂ ਫਾਲੋ ਕਰਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.