Breaking News

ਪੈਟਰੋਲ ਦੇ ਪੈਸੇ ਲੈ ਕੇ ਭੱਜਿਆ ਕਰਿੰਦਾ ਪੁਲਿਸ ਵੱਲੋਂ ਕਾਬੂ

Police arrest police after taking petrol money

ਬਰਨਾਲਾ| ਬੀਤੇ ਦਿਨੀਂ ਇੱਕ ਪੈਟਰੋਲ ਪੰਪ ਤੋਂ ਪੈਸੇ ਲੈ ਕੇ ਭੱਜੇ ਕਰਿੰਦੇ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੱਸਿਆ ਕਿ ਬੀਤੇ ਦਿਨੀਂ ਬਸੰਤ ਕੁਮਾਰ ਪੁੱਤਰ ਕਾਂਸ਼ੀ ਰਾਮ ਵਾਸੀ ਸਦਰ ਬਾਜ਼ਾਰ ਬਰਨਾਲਾ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸ ਦੇ ਕਾਂਸ਼ੀ ਰਾਮ ਐਂਡ ਸੰਜ਼ ਨਾਂਅ ਦੇ ਪੈਟਰੋਲ ਪੰਪ ਤੋਂ ਕਰਿੰਦਾ ਰਮਨਦੀਪ ਸਿੰਘ ਪੁੱਤਰ ਕਾਕਾ ਸਿੰਘ ਕੌਮ ਮਜਬੀ ਸਿੱਖ ਵਾਸੀ ਬਾਜਾਖਾਨਾ ਰੋਡ ਬਰਨਾਲਾ ਦੁਪਹਿਰ ਸਮੇਂ ਵਿਜੈ ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਲਈ ਬਾਊਚਰ ਭਰ ਕੇ ਪੰਜ ਲੱਖ ਤੀਹ ਹਜਾਰ ਰੁਪਏ ਲੈ ਕੇ ਗਿਆ ਸੀ ਪ੍ਰੰਤੂ ਉਹ ਪੈਸੇ ਬੈਂਕ ‘ਚ ਜਮ੍ਹਾਂ ਕਰਵਾਉਣ ਦੀ ਬਜਾਇ ਪੈਸੇ ਲੈ ਕੇ ਭੱਜ ਗਿਆ ਜਿਸ ਸਬੰਧੀ ਬਸੰਤ ਕੁਮਾਰ ਦੇ ਬਿਆਨ ਦੇ ਆਧਾਰ ‘ਤੇ ਮੁਕੱਦਮਾ ਨੰਬਰ 531 ਮਿਤੀ 7 ਦਸੰਬਰ 2018 ਅਧੀਨ ਧਾਰਾ 420,406 ਹਿੰਦ ਥਾਣਾ ਸਿਟੀ ਬਰਨਾਲਾ ਖਿਲਾਫ਼ ਰਮਨਦੀਪ ਸਿੰਘ ਪੁੱਤਰ ਕਾਕਾ ਸਿੰਘ ਕੌਮ ਮਜ਼੍ਹਬੀ ਸਿੱਖ ਵਾਸੀ ਬਾਜਾਖਾਨਾ ਰੋਡ ਬਰਨਾਲਾ ਦੇ ਦਰਜ ਰਜਿਸਟਰ ਕੀਤਾ ਗਿਆ ਮੁਕੱਦਮੇ ਦੀ ਤਫ਼ਤੀਸ਼ ਏਐਸਆਈ ਅਨੂਪ ਸਿੰਘ ਵੱਲੋਂ ਅਮਲ ‘ਚ ਲਿਆਂਦੀ ਗਈ ਜਿਸ ਨੇ ਅੱਜ ਕਥਿਤ ਦੋਸ਼ੀ ਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚਾਰ ਲੱਖ ਅੱਸੀ ਹਜ਼ਾਰ ਰੁਪਏ ਬਰਾਮਦ ਕਰਵਾਏ ਗਏ ਹਨ ਕਥਿਤ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਤੇ ਬਾਕੀ ਦੀ ਰਕਮ ਬਾਅਦ ‘ਚ ਬਰਾਮਦ ਕਰਵਾ ਲਈ ਜਾਵੇਗੀ Petrol

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top